Advertisment

ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਕਿਸਾਨ ਖੁਦਕੁਸ਼ੀਆਂ ਵਧਣ ਸਬੰਧੀ ਵਿਰੋਧੀ ਧਿਰ ਦੇ ਯੱਕੜਾਂ ਦੀ ਫੂਕ ਕੱਢੀ

author-image
Ragini Joshi
New Update
ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਕਿਸਾਨ ਖੁਦਕੁਸ਼ੀਆਂ ਵਧਣ ਸਬੰਧੀ ਵਿਰੋਧੀ ਧਿਰ ਦੇ ਯੱਕੜਾਂ ਦੀ ਫੂਕ ਕੱਢੀ
Advertisment
ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਕਿਸਾਨ ਖੁਦਕੁਸ਼ੀਆਂ ਵਧਣ ਸਬੰਧੀ ਵਿਰੋਧੀ ਧਿਰ ਦੇ ਯੱਕੜਾਂ ਦੀ ਫੂਕ ਕੱਢੀ ਮਾਰਚ-ਸਤੰਬਰ 2016 ਦੀਆਂ 153 ਖੁਦਕੁਸ਼ੀਆਂ ਦੇ ਮੁਕਾਬਲੇ 2017 ਦੇ ਇਸੇ ਸਮੇਂ ਦੌਰਾਨ 131 ਕਿਸਾਨਾਂ ਵੱਲੋਂ ਆਤਮ-ਹੱਤਿਆ ਕਿਸਾਨੀ ਕਰਜ਼ਾ ਮੁਆਫ ਕਰਨ ਲਈ ਨੋਟੀਫਿਕੇਸ਼ਨ ਛੇਤੀ ਲਾਗੂ ਕਰਨ ਦਾ ਵਾਅਦਾ ਨਵੀਂ ਦਿੱਲੀ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਸੂਬੇ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਦੁੱਗਣੇ ਹੋ ਜਾਣ ਸਬੰਧੀ ਵਿਰੋਧੀ ਧਿਰ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਮੁੱਖ ਮੰਤਰੀ ਨੇ ਅੱਜ ਸਰਕਾਰੀ ਅੰਕੜੇ ਜਾਰੀ ਕੀਤੇ ਹਨ ਅਤੇ ਭਰੋਸਾ ਦਵਾਇਆ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਬਾਰੇ ਛੇਤੀ ਹੀ ਨੋਟੀਫਿਕੇਸ਼ਨ ਰਸਮੀ ਤੌਰ ’ਤੇ ਲਾਗੂ ਕਰ ਦਿੱਤਾ ਜਾਵੇਗਾ। punjab cm rubbishes opposition charges of spike in farm suicide cases in past 6 monthsਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਕ ਵੀ ਕਿਸਾਨ ਦੀ ਮੌਤ ਉਨਾਂ ਲਈ ਬਹੁਤ ਜ਼ਿਆਦਾ ਦੁਖਦਾਈ ਅਤੇ ਚਿੰਤਾ ਵਾਲੀ ਹੈ ਪਰ ਫਿਰ ਵੀ ਉਨਾਂ ਦੀ ਸਰਕਾਰ ਇਸ ਗੰਭੀਰ ਮੁੱਦੇ ਉੱਤੇ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਨੰਬਰ ਬਣਾਉਣ ਦੀ ਖੇਡ ਖੇਡਣ ਵਿੱਚ ਸ਼ਾਮਲ ਨਹੀਂ ਹੋਵੇਗੀ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਇਨਾਂ ਪਾਰਟੀਆਂ ਨੂੰ ਝੂਠੇ ਅਤੇ ਮਨਘੜਤ ਭੰਡੀ ਪ੍ਰਚਾਰ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦੇਵੇਗੀ। 
Advertisment
punjab cm rubbishes opposition charges punjab cm rubbishes opposition charges of spike in farm suicide cases in past 6 monthsਮੁੱਖ ਮੰਤਰੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਲਈ ਜ਼ਰੂਰੀ ਨੋਟੀਫਿਕੇਸ਼ਨ ਅਗਲੇ ਕੁਝ ਹੀ ਦਿਨਾਂ ਵਿਚ ਜਾਰੀ ਕਰ ਦਿੱਤਾ ਜਾਵੇਗਾ ਜੋ ਕਿ ਇਸ ਸਮੱਸਿਆ ਦੇ ਸਬੰਧ ਵਿਚ ਸਰਕਾਰੀ ਦੀ ਉਦਾਸੀਨਤਾ ਦੇ ਕਾਰਨ ਪਿਛਲੇ ਸਾਲਾਂ ਤੋਂ ਲਗਾਤਾਰ ਵਧਦਾ ਗਿਆ ਹੈ। ਉਨਾਂ ਕਿਹਾ ਕਿ ਇਸ ਸਬੰਧ ਵਿਚ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਦੀ ਪ੍ਰਿਆ ਸਰਕਾਰ ਵੱਲੋਂ ਜਾਰੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਵਿਧਾਨ ਸਭਾ ਵਿਚ ਕੀਤੇ ਗਏ ਐਲਾਨ ਦੇ ਅਨੁਸਾਰ ਕਰਜ਼ਾ ਮੁਆਫੀ ਦੇ ਪਹਿਲੇ ਪੜਾਅ ਵਿਚ ਸ਼ਾਮਲ ਕੀਤੇ ਜਾਣ ਵਾਲੇ ਕਿਸਾਨਾਂ ਨੂੰ ਕਰਜ਼ੇ ਦਾ ਇਕ ਵੀ ਪੈਸਾ ਅਦਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। punjab cm rubbishes opposition charges of spike in farm suicide cases in past 6 monthsਅਕਾਲੀਆਂ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਇਕ ਵੀ ਕਦਮ ਨਾ ਚੁੱਕਣ ਜਾਂ ਉਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਕ ਵੀ ਪਹਿਲਕਦਮੀ ਕਰਨ ਵਿੱਚ ਅਸਫਲ ਰਹਿਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿੱਚ ਮਿਲੇ ਗੰਭੀਰ ਆਰਥਕ ਸੰਕਟ ਦੇ ਬਾਵਜੂਦ ਉਨਾਂ ਦੀ ਸਰਕਾਰ ਕਿਸਾਨ ਭਾਈਚਾਰੇ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਨੂੰ ਅਮਲ ਵਿੱਚ ਲਿਆਉਣ ਜਾ ਰਹੀ ਹੈ। 
Advertisment
punjab cm rubbishes opposition charges ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਦੋ ਲੱਖ ਰੁਪਏ ਦੇ ਕਰਜ਼ੇ ਮੁਆਫ ਕਰਨ ਅਤੇ ਹੋਰਨਾਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਭੁਗਤਾਨ ਤੋਂ ਛੋਟ ਦੇਣ ਲਈ ਉਨਾਂ ਦੀ ਸਰਕਾਰ ਵੱਲੋਂ ਜੂਨ ਵਿੱਚ ਉਸ ਵੇਲੇ ਯਤਨ ਆਰੰਭੇ ਸਨ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਐਲਾਨ ਕੀਤਾ ਗਿਆ ਸੀ। ਉਨਾਂ ਨੇ ਅਧਾਰਹੀਣ ਅਤੇ ਝੂਠੇ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਲਈ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰਾਂ ਦੇ ਗਲਤ ਬਿਆਨ ਕਿਸਾਨਾਂ ਨੂੰ ਨਿਰਉਤਸ਼ਾਹਤ ਕਰਦੇ ਹਨ ਅਤੇ ਉਨਾਂ ਨੂੰ ਆਤਮ-ਹਤਿਆਵਾਂ ਵੱਲ ਧੱਕਦੇ ਹਨ। ਉਨਾਂ ਵਿਰੋਧੀ ਧਿਰ ’ਤੇ ਦੋਸ਼ ਲਾਇਆ ਕਿ ਉਹ ਆਪਣੇ ਸਿਆਸੀ ਹਿੱਤਾਂ ਲਈ ਸਰਕਾਰ ਵਿਰੁੱਧ ਝੂਠਾ ਪ੍ਰਚਾਰ ਕਰ ਰਹੀ ਹੈ ਅਤੇ ਉਹ ਅਜਿਹਾ ਕਰਦੇ ਹੋਏ ਇਹ ਵੀ ਆਪਣੇ ਧਿਆਨ ਵਿੱਚ ਨਹੀਂ ਰੱਖਦੀ ਕਿ ਮੁਸੀਬਤਾਂ ਵਿੱਚ ਫਸੇ ਹੋਏ ਕਿਸਾਨਾਂ ਉੱਪਰ ਇਸ ਦਾ ਕੀ ਪ੍ਰਭਾਵ ਪਵੇਗਾ? punjab cm rubbishes opposition charges ਸਰਕਾਰ ਕੋਲ ਉਪਲਬਧ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਦੌਰਾਨ ਮਾਰਚ 2007 ਤੋਂ ਲੈ ਕੇ ਮਾਰਚ 2017 ਤੱਕ ਕੁੱਲ 997 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਨਾਂ ਵਿੱਚੋਂ 155 ਖੁਦਕੁਸ਼ੀਆਂ ਜਨਵਰੀ 2015 ਤੋਂ ਦਸੰਬਰ 2015 ਵਿੱਚਕਾਰ ਹੋਈਆਂ ਅਤੇ ਸਾਲ 2016 ਤੋਂ ਬਾਅਦ ਬਾਦਲ ਸਰਕਾਰ ਦੇ ਸ਼ਾਸਨ ਦੌਰਾਨ 225 ਖੁਦਕੁਸ਼ੀਆਂ ਹੋਈਆਂ ਜਿਸ ਤੋਂ ਖੁਦਕੁਸ਼ੀਆਂ ਵਿੱਚ ਵੱਡੇ ਵਾਧੇ ਦੇ ਸੰਕੇਤ ਮਿਲਦੇ ਹਨ। ਉਨਾਂ ਕਿਹਾ ਕਿ ਸੰਕਟ ਵਿੱਚ ਘਿਰੇ ਕਿਸਾਨਾਂ ਵੱਲੋਂ ਆਪਣੀ ਹਾਲਤ ਵਿੱਚ ਸੁਧਾਰ ਨਾ ਹੋਣ ਦੀ ਉਮੀਦ ਹੋਣ ਕਾਰਨ ਖੁਦਕੁਸ਼ੀਆਂ ਦੇ ਕਦਮ ਚੁੱਕਣ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਕੜਿਆਂ ਅਨੁਸਾਰ ਸਾਲ 2005-06 ਦੌਰਾਨ ਪ੍ਰਤੀ ਪਰਿਵਾਰ ’ਤੇ ਤਕਰੀਬਨ 1.79 ਲੱਖ ਰੁਪਏ ਕਰਜ਼ਾ ਸੀ ਜੋ ਸਾਲ 2014-15 ਦੌਰਾਨ ਵਧ ਕੇ 4.74 ਲੱਖ ਰੁਪਏ ਹੋ ਗਿਆ। punjab cm rubbishes opposition charges of spike in farm suicide cases in past 6 monthsਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਰਚ-ਸਤੰਬਰ ਦੇ ਸਮੇਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖੁਦਕੁਸ਼ੀਆਂ ਦੇ ਮਾਮਲੇ ਅਸਲ ’ਚ 2017 ਦੌਰਾਨ ਘਟੇ ਹਨ। ਸਾਲ 2016 ਦੇ ਮਾਰਚ-ਸਤੰਬਰ ਦੇ ਸਮੇਂ ਦੌਰਾਨ 153 ਖੁਦਕੁਸ਼ੀਆਂ ਹੋਈਆਂ ਸਨ ਜੋ ਸਾਲ 2017 ਇਸੇ ਸਮੇਂ ਦੌਰਾਨ ਘਟ ਕੇ 131 ਰਹਿ ਗਈਆਂ ਹਨ। ਉਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ 250 ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਸਬੰਧੀ ਕੀਤੇ ਗਏ ਦਾਅਵੇ ਨੂੰ ਇਹ ਅੰਕੜੇ ਝੁਠਲਾਉਂਦੇ ਹਨ। ਉਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕਿਸਾਨ ਖੁਦਕੁਸ਼ੀਆਂ ਲਈ ਦਿੱਤੇ ਜਾਂਦੇ ਮੁਆਵਜ਼ੇ ਵਿੱਚ ਉਨਾਂ ਦੀ ਸਰਕਾਰ ਨੇ ਵੱਡਾ ਵਾਧਾ ਕੀਤਾ ਹੈ। ਸਾਲ 2014 ਦੌਰਾਨ ਕੁੱਲ ਮੁਆਵਜ਼ਾ 148 ਲੱਖ ਰੁਪਏ, 2015 ਦੌਰਾਨ 389 ਲੱਖ ਰੁਪਏ ਅਤੇ ਸਾਲ 2016 ਦੌਰਾਨ 429 ਲੱਖ ਰੁਪਏ ਦਿੱਤਾ ਗਿਆ ਜਦਕਿ ਸਾਲ 2017 ਦੇ ਰਹਿੰਦੇ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਸਿਰਫ 27 ਲੱਖ ਰੁਪਏ ਮੁਆਵਜ਼ੇ ਦਾ ਭੁਗਤਾਨ ਕੀਤਾ। ਇਸ ਦੇ ਮੁਕਾਬਲੇ ਉਨਾਂ ਦੀ ਸਰਕਾਰ ਨੇ ਨਾ ਸਿਰਫ ਖੁਦਕੁਸ਼ੀਆਂ ਸਬੰਧੀ ਮੁਆਵਜ਼ਾ ਤਿੰਨ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਕੀਤਾ ਸਗੋਂ ਅਪ੍ਰੈਲ ਤੋਂ ਜੂਨ ਤੱਕ ਦੇ 114 ਕੇਸਾਂ ਲਈ 311 ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਆਧਾਰਹੀਣ ਗੱਲਾਂ ਦੇ ਰਾਹੀਂ ਫਜ਼ੂਲ ਦੋਸ਼ ਲਾਉਣ ਦੀ ਥਾਂ ਵਿਰੋਧੀ ਧਿਰ ਨੂੰ ਇਨਾਂ ਅੰਕੜਿਆਂ ਤੇ ਤੱਥਾਂ ਨੂੰ ਝੁਠਲਾਉਣ ਦੀ ਚਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰਾਂ ਦੇ ਬਹੁਤ ਜ਼ਿਆਦਾ ਨਾਜ਼ੁਕ ਮੁੱਦੇ ’ਤੇ ਨੰਗਾ-ਚਿੱਟਾ ਝੂਠ ਬੋਲ ਕੇ ਵਿਰੋਧੀ ਧਿਰ ਕਿਸਾਨਾਂ ਦੀਆਂ ਨਾ ਕੇਵਲ ਭਾਵਨਾਵਾਂ ਸਗੋਂ ਜੀਵਨ ਨਾਲ ਖੇਡ ਰਹੀ ਹੈ ਜਿਨਾਂ ਨੇ ਪਿਛਲੇ ਦਸ ਸਾਲ ਦੇ ਅਕਾਲੀ ਸ਼ਾਸਨ ਦੌਰਾਨ ਪਹਿਲਾਂ ਹੀ ਅਣਕਿਆਸਿਆ ਨੁਕਸਾਨ ਝੱਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਪਿਛਲੇ ਛੇ ਮਹੀਨਿਆਂ ਦੌਰਾਨ ਅਨੇਕਾਂ ਕਦਮ ਚੁੱਕੇ ਹਨ। ਕਿਸਾਨਾਂ ਨੂੰ ਆਪਣੀ ਫਸਲ ਦਾ ਲਾਹੇਵੰਦ ਘਟੋ-ਘਟ ਸਮਰਥਨ ਮੁੱਲ ਨਾ ਮਿਲਣ ਕਾਰਨ ਇਹ ਬੋਝ ਵਧੀਆ ਹੈ। ਝੋਨੇ ਅਤੇ ਕਣਕ ’ਤੇ ਖਰਚਾ ਬਹੁਤ ਵਧ ਗਿਆ ਹੈ ਜਿਸ ਦੇ ਕਾਰਨ ਫਸਲੀ ਉਤਪਾਦ ਵਿੱਚ ਖੜੋਤ ਆ ਗਈ ਹੈ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੋਂ ਇਲਾਵਾ ਉਨਾਂ ਦੀ ਸਰਕਾਰ ਸੂਬੇ ਦੀ ਖੇਤੀਬਾੜੀ ਨੀਤੀ ਨੂੰ ਨਵਾਂ ਰੂਪ ਦੇਣ ਲਈ ਕਾਰਜ ਕਰ ਰਹੀ ਹੈ। ਸਰਕਾਰ ਵੱਲੋਂ ਇਸ ਵੇਲੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। —PTC News-
Advertisment

Stay updated with the latest news headlines.

Follow us:
Advertisment