Thu, Apr 25, 2024
Whatsapp

'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਕਰਜ਼ਾ, ਨਾ ਚਿੰਤਾ ਰੋਗ' ਕਿਸਾਨ ਮੇਲੇ ਦਾ ਸੁਨੇਹਾ ਬਣਿਆ ਲੋਕ-ਲਹਿਰ

Written by  Joshi -- October 01st 2017 04:08 PM
'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਕਰਜ਼ਾ, ਨਾ ਚਿੰਤਾ ਰੋਗ' ਕਿਸਾਨ ਮੇਲੇ ਦਾ ਸੁਨੇਹਾ ਬਣਿਆ ਲੋਕ-ਲਹਿਰ

'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਕਰਜ਼ਾ, ਨਾ ਚਿੰਤਾ ਰੋਗ' ਕਿਸਾਨ ਮੇਲੇ ਦਾ ਸੁਨੇਹਾ ਬਣਿਆ ਲੋਕ-ਲਹਿਰ

Punjab agriculture university: 'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਕਰਜ਼ਾ, ਨਾ ਚਿੰਤਾ ਰੋਗ' ਕਿਸਾਨ ਮੇਲੇ ਦਾ ਸੁਨੇਹਾ ਬਣਿਆ ਲੋਕ-ਲਹਿਰ ਖੇਤੀ-ਗਿਆਨ ਲਈ ਕਿਸਾਨ ਮੇਲਿਆਂ ਵਿੱਚ ਆਉਣ ਵਾਲਾ ਹਰ ਕਿਸਾਨ ਅਗਾਂਹਵਧੂ : ਡਾ. ਢਿੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ੨੯ ਸਿਤੰਬਰ ਅੱਜ ਇੱਥੇ ਹਾੜ੍ਹੀ ਦੇ ਕਿਸਾਨ ਮੇਲਿਆਂ ਦੀ ਭਰਪੂਰ ਸਫ਼ਲਤਾ ਲਈ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਸਾਨ ਮੇਲੇ ਸੰਬੰਧੀ ਕੁਝ ਅਹਿਮ ਨੁਕਤੇ ਵੀ ਸਾਂਝੇ ਕੀਤੇ।ਉਨ੍ਹਾਂ ਦੱਸਿਆ ਕਿ ਅੱਧੀ ਸਦੀ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨ ਮੇਲੇ ਲਗਾਉਣ ਦੀ ਪਹਿਲ ਕੀਤੀ।ਪੰਜਾਬ ਦੀ ਖੁਸ਼ਹਾਲੀ ਅਤੇ ਇਸਦਾ ਵਿਕਾਸ ਲਾਜ਼ਮੀ ਤੌਰ 'ਤੇ ਪਿੰਡਾਂ ਅਤੇ ਇਨ੍ਹਾਂ ਮੇਲਿਆਂ ਨਾਲ ਜੁੜਿਆ ਹੋਇਆ ਹੈ। Punjab agriculture university: ਕਿਸਾਨ ਮੇਲੇ ਦਾ ਸੁਨੇਹਾ ਬਣਿਆ ਲੋਕ-ਲਹਿਰਨਵੀਂ ਵਿਕਸਿਤ ਤਕਨਾਲੋਜੀ, ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਸੁਧਰੇ ਬੀਜ ਅਤੇ ਖੇਤੀ-ਸਾਹਿਤ ਲੈਣ ਲਈ ਪੰਜਾਬ ਦੇ ਕਿਸਾਨ ਪੰਜਾਹ ਸਾਲਾਂ ਤੋਂ ਹੁੰਮਹੁੰਮਾ ਕੇ ਇਨ੍ਹਾਂ ਮੇਲਿਆਂ ਵਿਚ ਪਹੁੰਚਦੇ ਰਹੇ ਹਨ।