ਮੁੱਖ ਖਬਰਾਂ

ਹੋਰ ਖਬਰਾਂ

ਮੁੱਖ ਮੰਤਰੀ

ਮੁੱਖ ਮੰਤਰੀ ਨੇ ਸੁਪਰੀਮ ਕੋਰਟ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ...

ਮੁੱਖ ਮੰਤਰੀ ਨੇ ਸੁਪਰੀਮ ਕੋਰਟ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦੇ ਹੱਲ ਲਈ ਦੇ ਫੈਸਲੇ ਦਾ ਸੁਆਗਤ ਕੀਤਾ ਮਸਲੇ ਦਾ ਹੱਲ...
ਮਨਜਿੰਦਰ ਸਿੰਘ ਸਿਰਸਾ

ਦਿੱਲੀ ਯੂਨੀਵਰਸਿਟੀ ‘ਚ ਦਿੱਲੀ ਦੇ ਵਿਦਿਆਰਥੀਆਂ  ਲਈ ਦਾਖਲਿਆਂ ਵਾਸਤੇ ਰਾਖਵੇਂਕਰਨ  ਦੇ ਰਾਹ ‘ਚ ਕੋਈ ਕਾਨੂੰਨੀ ਅੜਿਕਾ ਨਹੀਂ :  ਸਿਰਸਾ

