Wed, Apr 24, 2024
Whatsapp

ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਮਿਲਿਆ ਇਹ ਤੋਹਫਾ!

Written by  Joshi -- November 22nd 2017 05:43 PM
ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਮਿਲਿਆ ਇਹ ਤੋਹਫਾ!

ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਮਿਲਿਆ ਇਹ ਤੋਹਫਾ!

ਪੰਜਾਬ ਦੇ ਮੁੱਖ ਮੰਤਰੀ ਨੇ ‘ਪੰਜਾਬ ਸਟਾਰਟਅਪ ਐਂਡ ਇੰਟਰਪਿ੍ਰਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ’ ਤੋਂ ਪਰਦਾ ਉਠਾਇਆ · ਮਹਿਲਾ ਉਦਮੀਆਂ ਨੂੰ ਬੜਾਵਾ ਦੇਣ ਲਈ ਵਚਨਬੱਧਤਾ ਦੁਹਰਾਈ ਚੰਡੀਗੜ, 22 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਸਟਾਰਟਅਪ ਐਂਡ ਇੰਟਰਪਿ੍ਰਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ 2017’ ਦੇ ਖਰੜੇ ’ਤੋਂ ਪਰਦਾ ਉਠਾਉਂਦੇ ਹੋਏ ਆਪਣੀ ਸਰਕਾਰ ਦੀ ਬਿਜ਼ਨਸ ਸ਼ੁਰੂ ਕਰਨ ਵਾਲੀ ਮਹਿਲਾਵਾਂ ਨੂੰ ਪੂਰੀ ਤਰਾਂ ਮਦਦ ਦੇਣ ਦੀ ਵਚਨਬਧਤਾ ’ਤੇ ਜ਼ੋਰ ਦਿੱਤਾ ਹੈ। ਇਸ ਮਹੀਨੇ ਦੇ ਆਖਿਰ ਵਿੱਚ ਹੈਦਰਾਬਾਦ ਵਿਖੇ ਹੋਣ ਵਾਲੇ ਗਲੋਬਲ ਇੰਟਰਪਿ੍ਰਨਿਓਰਸ਼ਿਪ ਸਮਿਟ 2017 ਤੋਂ ਪਹਿਲਾਂ ‘ਰੋਡ ਟੂ ਜੀ.ਈ.ਐਸ.’ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀ ਉਦਮਾਂ ਪ੍ਰਤੀ ਮਹਿਲਾਵਾਂ ਵਚਨਬੱਧਤਾ ਦੇ ਮਾਮਲੇ ’ਚ ਜ਼ਿਆਦਾ ਸਮਰਪਿਤ ਹਨ ਅਤੇ ਉਨਾਂ ਦੀ ਸਰਕਾਰ ਮਹਿਲਾਵਾਂ ਨੂੰ ਹਰ ਸੰਭਵ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਖਾਸਕਰ ਮਹਿਲਾਵਾਂ ਵਿੱਚ ਸਨਅਤਕਾਰੀ ਦੇ ਸੱਭਿਆਚਾਰ ਨੂੰ ‘ਪੰਜਾਬ ਸਟਾਰਟਅਪ ਐਂਡ ਇੰਟਰਪਿ੍ਰਨਿਓਰਸ਼ਿਪ ਡਿਵੈਲਪਮੈਂਟ ਪਾਲਿਸੀ’ ਬੜਾਵਾ ਦੇਵੇਗੀ। ‘ਰੋਡ ਟੂ ਜੀ.ਈ.ਐਸ.’ ਪ੍ਰੋਗਰਾਮ ਮਹਿਲਾ ਉਦਮੀਆਂ ਦੇ ਸਸ਼ਕਤੀਕਰਨ ਅਤੇ ਜਸ ਫੈਲਾਉਣ ’ਤੇ ਕੇਂਦਰਿਤ ਸੀ ਜੋ ਕਿ ਨੀਤੀ ਆਯੋਗ ਨੇ ਐਫ.ਆਈ.ਸੀ.ਸੀ.ਆਈ. ਅਤੇ ਆਈ.ਐਸ.ਬੀ. ਦੀ ਭਾਈਵਾਲੀ ਨਾਲ ਆਯੋਜਿਤ ਕਰਾਇਆ ਸੀ। ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਮਿਲਿਆ ਇਹ ਤੋਹਫਾ!