Sat, Apr 20, 2024
Whatsapp

ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ 

Written by  Joshi -- June 22nd 2018 03:48 PM -- Updated: June 22nd 2018 04:19 PM
ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ 

ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ 

ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ ਬੀਤੇ ਦਿਨੀਂ ਰਾਜਪੁਰਾ ਸੜਕ 'ਤੇ ਚਮਾਰਹੇੜੀ  ਸਥਿਤ ਇੱਕ ਪੈਟਰੋਲ ਪੰਪ 'ਤੇ ਲੁੱਟ ਦੀ ਘਟਨਾ ਦੌਰਾਨ ਦੋ ਵਿਅਕਤੀਆਂ ਨੂੰ ਗੋਲ਼ੀਆਂ ਨਾਲ ਮਾਰਨ ਦਾ ਕੇਸ ਹੱਲ ਕਰਨ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਵਿਚ ਵਾਪਰੀ  ਇਸ ਘਟਨਾ ਦਾ ਮੁੱਖ ਮੰਤਰੀ ਵਲੋਂ ਨੋਟਿਸ ਲਿਆ ਗਿਆ ਸੀ। Patiala petrol pump robbery case slved ਇਸ ਨੂੰ ਚੁਣੌਤੀ ਵਜੋਂ ਲੈਂਦਿਆਂ, ਜ਼ਿਲ੍ਹਾ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਸੀ। ਪੁਲਿਸ ਨੇ ਲੁਟੇਰਿਆਂ ਅਤੇ ਕਾਤਿਲਾਂ ਦੀ ਸ਼ਨਾਖ਼ਤ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਦੀ ਪਛਾਣ ਬਹਾਦਰਗੜ੍ਹ ਨੇੜਲੇ ਪਿੰਡ ਦੇ ਮੱਖਣ ਸਿੰਘ ਅਤੇ ਯੂਨੀਵਰਸਟੀ ਨੇੜੇ ਪੀਜੀ ਵਿੱਚ ਰਹਿੰਦੇ ਸਿਕੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿੰਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿਛ ਜਾਰੀ ਹੈ, ਜਦਕਿ ਤੀਸਰੇ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਟਲ, ਇੱਕ ਖੋਲ ਕਾਰਤੂਸ, ਮੋਟਰਸਾਈਕਲ ਅਤੇ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤੀਸਰੇ ਦੋਸ਼ੀ ਲਖਨਦੀਪ ਸਿੰਘ ਉਰਫ ਵਾਰਸ ਰੰਧਾਵਾ ਵੀ ਜਲਦ ਹੀ ਪੁਲਿਸ ਦੀ ਗ੍ਰਿਫਤ 'ਚ ਹੋਵੇਗਾ। —PTC News


Top News view more...

Latest News view more...