ਸੰਵਿਧਾਨ ਦੀ ਧਾਰਾ 15 (1) ਤਹਿਤ ਰਾਖਵਾਂਕਰਨ ਜਾਇਜ਼, ਧਾਰਾ 41 ਅਤੇ 49 ਦੇ ਤਹਿਤ ਰਾਜਾਂ ਨੂੰ ਰਾਖਵੇਂਕਰਨ ਦਾ ਅਧਿਕਾਰ ਦਿੱਲੀ ਸਰਕਾਰ ਆਪਣੇ ਕਾਲਜਾਂ ਤੋਂ ਰਾਖਵਾਂਕਰਨ ਦੀ ਸ਼ੁਰੂਆਤ ਕਰੇ ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ  ਦਿੱਲੀ ਦੇ ਵਸਨੀਕ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਵਿਚ ਦਾਖਲਿਆਂਵਾਸਤੇ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਐਕਟ ਸੰਸਦ ਵੱਲੋਂ ਪਾਸ ਹੋਇਆ ਹੈ। ਇਸ ਵਿਚ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਦਿੱਲੀ ਦੇ ਵਸਨੀਕਾਂ ਨੂੰ ਦਿੱਲੀ ਯੂਨੀਵਰਸਿਟੀ ਵਿਚ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 15 (1) ਦੇ ਤਹਿਤ ਦਿੱਲੀ ਯੂਨੀਵਰਸਿਟੀ ਅਤੇ ਇਸਦੇ ਕਾਲਜਾਂ ਵਿਚ ਦਿੱਲੀ ਨਿਵਾਸੀਆਂ ਲਈ ਰਾਖਵਾਂਕਰਨ ਦਿੱਤਾਜਾ ਸਕਦਾ ਹੈ।  ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਕਾਨੂੰਨੀ ਅੜਿਕਾ ਨਹੀਂ  ਹੈ। ਉਹਨਾਂ  ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਦਿੱਲੀ ਯੂਨੀਵਰਸਿਟੀ ਵਿਚ ਰਾਖਵੇਂਕਰਨ ਲਈ ਗੰਭੀਰਤਾ ਨਾਲ ਯਤਨ ਕਰੇ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਦਿੱਲੀ ਯੂਨੀਵਰਸਿਟੀ ਦੇ ਚਾਰ ਕਾਲਜਾਂ ਵਿਚ 50 ਫੀਸਦੀ ਰਾਖਵਾਂਕਰਨ ਉਪਲਬਧ ਹੈ।  ਉਹਨਾਂ ਕਿਹਾ ਕਿ ਇਸੇ ਤਰਾਂ ਦਿੱਲੀ ਯੂਨੀਵਰਸਿਟੀਦੇ ਸਾਰੇ ਕਾਲਜਾਂ ਵਿਚ ਵੀ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ। ਉਹਨਾਂ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿਚ ਸਭ ਤੋਂ ਪਹਿਲਾਂ ਦਿੱਲੀ ਵਾਸੀਆਂ ਲਈ ਰਾਖਵੇਂਕਰਨਦੀ ਸ਼ੁਰੂਆਤ ਕਰੇ। ਦਿੱਲੀ ਸਰਕਾਰ ਨੇ 20 ਨਵੇਂ ਕਾਲਜ ਖੋਲਣ ਦਾ ਵਾਅਦਾ ਕੀਤਾ ਹੋਇਆ ਹੈ। ਉਹ ਸ਼ੁਰੂ ਵਿਚ ਹੀ ਸਕੂਲ ਬਿਲਡਿੰਗਾਂ ਨੂੰ ਇਸ ਕੰਮ ਲਈ ਵਰਤ ਸਕਦੀ ਹੈ। ਇਸਦੇ ਤਹਿਤ ਸਵੇਰ ਵੇਲੇ ਸ਼ਿਫਟ ਵਿਚਚਲੱਣ ਵਾਲੇ ਕਾਲਜਾਂ ਵਿਚ ਇਵਨਿੰਗ ਸ਼ਿਫਟ ਸ਼ੁਰੂ ਕੀਤੀ ਜਾ ਸਕਦੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਾ ਵਿਸ਼ੇਸ਼ ਰੁਤਬਾ ਹੈ। ਇਹ ਫੰਡਿੰਗ ਆਦਿ ਲਈ ਕੇਂਦਰੀ ਯੂਨੀਵਰਸਿਟੀ ਹੈ ਪਰ ਤਕਨੀਕੀ ਰੂਪ ਵਿਚ ਇਸਦਾ ਦਾਇਰਾ ਦਿੱਲੀ ਤੱਕ ਸੀਮਤ ਹੈ। ਉਹਨਾਂ ਕਿਹਾ ਕਿ ਦਿੱਲੀਯੂਨੀਵਰਸਿਟੀ ਦੇ ਸਾਰੇ ਕਾਲਜ ਦਿੱਲੀ ਦੀ ਹੱਦ ਵਿਚ ਹਨ। ਇਥੇ ਤੱਕ ਕਿ ਗੁਰੂ ਗ੍ਰਾਮ, ਗਾਜ਼ੀਆਬਾਦ ਵਰਗੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਦਿੱਲੀ ਯੂਨੀਵਰਸਿਟੀ ਦਾ ਇਕ ਵੀ ਕਾਲਜ ਨਹੀਂ ਹੈ। ਉਹਨਾਂ ਕਿਹਾ ਕਿ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਉਹ ਦਿੱਲੀ  ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲੇ ਸੀ। ਉਹਨਾਂ ਕਿਹਾ ਕਿ ਦਿੱਲੀ ਦੇ ਵਸਨੀਕਾਂ ਲਈ ਦਿੱਲੀ ਯੂਨੀਵਰਸਿਟੀ ਵਿਚ ਰਾਖਵਾਂਕਰਨ ਉਹਨਾਂ ਦਾਸੰਵਿਧਾਨਕ ਅਧਿਕਾਰ ਹੈ। ਇਹ ਦਿੱਲੀ ਯੂਨੀਵਰਸਿਟੀ ਦੇ ਅਧੀਨਿਯਮ ਦੇ ਅਨੁਕੂਲ ਹੈ। ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ 'ਤੇ ਵਿਚਾਰ ਕਰਨਗੇ। ਉਹਨਾਂ ਕਿਹਾ ਕਿ ਸਾਰਾ ਮਾਮਲਾਯੂਨੀਵਰਸਿਟੀ ਦੀ ਐਡਮੀਸ਼ਨ ਕਮੇਟੀ ਨੂੰ ਸੌਂਪਿਆ ਗਿਆ ਹੈ। ਕਮੇਟੀ ਦੇ ਮੁਖੀ ਪ੍ਰੋ. ਡਾ. ਐਮ ਕੇ ਪੰਡਿਤ ਅਤੇ ਪੰਜ ਮੈਂਬਰਾਂ ਨੇ ਰਾਖਵੇਂਕਰਨ ਦੇ ਮਾਮਲੇ 'ਤੇ ਉਹਨਾਂ ਦੇ ਵਿਚਾਰ ਧਿਆਨ ਨਾਲ ਸੁਣੇ। ਸ੍ਰੀ ਸਿਰਸਾ ਨੇ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ ਕਿ ਜਦੋਂ ਦਿੱਲੀ ਯੂਨੀਵਰਸਿਟੀ ਵਿਚ ਪੋਸਟ ਗਰੈਜੂਏਟ ਕੋਰਸਾਂ ਵਿਚ ਦਿੱਲੀ ਦੇ ਵਿਦਿਆਰਥੀਆਂ ਨੂੰ ਰਾਖਵਾਂਕਰਨ ਮਿਲ ਸਕਦਾ ਹੈ ਤਾਂ ਫਿਰ ਅੰਡਰ ਗਰੈਜੂਏਟ ਕੋਰਸਾਂਵਿਚ ਵੀ ਰਾਖਵਾਂਕਰਨ ਦੇਣ ਵਿਚ ਕੋਈ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ। —PTC News

