Thu, Apr 25, 2024
Whatsapp

ਆਪਣੀ ਦੋਸਤ ਕਰਕੇ ਹੀ ਵਿਦਿਆਰਥੀ ਨੇ ਲਿਆ ਫਾਹਾ

Written by  Gagan Bindra -- October 06th 2017 08:17 AM
ਆਪਣੀ ਦੋਸਤ ਕਰਕੇ ਹੀ ਵਿਦਿਆਰਥੀ ਨੇ ਲਿਆ ਫਾਹਾ

ਆਪਣੀ ਦੋਸਤ ਕਰਕੇ ਹੀ ਵਿਦਿਆਰਥੀ ਨੇ ਲਿਆ ਫਾਹਾ

ਲੁਧਿਆਣਾ : ਆਪਣੀ ਦੋਸਤ ਕਰਕੇ ਹੀ ਵਿਦਿਆਰਥੀ ਨੇ ਲਿਆ ਫਾਹਾ, ਪੰਜਾਬ ਇੱਕ ਅਜਿਹਾ ਸੂਬਾ ਬਣਦਾ ਜਾ ਰਿਹਾ ਹੈ ਜਿਥੇ ਹਰ ਰੋਜ਼ ਕੲੀ ਨੌਜ਼ਵਾਨ, ਕਿਸ਼ਾਨ- ਮਜ਼ਦੂਰ ਖੁਦਕੁਸੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਦੇ ਹਨ ਅਜਿਹਾ ਹੀ ਲੁਧਿਆਣਾ ਦੇ ਰਹਿਣ ਵਾਲੇ ਇੱਕ ਨੌਜ਼ਵਾਨ ਨੇ ਕੀਤਾ।ਲੁਧਿਆਣਾ : ਆਪਣੀ ਦੋਸਤ ਕਰਕੇ ਹੀ ਵਿਦਿਆਰਥੀ ਨੇ ਲਿਆ ਫਾਹਾਲੁਧਿਆਣਾ ਦੀ ਜੋਧੇਵਾਲ ਬਸਤੀ ਦੇ ਇਲਾਕੇ ਵਿਚ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲਾ ਕੁਲਵੰਤ ਸਿੰਘ ਬੀ. ਏ. ਫਾਈਨਲ ਦਾ ਵਿਦਿਆਰਥੀ ਸੀ। ਜੋ ਬਹੁਤ ਦਿਨਾਂ ਤੋ ਪਰੇਸਾਨੀ ਰਹਿ ਰਿਹਾ ਸੀ। ਉਸ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਦੱਸਿਆ ਹੈ।ਲੁਧਿਆਣਾ : ਆਪਣੀ ਦੋਸਤ ਕਰਕੇ ਹੀ ਵਿਦਿਆਰਥੀ ਨੇ ਲਿਆ ਫਾਹਾਜਾਣਕਾਰੀ ਅਨੁਸਾਰ ਕਿ ਕੁਝ ਦਿਨ ਪਹਿਲਾਂ ਉਸ ਦੀ ਇਕ ਦੋਸਤ ਨੇ ਖੁਦਕੁਸ਼ੀ ਕਰ ਲਈ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।ਥਾਣਾ ਸਲਮੇ ਟਾਬਰੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਲੁਧਿਆਣਾ : ਆਪਣੀ ਦੋਸਤ ਕਰਕੇ ਹੀ ਵਿਦਿਆਰਥੀ ਨੇ ਲਿਆ ਫਾਹਾਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਇਕ ਲੜਕੀ ਨਾਲ ਦੋਸਤੀ ਸੀ, ਜਿਸ ਨੇ 2 ਅਕਤੂਬਰ ਨੂੰ ਖੁਦਕੁਸ਼ੀ ਕਰ ਲਈ ਸੀ। ਉਸ ਦੀ ਮੌਤ ਦੀ ਖ਼ਬਰ ਮਿਲਣ 'ਤੇ ਕੁਲਵੰਤ ਬੇਹੱਦ ਪ੍ਰੇਸ਼ਾਨ ਰਹਿਣ ਲੱਗਿਆ। ਵੀਰਵਾਰ ਨੂੰ ਜਦੋਂ ਘਰ ਵਿਚ ਕੋਈ ਨਹੀਂ ਸੀ ਤਾਂ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲੜਕੀ ਮੋਗਾ ਦੀ ਰਹਿਣ ਵਾਲੀ ਸੀ। -PTC News


Top News view more...

Latest News view more...