ਖਰੜਾ ਨੀਤੀ ਦੇ ਸਬੰਧ ਵਿੱਚ ਸੁਝਾਵਾਂ ਅਤੇ ਫੀਡਬੈਕ ਦੇਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਉਦਯੋਗਪਤੀਆਂ ਲਈ ਸੂਬੇ ਨੂੰ ਮੁਕਾਬਲੇਬਾਜ਼ੀ ਵਾਲਾ ਬਣਾਉਣ ਵਾਸਤੇ ਆਪਣਾ ਧਿਆਨ ਦੇ ਰਹੀ ਹੈ। ਇਹ ਖਰੜਾ ਨੀਤੀ ਅਤੇ ਇਸ ਤੋਂ ਪਹਿਲਾਂ ਲਿਆਂਦੀ ਗਈ ਸਨਅਤੀ ਨੀਤੀ ਸੂਬੇ ਦੇ ਸਨਅਤੀ ਵਿਕਾਸ ਵਿੱਚ ਸਹੂਲਤ ਮੁਹੱਈਆ ਕਰਵਾਏਗੀ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਉਦਯੋਗ ਦੇ ਵਾਸਤੇ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਉਣ ਲਈ ਦਰਾਂ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਉਦਯੋਗ ਨੂੰ ਬੜਾਵਾ ਦੇਣ ਲਈ ਹੋਰ ਵੀ ਕਦਮ ਚੁੱਕੇ ਗਏ ਹਨ। ਇਸ ਵਾਸਤੇ ਪ੍ਰੇਰਨਾ ਪੈਦਾ ਕਰਨ ਲਈ ‘ਪਹਿਲਾ ਬਿਜ਼ਨਸ ’ ਦਾ ਮੋਟੋ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਔਰਤਾਂ ਦੇ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਉਨਾਂ ਦੀ ਫੈਸਲਾ ਲੈਣ ਵਿੱਚ ਸ਼ਮੂਲੀਅਤ ਵਧਾਈ ਜਾ ਰਹੀ ਹੈ। ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਿਕ ਸੰਸਥਾਵਾਂ ਵਿੱਚ ਪਹਿਲਾਂ ਹੀ ਔਰਤਾਂ ਲਈ ਰਾਖਵਾਂਕਰਨ 50 ਫੀਸਦੀ ਤੱਕ ਵਧਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪਰਗਟ ਕੀਤੀ ਕਿ ਹੋਰ ਸੂਬੇ ਵੀ ਔਰਤਾਂ ਲਈ ਰਾਖਵੀਆਂ ਸੀਟਾਂ ਦੇ ਮਾਮਲੇ ਵਿੱਚ ਪੰਜਾਬ ਦੀ ਤਰਜ ’ਤੇ ਚੱਲਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਵਿਕਾਸ ਦੇ ਲਈ ਮਹਿਲਾਵਾਂ ਦਾ ਸਸ਼ਕਤੀਕਰਨ ਬਹੁਤ ਅਹਿਮ ਹੈ। ਉਨਾਂ ਨੇ ਉੱਘੇ ਉਦਯੋਗਪਤੀਆਂ ਨਾਲ ਆਪਣੀਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨਾਂ ਨੇ ਆਈ.ਸੀ.ਆਈ.ਸੀ.ਆਈ ਬੈਂਕ ਦੀ ਐਮ.ਡੀ. ਅਤੇ ਸੀ.ਈ.ਓ. ਚੰਦਾ ਕੋਛੜ ਨੂੰ ਵੀ ਕਿਹਾ ਸੀ ਕਿ ਪੰਜਾਬ ਦੀ ਮਦਦ ਕਰਨ ਦਾ ਸਭ ਤੋਂ ਵੱਧੀਆ ਤਰੀਕਾ ਔਰਤਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ। ਭਾਰਤ ਦੇ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਪੈਪਸੀਕੋ ਦੀ ਚੇਅਰਪਰਸਨ ਤੇ ਸੀ.ਈ.ਓ. ਇੰਦਰਾ ਨੂਈ ਦੀ ਵੀ ਮਿਸਾਲ ਦਿੱਤੀ ਜੋ ਕਿ ਸਫਲ ਔਰਤਾਂ ਅਤੇ ਸਾਰੇ ਦੂਰ-ਦਿ੍ਰਸ਼ਟੀ ਵਾਲੇ ਲੋਕਾਂ ਲਈ ਰੋਲ ਮਾਡਲ ਹੈ। ਤਕਨੀਕੀ ਉਦਯੋਗ ਦੇ ਵਾਸਤੇ ਪੰਜਾਬ ਵਿੱਚ ਪਿਛਲੀ ਸਰਕਾਰ ’ਤੇ ਕੁਝ ਖਾਸ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਨੂੰ ਮੁੜ ਪ੍ਰਗਤੀ ਦੇ ਰਾਹ ’ਤੇ ਲਿਆਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਉਦਯੋਗ ’ਤੇ ਘੱਟ ਜ਼ੋਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਸੂਬੇ ਦਾ ਉਦਯੋਗ ਬਹੁਤ ਪਿੱਛੇ ਰਹਿ ਗਿਆ ਹੈ। ਮੌਜੂਦਾ ਖੇਤੀਬਾੜੀ ਸੰਕਟ ਵਿੱਚੋਂ ਸੂਬੇ ਨੂੰ ਬਾਹਰ ਕੱਢਣ ਲਈ ਖੇਤੀਬਾੜੀ ਵਿਭਿੰਨਤਾ ਨੂੰ ਬੜਾਵਾ ਦੇਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਵਿਕਾਸ ਲਈ ਫਿੱਕੀ ਵਰਗੀਆਂ ਸੰਸਥਾਵਾਂ ਨਾਲ ਕੰਮ ਕਰਨ ਲਈ ਉਤਸੁਕ ਹੈ। ਸਤਲੁਕ-ਯਮੁਨਾ ਿਕ ਨਹਿਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਕੋਲ ਵਾਧੂ ਪਾਣੀ ਹੁੰਦਾ ਤਾਂ ਕੋਈ ਵੀ ਪਾਣੀ ਦੀ ਵੰਡ ਨੂੰ ਰੋਕਣਾ ਨਾ ਚਾਹੁੰਦਾ। ਪੰਜ ਔਰਤਾਂ ਸਣੇ ਛੇ ਉਦਮੀਆਂ ਦਾ ਸਨਮਾਨ ਕਰਨ ਵੇਲੇ ਮੁੱਖ ਮੰਤਰੀ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਪੰਜਾਬ ਵਿੱਚ ਸਫਲ ਬਿਜ਼ਨਸ ਵਾਸਤੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਬਿਜ਼ਨਸ ਦੇ ਵਾਸਤੇ ਸੂਬੇ ਵਿੱਚ ਹਰੇਕ ਦਾ ਸੁਆਗਤ ਹੈ। ਫਿੱਕੀ ਦੇ ਖੇਤਰੀ ਚੇਅਰਮੈਨ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਚੇਅਰਮੈਨ ਗੁਪਤਾ ਨੇ ਸਮੁੱਚੇ ਸਮਾਜਿਕ ਅਤੇ ਸਨਅਤੀ ਵਿਕਾਸ ਵਿੱਚ ਮਹਿਲਾਵਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਮਹਿਲਾਂ ਉਦਮੀਆਂ ਨੂੰ ਵਿਕਾਸ ਦਾ ਸਵੈ ਨਿਰਭਰ ਰਾਹ ਪੈਦਾ ਕਰਨ ਲਈ ਸਾਰੀ ਸੁਰੱਖਿਆ ਮੁਹੱਈਆ ਕਰਾਉਣੀ ਚਾਹੀਦੀ ਹੈ। ਬਿਜ਼ਨਸ ਸ਼ੁਰੂ ਕਰਨ ਲਈ ਸਮਰੱਥਾ ਨਿਰਮਾਣ ਵਾਸਤੇ ਵਧੀਆ ਮਾਹੌਲ ਸਿਰਜਨ ਲਈ ਉਨਾ ਨੇ ਮੁੱਖ ਮੰਤਰੀ ਦੀ ਗਤੀਸ਼ੀਲ ਭੂਮਿਕਾ ਦੀ ਸਰਾਹਨਾ ਕੀਤੀ। ਗੁਪਤਾ ਨੇ ਕਿਹਾ ਕਿ ਸਾਨੂੰ ਮਹਿਲਾਵਾਂ ਦੀ ਪੂਰੇ ਜ਼ੋਰ-ਸ਼ੋਰ ਨਾਲ ਮਦਦ ਕਰਨੀ ਚਾਹੀਦੀ ਹੈ ਜਿਨਾਂ ਨੇ ਆਪਣੀ ਸਮਰੱਥਾ ਨੂੰ ਸਿੱਧ ਕੀਤਾ ਹੈ। ਫਿੱਕੀ ਐਫ.ਐਲ.ਓ. ਲੁਧਿਆਣਾ ਦੀ ਚੇਅਰਪਰਸਨ ਮੋਨੀਕਾ ਚੌਧਰੀ ਨੇ ੳੱੁਦਮ ਸਥਾਪਤ ਕਰਨ ਵਾਸਤੇ ਔਰਤਾਂ ਨੂੰ ਸਰਗਰਮ ਮਦਦ ਦੇਣ ਲਈ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਨਾਂ ਕਿਹਾ ਕਿ ਪੰਜਾਬ ਸਨਅਤਕਾਰਾਂ ਲਈ ਜਾਣਿਆ ਜਾਂਦਾ ਹੈ ਅਤੇ ਔਰਤਾਂ ਆਪਣੇ ਬਿਜ਼ਨਸ ਉੱਦਮਾਂ ਦਾ ਸੰਚਾਲਨ ਕਰ ਰਹੀਆਂ ਹਨ ਅਤੇ ਅਰਥਚਾਰੇ ਦੇ ਸਾਰੇ ਪੱਧਰਾਂ ’ਤੇ ਨੌਕਰੀਆਂ ਪੈਦਾ ਕਰ ਰਹੀਆਂ ਹਨ। —PTC News


  • Tags

Top News view more...

Latest News view more...