ਰਾਜਨੀਤੀ

Capt Amarinder Singh Punjab Culture: announcement of Rs.42 Crore

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਸੰਭਾਲ...

Capt Amarinder Singh Punjab Culture ਬੱਸੀਆਂ ਕੋਠੀ ਵਿਖੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਦੀ ਸਾਂਭ-ਸੰਭਾਲ ਲਈ 15 ਲੱਖ ਰੁਪਏ ਜਾਰੀ ਕੀਤੇ ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਹਵਾਈਜਹਾਜ਼ ਦੇ ਅਗਵਾਕਾਰਾਂ ਨੂੰ ਮਦਦ ਦੇਣ ਲਈ ਸੂਬੇ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਨਿਰਦੇਸ਼

ਇੰਡੀਅਨ ਏਅਰਲਾਈਨਜ਼ ਦੇ ਹਵਾਈਜਹਾਜ਼ ਦੇ ਅਗਵਾਕਾਰਾਂ ਨੂੰ ਮਦਦ ਦੇਣ ਲਈ ਸੂਬੇ...

ਚੰਡੀਗੜ, 20 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 36 ਸਾਲ ਪਹਿਲਾਂ ਇੰਡੀਅਨ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਅਗਵਾ ਕਰਕੇ ਲਾਹੌਰ...

ਵੀਡੀਓ

ਧਰਮ ਅਤੇ ਵਿਰਾਸਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਲਰ ਊਰਜਾ ਤੋਂ ਬਣਨ ਵਾਲੀ ਭਾਫ...

ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੇਡਾ ਪੰਜਾਬ ਦੇ ਡਾਇਰੈਕਟਰ ਨਾਲ ਹੋਈ ਮੀਟਿੰਗ ਡੇਢ ਕਰੋੜ ਦੀ ਲਾਗਤ ਨਾਲ ਸੋਲਰ ਊਰਜਾ ਸਿਸਟਮ ਦੀ ਸੇਵਾ ਐਨਪਾਰ ਗਰੁੱਪ ਮੁੰਬਈ...

ਕ੍ਰਿਕਟ ਦੇ ਇਸ ਸਿਤਾਰੇ ਦੀ ਜ਼ਿੰਦਗੀ ਦਾ ਕੀ ਹੈ ਰਾਜ਼, ਜਾਣੋ!

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਵਿੱਚ ਜਸਪ੍ਰੀਤ ਸਿੰਘ ਬੁਮਰਾਹ ਦੀ ਤੇਜ਼ ਗੇਂਦਬਾਜ਼ੀ ਦੇ ਕਾਫੀ ਚਰਚੇ ਹਨ ਅਤੇ ਇਸ ਨੌਜਵਾਨ ਕ੍ਰਿਕਟਰ ਦੇ ਹੁਨਰ ਨੇ ਇਸਦੇ...

ਸ਼੍ਰੋਮਣੀ ਕਮੇਟੀ ਵੱਲੋਂ ਗੁਰਸਿੱਖ ਬੱਚਿਆਂ ਦੇ ਹਾਕੀ ਟਰਾਇਲ 14 ਜੂਨ ਨੂੰ ਜਲੰਧਰ ਵਿਖੇ ਲਏ...

ਅੰਮ੍ਰਿਤਸਰ: ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵੱਖ-ਵੱਖ ਹਾਕੀ ਅਕੈਡਮੀਆਂ ਵਿਚ ਗੁਰਸਿੱਖ ਬੱਚਿਆਂ ਦੀ...
M S Dhoni Birthday Today

ਐਮ.ਐਸ.ਧੋਨੀ ਹੋਏ 36 ਸਾਲ ਦੇ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਦਾ ਅੱਜ ਜਨਮਦਿਨ ਹੈ। ਅੱਜ ਉਹ 36 ਸਾਲ ਦੇ ਹੋ ਗਏ ਹਨ। 7 ਜੁਲਾਈ, 1981 'ਚ...

