Fri, Apr 19, 2024
Whatsapp

ਪੰਜਾਬੀ ਸਿਨੇਮਾ ਦੀ ਜਿੰਦ ਜਾਨ ਪ੍ਰੀਤੀ ਸਪਰੂ 17 ਸਾਲ ਬਾਅਦ ਇਸ ਫ਼ਿਲਮ ਨਾਲ ਕਰੇਗੀ ਵਾਪਸੀ

Written by  Shanker Badra -- April 26th 2018 09:01 PM
ਪੰਜਾਬੀ ਸਿਨੇਮਾ ਦੀ ਜਿੰਦ ਜਾਨ ਪ੍ਰੀਤੀ ਸਪਰੂ 17 ਸਾਲ ਬਾਅਦ ਇਸ ਫ਼ਿਲਮ ਨਾਲ ਕਰੇਗੀ ਵਾਪਸੀ

ਪੰਜਾਬੀ ਸਿਨੇਮਾ ਦੀ ਜਿੰਦ ਜਾਨ ਪ੍ਰੀਤੀ ਸਪਰੂ 17 ਸਾਲ ਬਾਅਦ ਇਸ ਫ਼ਿਲਮ ਨਾਲ ਕਰੇਗੀ ਵਾਪਸੀ

ਪੰਜਾਬੀ ਸਿਨੇਮਾ ਦੀ ਜਿੰਦ ਜਾਨ ਪ੍ਰੀਤੀ ਸਪਰੂ 17 ਸਾਲ ਬਾਅਦ ਇਸ ਫ਼ਿਲਮ ਨਾਲ ਕਰੇਗੀ ਵਾਪਸੀ:ਪੰਜਾਬੀ ਸਿਨੇਮਾ ਵਿਚ ਅਦਾਕਾਰਾ ਪ੍ਰੀਤੀ ਸਪਰੂ ਦੀ ਹੁਣ ਮੁੜ ਪਾਲੀਵੁੱਡ ‘ਚ ਜਲਦੀ ਹੀ ਵਾਪਸੀ ਹੋਣ ਜਾ ਰਹੀ ਹੈ। Punjabi Actors Prieti Sapru 17 years Later This movie Will Returnਪ੍ਰੀਤੀ ਸਪਰੂ 17 ਸਾਲ ਬਾਅਦ ਵੱਡੇ ਪਰਦੇ ‘ਤੇ ਆਪਣਾ ਕਮਬੈਕ ਕਰ ਰਹੀ ਹੈ।ਜਿਸ ਫ਼ਿਲਮ ਨਾਲ ਸਪਰੂ ਦੀ ਵਾਪਸੀ ਹੋ ਰਹੀ ਹੈ,ਉਸ ਦਾ ਟਾਈਟਲ ‘ਕਾਕੇ ਦਾ ਵਿਆਹ’ ਹੋ ਸਕਦਾ ਹੈ।ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ‘ਚ ਸਿੰਗਰ ਜੌਰਡਨ ਸੰਧੂ ਤੇ ਨਿਰਮਲ ਰਿਸ਼ੀ ਵੀ ਨਜ਼ਰ ਆਉਣਗੇ।ਫ਼ਿਲਮ ਦੀ ਕਹਾਣੀ ਫਨੀ ਦੱਸੀ ਜਾ ਰਹੀ ਹੈ ਜੋ ਨੂੰਹ ਤੇ ਸੱਸ ਦੁਆਲੇ ਘੁੰਮਦੀ ਹੈ। Punjabi Actors Prieti Sapru 17 years Later This movie Will Returnਪ੍ਰੀਤੀ ਸਪਰੂ ਫ਼ਿਲਮ ‘ਚ ਨੂੰਹ ਤੇ ਨਿਰਮਲ ਰਿਸ਼ੀ ਉਨ੍ਹਾਂ ਦੀ ਸੱਸ ਦਾ ਰੋਲ ਪਲੇ ਕਰਦੀ ਨਜ਼ਰ ਆਉਣਗੀਆਂ।ਫ਼ਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਇਸ ਦੀ ਸ਼ੂਟਿੰਗ ਪੰਜਾਬ ਦੇ ਲੁਧਿਆਣਾ ਦੇ ਨੇੜੇ ਕਿਸੇ ਪਿੰਡ ‘ਚ ਹੋਵੇਗੀ।ਹਾਲ ਹੀ ‘ਚ ਪ੍ਰੀਤੀ ਨੂੰ ਪੰਜਾਬੀ ਇੰਡਸਟਰੀ ਦੇ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ ਸੀ।ਇਸ ਫ਼ਿਲਮ ਦੀ ਸ਼ੂਟ ਤੋਂ ਬਾਅਦ ਪ੍ਰੀਤੀ ਦੂਜੀ ਫ਼ਿਲਮ ਦੀ ਡਾਇਰੈਕਸ਼ਨ ਦਾ ਕੰਮ ਵੀ ਦੇਖੇਗੀ। Punjabi Actors Prieti Sapru 17 years Later This movie Will Returnਬਲੌਰੀ ਨੈਣਾਂ ਵਾਲੀ ਪ੍ਰੀਤੀ ਸਪਰੂ ਨੂੰ ਫ਼ਿਲਮਾਂ ਦਾ ਮਾਹੌਲ ਘਰ ਤੋਂ ਹੀ ਮਿਲਿਆ,ਕਿਉਂਕਿ ਉਸਦੇ ਪਿਤਾ ਡੀ.