ਨਿਸ਼ਚੇ ਹੀ ਇਨ੍ਹਾਂ ਖੇਤੀ-ਗਿਆਨ ਦੇ ਮੇਲਿਆਂ ਵਿਚ ਪਹੁੰਚਣ ਵਾਲਾ ਹਰ ਕਿਸਾਨ ਅਗਾਂਹਵਧੂ ਹੈ ਜੋ ਆਧੁਨਿਕ ਖੇਤੀ ਦੇ ਨਵੇਂ ਤੌਰ ਤਰੀਕਿਆਂ ਲਈ ਜਗਿਆਸਾ ਰੱਖਦਾ ਹੈ। Punjab agriculture university: ਕਿਸਾਨ ਮੇਲੇ ਦਾ ਸੁਨੇਹਾ ਬਣਿਆ ਲੋਕ-ਲਹਿਰਡਾ. ਢਿੱਲੋਂ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਯੂਨੀਵਰਸਿਟੀ ਦਾ ਕਾਰਜ-ਖੇਤਰ ਨਵੀਂ ਖੇਤੀ-ਤਕਨਾਲੋਜੀ ਅਤੇ ਫਸਲਾਂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕਰਨਾ ਹੈ ਜਿਸ ਨਾਲ ਉਪਜ ਵਿਚ ਵਾਧਾ ਹੋ ਸਕੇ।ਇਹ ਯੂਨੀਵਰਸਿਟੀ ਲਗਾਤਾਰ ਘੱਟ ਸਮੇਂ ਵਿਚ ਪੱਕਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਤਿਆਰ ਕਰ ਕੇ ਨਾ ਕੇਵਲ ਵਾਤਾਵਰਨ ਬਲਕਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਵੀ ਯਤਨਸ਼ੀਲ ਹੈ।ਪੰਜਾਬ ਦੇ ਕਿਸਾਨ ਦੀ, ਹੋਰ ਰਾਜਾਂ ਦੇ ਮੁਕਾਬਲੇ ਪ੍ਰਤਿ ਏਕੜ ਆਮਦਨ ਸਭ ਤੋਂ ਵੱਧ ਹੈ।ਲਗਾਤਾਰ ਫਸਲਾਂ ਦੇ ਝਾੜ ਵੱਧਣ ਦੇ ਬਾਵਜੂਦ ਹਾਲੇ ਵੀ ਕਿਸਾਨ ਕਰਜ਼ੇ ਦੀ ਮਾਰ ਹੇਠ ਹੈ। ਹਰ ਰੋਜ਼ ਦੁਖਦਾਈ ਖ਼ਬਰਾਂ ਚਿੰਤਾਜਨਕ ਹਨ।ਇਸ ਲਈ ਕਿਸਾਨ ਦੀ ਆਮਦਨ ਦੇ ਨਾਲ-ਨਾਲ ਨਾਲ ਕੁਝ ਹੋਰ ਪਹਿਲੂ ਵੀ ਜੁੜੇ ਹੋਏ ਹਨ। Punjab agriculture university: ਕਿਸਾਨ ਮੇਲੇ ਦਾ ਸੁਨੇਹਾ ਬਣਿਆ ਲੋਕ-ਲਹਿਰਉਸਨੂੰ ਸਮਾਜਿਕ ਬੁਰਾਈਆਂ, ਭਾਈਚਾਰਕ ਸਾਂਝ ਅਤੇ ਵਿੱਦਿਆ ਦੀ ਅਹਿਮੀਅਤ ਪ੍ਰਤਿ ਜਾਗਰੂਕ ਕਰਨਾ ਲਾਜ਼ਮੀ ਹੈ।ਵਿੱਦਿਆ, ਮਨੁੱਖੀ ਵਸੀਲਿਆਂ ਦੇ ਵਿਕਾਸ ਦਾ ਸਭ ਤੋਂ ਵਧੀਆ ਰਾਹ ਹੈ ਅਤੇ ਕਿਸੇ ਵੀ ਸਮਾਜ ਦਾ ਵਿਕਾਸ ਇਸ ਨਾਲ ਨੇੜਿਉਂ ਜੁੜਿਆ ਹੋਇਆ ਹੈ ਪਰ ਪਿੰਡਾਂ ਦੇ ਬੱਚੇ ਇਸ ਪਾਸੇ ਪਛੜ ਰਹੇ ਹਨ।ਜਨਮ, ਮੌਤ ਤੇ ਵਿਆਹ ਨਾਲ ਜੁੜੀਆਂ ਸਧਾਰਨ ਰਸਮਾਂ ਨੇ ਅੱਜ ਵਿਖਾਵੇ ਅਤੇ ਸ਼ਕਤੀ-ਪ੍ਰਦਰਸ਼ਨ ਦਾ ਰੂਪ ਧਾਰ ਲਿਆ ਹੈ ਜਿਸ ਦੇ ਗ਼ਲ਼ਬੇ ਵਿੱਚੋਂ ਨਿਕਲਣ ਦੀ ਲੋੜ ਹੈ।ਸਧਾਰਨ ਕਿਸਾਨ ਇਨ੍ਹਾਂ ਉੱਪਰ ਹੁੰਦੇ ਖਰਚਿਆਂ ਦੀ ਮਾਰ ਨਹੀਂ ਝੱਲ ਸਕਦਾ ਅਤੇ ਕਰਜ਼ਿਆਂ ਦੀ ਘੁੰਮਣਘੇਰੀ ਵਿਚ ਫਸਿਆ ਭਾਈਚਾਰਕ ਸਾਂਝ ਤੋਂ ਸੱਖਣਾ ਇਕੱਲਾ ਰਹਿ ਜਾਂਦਾ ਹੈ।ਇਸੇ ਚਿੰਤਾ ਵਿੱਚੋਂ ਪਹਿਲੀ ਵਾਰ ਯੂਨੀਵਰਸਿਟੀ ਨੇ ਲੁਧਿਆਣੇ ਦੋ ਦਿਨਾਂ ਕਿਸਾਨ ਮੇਲੇ ਦਾ ਥੀਮ ਸਮਾਜਿਕ ਸੁਨੇਹੇ ਵਾਲਾ ਰੱਖਿਆ।ਯੂਨੀਵਰਸਿਟੀ ਵੱਲੋਂ ਦਿੱਤੇ 'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਚਿੰਤਾ ਰੋਗ' ਦੇ ਹੋਕੇ ਨੂੰ ਪੰਜਾਬ ਦੇ ਕਿਸਾਨਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ ਜਿਸ ਦੀ ਸਾਨੂੰ ਖੁਸ਼ੀ ਹੈ।ਹਜ਼ਾਰਾਂ ਕਿਸਾਨਾਂ ਨੇ ਨਾ ਕੇਵਲ ਇਸ ਲਈ ਚਲਾਈ ਦਸਤਖਤ ਮੁਹਿੰਮ ਉੱਪਰ ਸਹੀ ਪਾਈ ਬਲਕਿ ਇਸ ਨਾਲ ਸੰਬੰਧਿਤ ਸਾਹਿਤ ਲੈ ਕੇ, ਇਸਦੇ ਸਟੀਕਰ ਆਪਣੀਆਂ ਕਾਰਾਂ ਉੱਪਰ ਲਗਾ ਕੇ ਇਸ ਚੇਤਨਾ ਨੂੰ ਅੱਗੇ ਤੋਰਨ ਵਿਚ ਸਹਿਯੋਗ ਵੀ ਦਿੱਤਾ। ਕੁਝ ਅਜਿਹੀਆਂ ਸੰਸਥਾਵਾਂ ਨੇ ਵੀ ਵੀ ਸੰਪਰਕ ਕੀਤਾ ਜੋ ਇਸ ਲਹਿਰ ਲਈ ਆਪਣਾ ਸਹਿਯੋਗ ਦੇਣਾ ਚਾਹੁੰਦੀਆਂ ਹਨ।ਡਾ. ਢਿੱਲੋਂ ਨੇ ਪੰਜਾਬ ਦੇ ਕਿਸਾਨਾਂ ਪ੍ਰਤਿ ਆਪਣਾ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਹੁਣ ਇਹ ਸੁਨੇਹਾ ਕੇਵਲ ਕਿਸਾਨ ਮੇਲੇ ਦਾ ਸੁਨੇਹਾ ਨਹੀਂ ਰਿਹਾ ਬਲਕਿ ਇੱਕ ਲੋਕ-ਲਹਿਰ ਬਣ ਗਿਆ ਹੈ। —PTC News


Top News view more...

Latest News view more...