ਖੇਤੀਬਾੜੀ

ਸੂਰਜਮੁਖੀ ਦੀ ਕਾਸ਼ਤ ਹੇਠਲਾ ਰਕਬਾ ਘਟਿਆ, ਮੱਕੀ ਦੀ ਫ਼ਸਲ ‘ਚ ਕਿਸਾਨਾਂ ਨੇ ਵਿਖਾਈ ਦਿਲਚਸਪੀ

ਜਲੰਧਰ: ਦੋਆਬਾ ਖੇਤਰ ਦੇ ਜ਼ਿਲ੍ਹਾ ਜਲੰਧਰ 'ਚ ਆਲੂਆਂ ਦੀ ਫ਼ਸਲ ਤੋਂ ਬਾਅਦ ਬੀਜੀਆਂ ਜਾਣ ਵਾਲੀਆਂ...
SAD Congress Farmer loan waiver

ਕਰਜ਼ੇ ਮਾਫ ਕਰਕੇ ਅਮਰਿੰਦਰ ਕਿਸਾਨਾਂ ਦੀ ਕਦਰ ਕਿਉਂ ਨਹੀਂ ਕਰਦਾ: ਅਕਾਲੀ ਦਲ

ਕਿਹਾ ਕਿ ਜੇ ਮੁੱਖ ਮੰਤਰੀ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਕਰਨਾ ਚਾਹੁੰਦਾ ਤਾਂ ਘੱਟੋ ਘੱਟ...

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇਕ ਸਾਲਾ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਕੋਰਸ ਸ਼ੁਰੂ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ (ਫੁੱਲਾਂ ਦੀ ਕਾਸ਼ਤ ਅਤੇ ਭੂ ਦ੍ਰਿਸ਼) ਸੰਬੰਧੀ...
Punjab farmer

ਜਮਹੂਰੀ ਕਿਸਾਨ ਸਭਾ ਵੱਲੋਂ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ

ਬਰਨਾਲਾ: ਕਿਸਾਨੀ ਮੰਗਾਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਵੱਲੋਂ ਬਰਨਾਲਾ ਦੇ ਡੀਸੀ ਦਫਤਰ ਅੱਗੇ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਤਾਵਰਣ ਮੰਤਰਾਲੇ ਦੇ ਨਵੇਂ ਨਿਯਮਾਂ ਤੋਂ ਡੇਅਰੀ ਕਿਸਾਨਾਂ ਦੀ ਸੁਰੱਖਿਆ ਕਰਨ ਵਾਸਤੇ ਪੂਰੇ ਸਰਕਾਰੀ ਸਮਰਥਨ ਦਾ ਵਾਅਦਾ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਡੇਅਰੀ ਕਿਸਾਨਾਂ ਨੂੰ ਪੂਰਾ...

ਕਾਰੋਬਾਰ

ਮਨੋਰੰਜਨ ਜਗਤ

ਗਲੋਬਲ ਬਾਕਸ-ਆਫਿਸ ‘ਤੇ 2000 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਫਿਲਮ ਬਣੀ...

ਵਾਸ਼ਿੰਗਟਨ: ਆਮਿਰ ਖਾਨ ਦੀ ਫਿਲਮ ਨੇ ਨਾ ਸਿਰਫ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਕਾਫੀ ਨਾਮਣਾ ਖੱਟਿਆ ਹੈ। ਫੋਰਬਸ ਮੈਗਜ਼ੀਨ ਦੀ ਰਿਪੋਰਟ ਅਨੁਸਾਰ, ਇਹ...

ਪੰਜਾਬ ਦੇ ਸਮੂਹ ਮੰਤਰੀਆਂ ਵੱਲੋਂ ਪ੍ਰੋ. ਔਲਖ ਦੇ ਦੇਹਾਂਤ ‘ਤੇ ਦੁੱਖ...

ਚੰਡੀਗੜ: ਪੰਜਾਬ ਮੰਤਰੀ ਮੰਡਲ ਦੇ ਸਮੂਹ ਮੰਤਰੀਆਂ ਵੱਲੋਂ ਪੰਜਾਬੀ ਦੇ ਨਾਮਵਾਰ ਨਾਟਕਕਾਰ ਪ੍ਰੋ.ਅਜਮੇਰ ਸਿੰਘ ਔਲਖ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਇਥੇ...