Tue, Apr 16, 2024
Whatsapp

ਰਾਮਪਾਲ ਨੂੰ ਅਦਾਲਤ ਨੇ ਕੀਤਾ ਬਰੀ

Written by  Joshi -- August 29th 2017 02:44 PM -- Updated: August 29th 2017 03:38 PM
ਰਾਮਪਾਲ ਨੂੰ ਅਦਾਲਤ ਨੇ ਕੀਤਾ ਬਰੀ

ਰਾਮਪਾਲ ਨੂੰ ਅਦਾਲਤ ਨੇ ਕੀਤਾ ਬਰੀ

ਰਾਮਪਾਲ ਨੂੰ ਅਦਾਲਤ ਨੇ ਕੀਤਾ ਬਰੀ ਰਾਮਪਾਲ ਨੂੰ ਅੱਜ ਅਦਾਲਤ ਨੇ ਕੇਸਾਂ 'ਚ ਰਾਹਤ ਦਿੰਦੇ ਹੋਏ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਚਾਹੇ ਇਹਨਾਂ ਕੇਸ਼ਾਂ 'ਚੋਂ ਰਾਮਪਾਲ ਬਰੀ ਹੋ ਗਿਆ ਹੈ, ਪਰ ਕੁਝ ਹੋਰ ਕੇਸਾਂ ਦੇ ਚੱਲਦਿਆਂ ਉਸਨੂੰ ਫਿਲਹਾਲ ਜੇਲ 'ਚ ਹੀ ਵਕਤ ਗੁਜ਼ਾਰਨਾ ਪਵੇਗਾ।

ਰਾਮਪਾਲ 'ਤੇ ਅੱਜ ਆਇਆ ਹੈ ਫੈਸਲਾ (Rampal Case)


ਔਰਤਾਂ ਨੂੰ ਜਬਰੀ ਬੰਧਕ ਬਣਾਉਣ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਜਾਂ ਦਖਲਅੰਦਾਜੀ ਕਰਨ ਦੇ ਮਾਮਲੇ ਦੇ ਕੇਸਾਂ 'ਤੋਂ ਰਾਮਪਾਲ ਨੂੰ ਅਦਾਲਤ ਨੇ ਬਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਮੁਕੱਦਮੇ ਹਨ, ਜੋ ਰਾਮਪਾਲ 'ਤੇ ਚੱਲ ਰਹੇ ਹਨ।

ਕੀ ਹਨ ਮੁਕੱਦਮੇ? ਰਾਮਪਾਲ ਖਿਲਾਫ ਜਿਨ੍ਹਾਂ ਧਾਰਵਾਂ ਦੇ ਤਹਿਤ ਕੇਸ ਦਰਜ ਹਨ, ਉਨ੍ਹਾਂ ਕੋਲ ੩ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਰਾਮਪਾਲ ਅਤੇ ਹੋਰ ਮੁਲਜ਼ਮ ਨਵੰਬਰ ੨੦੧੪ ਤੋਂ ਜੇਲ੍ਹ ਵਿਚ ਬੰਦ ਹੈ। ਵੈਸੇ, ੨੪ ਅਗਸਤ ਨੂੰ ਫੈਸਲਾ ਸੁਣਾਉਣਾ ਸੀ, ਪਰ ੨੫ ਅਗਸਤ ਨੂੰ ਅਦਾਲਤ ਨੇ ਬਰਵਾਲਾ ਪੁਲਸ ਦੀ ਬੇਨਤੀ 'ਤੇ ਫੈਸਲਾ ਕਰਨ ਲਈ ੨੯ ਅਗਸਤ ਤਰੀਕ ਨੂੰ ਤੈਅ ਕੀਤਾ ਸੀ।

ਕਿਹੜੀਆਂ ਧਾਰਾਵਾਂ ਤਹਿਤ ਦਰਜ ਹਨ ਮਾਮਲੇ:- ਮੁਕੱਦਮਾ ਨੰਬਰ ੪੨੬ ਸੈਕਸ਼ਨ ੩੨੩, ੩੫੩, ੧੮੬ ਅਤੇ ੪੨੬ ਦੇ ਤਹਿਤ ਮਾਮਲਾ ਦਰਜ ਮੁਕੱਦਮਾ ਨੰਬਰ ੪੨੭ ਵਿਚ, ਸੈਕਸ਼ਨ ੧੪੭, ੧੪੯, ੧੮੮ ਅਤੇ ੩੪੨ ਲਗਾਏ ਗਏ ਇਨ੍ਹਾਂ ਦੋਵਾਂ ਕੇਸਾਂ ਵਿਚ ਪ੍ਰਮਿਤ ਸਿੰਘ, ਰਾਜੇਂਦਰ, ਰਾਮਫਲ, ਵਰਿੰਦਰ, ਪੁਰਸ਼ੋਤਮ, ਬਲਜੀਤ, ਰਾਜਕੁਮਾਰ ਢਾਕਾ, ਰਾਜਕਪੂਰ ਅਤੇ ਰਾਜੇਂਦਰ ਸ਼ਾਮਲ

ਪੁਲਿਸ ਦੀਆਂ ਤਿਆਰੀਆਂ? (Rampal Case) ਜੇ ਰਾਮਪਾਲ ਦੇ ਸਮਰਥਕ ਹਿਸਾਰ ਵਿਚ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈਆਂ ਲਾਗੂ ਹੋ ਸਕਦੀਆਂ ਸੀ। ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਸੈਕਸ਼ਨ ੧੪੪ ਦਾ ਉਲੰਘਣ ਕਰਨ ਲਈ ਮੁਕੱਦਮਾ ਦਰਜ ਹੋ ਸਕਦਾ ਸੀ। ਇਸ ਮਾਮਲੇ ਵਿੱਚ, ਹੋਰ ਮੁਲਜ਼ਮਾਂ ਨੂੰ ਰਿਹਾ ਕੀਤੇ ਜਾਣ ਦੀ ਸੰਭਾਵਨਾ ਵੀ ਸੀ। ਰਾਮਪਾਲ ਅਤੇ ਉਨ੍ਹਾਂ ਦੇ ਸਮਰਥਕ ਦੋਵਾਂ ਮਾਮਲਿਆਂ ਵਿਚ ਵੱਧ ਤੋਂ ਵੱਧ ਸਜ਼ਾ (੩ ਸਾਲ) ਕੱਟ ਚੁੱਕੇ ਸਨ ।

ਦੇਸ਼ਧ੍ਰੋਹ ਦਾ ਮੁਕੱਦਮਾ ਵੀ ਚੱਲ ਰਹਾ ਹੈ ਰਾਮਪਾਲ 'ਤੇ - ਰਾਮਪਾਲ 'ਤੇ ਦੇਸ਼ ਧਰੋਹ ਦਾ ਮੁਕੱਦਮਾ ਵੀ ਚੱਲ ਰਿਹਾ ਹੈ। ਇਸ ਕੇਸ ਦੀ ਸੁਣਵਾਈ ਵਿਚ ਉਹ ੨੮ ਅਗਸਤ ਨੂੰ ਜੇਲ ਵਿਚ ਲੱਗੀ ਅਦਾਲਤ 'ਚ ਮੌਜੂਦ ਸੀ। - ਅਦਾਲਤ ਦੇ ਦੌਰਾਨ ਸਿਰਸਾ ਦੇ ਡੇਰਾ ਮੁਖੀ ਦੇ ਫ਼ੈਸਲੇ ਦੇ ਮੱਦੇਨਜ਼ਰ, ਰੇਲ ਅਤੇ ਬੱਸ ਸੇਵਾਵਾਂ ਦੇ ਬੰਦ ਹੋਣ ਕਾਰਨ, ਸਿਰਫ ੨੧੦ ਮੁਲਜ਼ਮ ਹੀ ਪਹੁੰਚ ਪਾਏ ਸਨ। - ਹੋਰ ਮੁਲਜ਼ਮ ਗੈਰਹਾਜ਼ਰ ਰਹਿਣ ਕਾਰਨ ਅਦਾਲਤ ਨੇ ੧੮ ਸਤੰਬਰ ਨੂੰ ਇਸ ਮਾਮਲੇ ਵਿਚ ਗੈਰਹਾਜ਼ਰ ਰਹਿਣ ਵਾਲੇ ਮੁਲਜ਼ਮਾਂ ਅਗਲੀ ਸੁਣਵਾਈ ਦੀ ਤਰੀਕ ੨੫ ਸਤੰਬਰ ਨਿਰਧਾਰਿਤ ਕੀਤੀ।

