ਨਹੀਂ ਚੱਲੇਗੀ ਹੁਣ ਪਹਿਲਾਜ ਨਹਿਲਾਨੀ ਵੱਲੋਂ ਲਗਾਈ ਗਈ ਸੈਂਸਰਸ਼ਿਪ!

0
376
Prasoon Joshi replaces Pahlaj Nihalani as film certification board chief
Prasoon Joshi replaces Pahlaj Nihalani as film certification board chief

Prasoon Joshi replaces Pahlaj Nihalani as film certification board chief

ਸਰਕਾਰ ਦੁਆਰਾ ਪਹਿਲਾਜ ਨਹਿਲਾਨੀ ਦੀ ਜਗ੍ਹਾ ‘ਤੇ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐਫ.ਸੀ.) ਦੇ ਚੇਅਰਪਰਸਨ ਦਾ ਅਹੁਦਾ ਦਿੱਤਾ ਗਿਆ ਹੈ।
Prasoon Joshi replaces Pahlaj Nihalani as film certification board chief

ਪ੍ਰੈਸ ਇਨਫਰਮੇਸ਼ਨ ਬਿਊਰੋ ਤੋਂ ਜਾਰੀ ਇਕ ਬਿਆਨ ਅਨੁਸਾਰ “ਸਿਨੇਮੋਟੋਗ੍ਰਾਫ ਐਕਟ, ੧ ੯ ੫੨ ਦੇ ਸੈਕਸ਼ਨ ੩ ਦੇ ਉਪ-ਭਾਗ (੧) ਦੁਆਰਾ ਸਿਨੇਮੋਟੋਗ੍ਰਾਫ (ਸਰਟੀਫਿਕੇਸ਼ਨ) ਨਿਯਮਾਂ, ੧੯੮੩ ਦੇ ਨਿਯਮ ੩ ਨਾਲ ਕੇਂਦਰ ਸਰਕਾਰ ਨੇ ਪ੍ਰਸੂਨ ਜੋਸ਼ੀ ਨੂੰ ਤਿੰਨ ਮਹੀਨੇ ਦੀ ਮਿਆਦ ਲਈ ਜਾਂ ਅਗਲੇ ਹੁਕਮਾਂ ਤਕ, ਜੋ ਵੀ ਪਹਿਲਾਂ ਹੋ ਸਕੇ, ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦਾ ਚੇਅਰਪਰਸਨ ਬਣਾਇਆ ਜਾਂਦਾ ਹੈ।” ਦੁਬਾਰਾ ਸੰਗਠਿਤ ਬੋਰਡ ਦੇ ਮੈਂਬਰਾਂ ਵਿਚ ਵਿਦਿਆ ਬਾਲਨ, ਵਾਮਨ ਕੇਂਦਰੇ ਅਤੇ ਵਿਵੇਕ ਅਗਨੀਹੋਤਰੀ ਸ਼ਾਮਲ ਹਨ।
Prasoon Joshi replaces Pahlaj Nihalani as film certification board chiefਸ਼੍ਰੀ ਜੋਸ਼ੀ ਨੇ ਕਿਹਾ, “ਜਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਾ ਮੇਰਾ ਹਮੇਸ਼ਾ ਤੋਂ ਯਤਨ ਰਿਹਾ ਹੈ। ਇਹ ਆਸ ਕਰਦਾ ਹਾਂ ਕਿ ਵਧੀਆ ਮੈਂ ਵਧੀਆ ਫੈਸਲੇ ਲੈ ਕੇ ਇਸ ਖੇਤਰ ‘ਚ ਯੋਗਦਾਨ ਪਾ ਸਕਾਂਗਾ।”
Prasoon Joshi replaces Pahlaj Nihalani as film certification board chiefPrasoon Joshi replaces Pahlaj Nihalani as film certification board chief
Prasoon Joshi replaces Pahlaj Nihalani as film certification board chiefਪਹਿਲਾਜ ਨਹਿਲਾਨੀ ਆਪਣੇ ਵਿਵਾਦਪੂਰਨ ਫੈਸਲਿਆਂ ਕਾਰਨ ਕਾਫੀ ਚਰਚਾ ਵਿੱਚ ਰਹੇ ਸਨ, ਜਿੰਨ੍ਹਾ ਵਿੱਚ ਮਧੁਰ ਭੰਡਾਰਕਰ ਦੀ ਫ਼ਿਲਮ ਇੰਦੂ ਸਰਵਰ ੧੯੭੫-੭੭ ‘ਚ ਵੱਧ ਕੱਟ ਲਗਾਉਣੇ,  ਅਤੇ ਲਿਪਸਟਿਕ ਅੰਡਰ ਮਾਈ ਬੁਰਕਾ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰਨਾ ਵਰਗੇ ਫੈਸਲੇ ਸ਼ੁਮਾਰ ਹਨ। ਹਾਲਾਂਕਿ, ਟ੍ਰਿਬਿਊਨਲ ਅਪੀਲ ਵਿੱਚ ਸੈਂਸਰ ਬੋਰਡ ਨੂੰ ਚੁਣੌਤੀ ਦੇਣ ਦੇ ਬਾਅਦ ਡਾਇਰੈਕਟਰ ਅਲੰਕ੍ਰਿਤਾ ਸ਼੍ਰੀਵਾਸਤਵ ਨੇ ਆਪਣਾ ਕੇਸ ਜਿੱਤ ਲਿਆ ਸੀ।

—PTC News