Sat, Apr 20, 2024
Whatsapp

ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ,ਅੰਮ੍ਰਿਤਸਰ 'ਚ ਪੈਟਰੋਲ 82 ਰੁਪਏ 'ਤੇ ਪਹੁੰਚਿਆ

Written by  Shanker Badra -- May 21st 2018 02:49 PM
ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ,ਅੰਮ੍ਰਿਤਸਰ 'ਚ ਪੈਟਰੋਲ 82 ਰੁਪਏ 'ਤੇ ਪਹੁੰਚਿਆ

ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ,ਅੰਮ੍ਰਿਤਸਰ 'ਚ ਪੈਟਰੋਲ 82 ਰੁਪਏ 'ਤੇ ਪਹੁੰਚਿਆ

ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਿਹਾ ਵਾਧਾ,ਅੰਮ੍ਰਿਤਸਰ 'ਚ ਪੈਟਰੋਲ 82 ਰੁਪਏ 'ਤੇ ਪਹੁੰਚਿਆ:ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਤੋਂ ਅੱਗ ਲੱਗੀ ਹੈ।ਕਰਨਾਟਕ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਲਗਾਤਾਰ ਸੱਤ ਦਿਨ ਤੱਕ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਹਨ।Petrol and Diesel prices punjab and delhi Grew upਐਤਵਾਰ ਨੂੰ ਦਿੱਲੀ ‘ਚ 33 ਪੈਸੇ ਵੱਧ ਕੇ 76.24 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ।ਇਸ ਤੋਂ ਪਹਿਲਾਂ 14 ਸਤੰਬਰ 2013 ਨੂੰ 76.06 ਸੀ।ਇਸ ਦੇ ਇਲਾਵਾ ਡੀਜ਼ਲ ਪਹਿਲਾਂ ਤੋਂ ਹੀ ਲਾਈਫ ਟਾਈਮ ਹਾਈ ਤੇ ਬਣਿਆ ਹੋਇਆ ਹੈ।ਦਿੱਲੀ ‘ਚ ਡੀਜ਼ਲ 67.57 ਰੁਪਏ ਪ੍ਰਤੀ ਲੀਟਰ ਸੀ।ਅੱਜ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 76.57 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 67.82 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।Petrol and Diesel prices punjab and delhi Grew upਇਸ ਤੋਂ ਇਲਾਵਾ ਪੰਜਾਬ ਦੇ ਪਟਿਆਲਾ,ਲੁਧਿਆਣਾ,ਬਠਿੰਡਾ,ਜਲੰਧਰ ਵਿੱਚ ਵਿੱਚ ਪੈਟਰੋਲ ਦੀ ਕੀਮਤ 81 ਰੁਪਏ ਪਾਰ ਕਰ ਗਈ ਹੈ ਜਦਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਲੀਟਰ ਪੈਟਰੋਲ ਲਈ 82 ਰੁਪਏ ਅਦਾ ਕਰਨੇ ਪੈ ਰਹੇ ਹਨ।ਕੰਪਨੀਆਂ ਨੇ ਐਂਤਵਾਰ ਨੂੰ ਪੈਟਰੋਲ 33 ਪੈਸੇ ਅਤੇ ਡੀਜ਼ਲ 26 ਪੈਸੇ ਮਹਿੰਗਾ ਕੀਤਾ।ਦਰਅਸਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਅਸਰ ਘਰੇਲੂ ਬਾਜ਼ਾਰ ਵਿੱਚ ਵੇਖਿਆ ਜਾ ਰਿਹਾ ਹੈ।Petrol and Diesel prices punjab and delhi Grew upਐਤਵਾਰ ਨੂੰ ਪੰਜਾਬ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਦੀ ਮਾਰ ਆਮ ਜਨਤਾ ਨੂੰ ਝੱਲਣੀ ਪਈ ਹੈ।ਐਤਵਾਰ ਨੂੰ ਚੰਡੀਗੜ੍ਹ ਦੇ ਵਿੱਚ ਪੈਟਰੋਲ 73.33 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 65.62 ਸੀ ਪਰ ਅੱਜ ਪੈਟਰੋਲ 73.64 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 65.86 ਰੁਪਏ ਪ੍ਰਤੀ ਲੀਟਰ ਹੈ।ਅੰਮ੍ਰਿਤਸਰ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਸਿਖਰ 'ਤੇ ਹਨ।ਅੰਮ੍ਰਿਤਸਰ 'ਚ ਪੈਟਰੋਲ 1.83 ਰੁਪਏ ਵੱਧ ਕੇ 82.38 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। -PTCNews


Top News view more...

Latest News view more...