ਕੇ. ਸਪਰੂ ਨੇ ਕਾਲਾ ਪਾਣੀ ਅਤੇ ਸਾਹਿਬ ਬੀਵੀ ਔਰ ਗੁਲਾਮ ਵਰਗੀਆਂ ਡੇਢ ਸੌ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਅਹਿਮ ਰੋਲ ਨਿਭਾਏ।ਉਸਦਾ ਭਰਾ ਤੇਜ ਸਪਰੂ ਵੀ ਹਿੰਦੀ ਫ਼ਿਲਮਾਂ ਵਿਚ ਵਿਲੇਨ ਤੋਂ ਇਲਾਵਾ ਹਰ ਤਰ੍ਹਾਂ ਦੇ ਰੋਲ ਨਿਭਾ ਰਿਹਾ ਹੈ।ਪ੍ਰੀਤੀ ਨੇ ਹਿੰਦੀ ਫ਼ਿਲਮ ਹਬਾਰੀ ਤੋਂ ਸ਼ੁਰੂਆਤ ਕੀਤੀ।ਇਸ ਤੋਂ ਬਾਅਦ ਅਮਿਤਾਭ ਬਚਨ ਨਾਲ ਸੁਰੇਸ਼ ਓਬਰਾਏ ਦੀ ਭੈਣ ਦਾ ਰੋਲ ਕੀਤਾ।Punjabi Actors Prieti Sapru 17 years Later This movie Will Returnਪੰਜਾਬੀ ਫ਼ਿਲਮਾਂ ਵਿਚ ਆਉਣ ਬਾਰੇ ਪ੍ਰੀਤੀ ਦੱਸਦੀ ਹੈ ਕਿ ਜਦੋਂ ਵਰਿੰਦਰ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਮੈਨੂੰ ਸਰਪੰਚ ਫ਼ਿਲਮ ਵਿਚ ਮਹਿਮਾਨ ਭੂਮਿਕਾ ਨਿਭਾਉਣ ਲਈ ਕਿਹਾ।ਮੈਂ ਉਸ ਫ਼ਿਲਮ ਵਿਚ ਕੰਮ ਕੀਤਾ ਸਰਪੰਚ ਗੋਲਡਨ ਜੁਬਲੀ ਫ਼ਿਲਮ ਰਹੀ ਹੈ।ਇਸ ਤੋਂ ਬਾਅਦ ਜੈ ਓਮ ਪ੍ਰਕਾਸ਼ ਨਿਰਦੇਸ਼ਨ ਨਾਲ ਆਸਰਾ ਪਿਆਰ ਦਾ,ਹਰਪਾਲ ਟਿਵਾਣਾ ਜੀ ਨਾਲ ਦੀਵਾ ਬਲੇ ਸਾਰੀ ਰਾਤ ’ਚ ਅਦਾਕਾਰੀ ਕੀਤੀ।Punjabi Actors Prieti Sapru 17 years Later This movie Will Returnਵਰਿੰਦਰ ਨਾਲ ਹੀ ਯਾਰੀ ਜੱਟ ਦੀ,ਨਿੰਮੋ,ਦੁਸ਼ਮਣੀ ਦੀ ਅੱਗ ਅਤੇ ਹੋਰ ਨਾਮੀ ਫ਼ਿਲਮਾਂ ਦੀ ਮੈਂ ਹੀਰੋਇਨ ਰਹੀ,ਵੈਸੇ ਉਸ ਸਮੇਂ ਪੰਜਾਬੀ ਫ਼ਿਲਮਾਂ ’ਚ ਦਿਲਜੀਤ ਕੌਰ ਨੂੰ ਰਾਣੀ ਮੰਨਿਆ ਜਾਂਦਾ ਸੀ।ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ 1990 ’ਚ ਵਰਿੰਦਰ ਦੀ ਮੌਤ ਤੋਂ ਬਾਅਦ ਫ਼ਿਲਮਾਂ ਵਿਚ ਖੜੋਤ ਆ ਗਈ।ਕਿਉਂਕਿ ਵਰਿੰਦਰ ਉਸ ਸਮੇਂ ਟੌਪ ਦਾ ਹੀਰੋ ਸੀ।ਮੈਨੂੰ ਲੱਗਿਆ ਹੁਣ ਪੰਜਾਬੀ ਫ਼ਿਲਮਾਂ ਬਣਨੀਆਂ ਹੀ ਬੰਦ ਹੋ ਜਾਣਗੀਆਂ। Punjabi Actors Prieti Sapru 17 years Later This movie Will Returnਕਿਉਂਕਿ ਉਸ ਸਮੇਂ ਪੰਜਾਬ ਵਿਚ ਅੱਤਵਾਦ ਦੀ ਕਾਲੀ ਹਨੇਰੀ ਵਗ ਰਹੀ ਸੀ।ਉਸ ਸਮੇਂ ਕੋਈ ਵੀ ਪੰਜਾਬੀ ਦਾ ਨਿਰਮਾਤਾ,ਨਿਰਦੇਸ਼ਕ ਪੰਜਾਬ ਵਿਚ ਫ਼ਿਲਮ ਦੀ ਸ਼ੂਟਿੰਗ ਕਰਨ ਤੋਂ ਡਰਦਾ ਸੀ।ਵਰਿੰਦਰ ਦੀ ਮੌਤ ਤੋਂ ਬਾਅਦ ਮੈਂ ਬਤੌਰ ਨਿਰਮਾਤਾ ਕੁਰਬਾਨੀ ਜੱਟ ਦੀ,ਆਪਣੀਆਂ ਪੰਜਾਬੀ,ਹਿੰਦੀ ਫ਼ਿਲਮਾਂ ਦੀ ਕਮਾਈ ਉਸ ਉਪਰ ਲਾਉਣ ਲਈ ਹਾਮੀ ਭਰ ਦਿੱਤੀ ਸੀ। -PTCNews


Top News view more...

Latest News view more...