ਕੌਣ ਹੈ ਰਾਮਪਾਲ? - ਸੋਨੀਪਤ ਦੇ ਧਨਾਨਾ ਪਿੰਡ ਵਿੱਚ ੧੯੫੧ 'ਚ ਪੈਦਾ ਹੋਇਆ, ਰਾਮਪਾਲ ਹਰਿਆਣਾ ਦੇ ਸਿੰਚਾਈ ਵਿਭਾਗ ਵਿੱਚ ਇੱਕ ਜੂਨੀਅਰ ਇੰਜੀਨੀਅਰ ਸੀ। - ਨੌਕਰੀ ਛੱਡਣ ਤੋਂ ਬਾਅਦ, ਰਾਮਪਾਲ ਨੇ ਰੋਹਤਕ ਦੇ ਕਰੋਂਥਾ ਪਿੰਡ 'ਚ ਸਤਲੋਕ ਆਸ਼ਰਮ ਬਣਾਇਆ। ਇੱਥੇ ਕੋਈ ਵਿਵਾਦ ਹੋਣ ਤੋਂ ਬਾਅਦ ਉਸਨੇ ਹਿਸਾਰ ਦੇ ਬਰਵਾਲਾ ਵਿਚ ਆਸ਼ਰਮ ਬਣਾ ਲਿਆ ਸੀ। ਇਸ ਤੋਂ ਬਾਅਦ ਰਾਮਪਾਲ ਰੋਹਤਕ ਦੀ ਕਰੋਂਥਾ ਅਦਾਲਤ 'ਚ ਚੱਲ ਰਹੇ ਮੁਕੱਦਮੇ 'ਚ ਪੇਸ਼ ਨਹੀਂ ਹੋ ਰਿਹਾ ਸੀ, ਜਿਸ ਕਾਰਨ ਮਾਮਲੇ ਨੂੰ ਹਾਈਕੋਰਟ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਰਾਮਪਾਲ ਨੇ ਫਿਰ ਹਾਈਕੋਰਟ 'ਚ ਪੇਸ਼ ਹੋਣਾ ਵੀ ਜ਼ਰੂਰੀ ਨਹੀਂ ਸਮਝਿਆ ਸੀ।ਉਸਨੇ ਸੀਐਮਓ ਤੋਂ ਮੈਡੀਕਲ ਭਿਜਵਾ ਦਿੱਤਾ ਸੀ। ਲਗਾਤਾਰ ਗੈਰ ਹਾਜ਼ਰ ਹੋਣ ਕਾਰਨ ਹਾਈ ਕੋਰਟ ਨੇ ਰਾਮਪਾਲ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। Rampal Case - ੧੬ ਨਵੰਬਰ ੨੦੧੪ ਨੂੰ, ਪੁਲਿਸ ਅਤੇ ਪ੍ਰਸ਼ਾਸਨ ਨੂੰ ਹਾਜ਼ਰ ਹੋਣ ਦਾ ਭਰੋਸਾ ਦਿੱਤਾ ਅਤੇ ਫਿਰ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਫੋਰਸ ਦੀ ਸਹਾਇਤਾ ਨਾਲ ੧੭ ਨਵੰਬਰ ੨੦੧੪ ਨੂੰ ਆਸ਼ਰਮ ਨੂੰ ਘੇਰ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਸੀ। ਉਸ ਸਮੇਂ, ਰਾਮਪਾਲ ਦੇ ਸਮਰਥਕ ਆਸ਼ਰਮ ਦੇ ਅੰਦਰ ਮੌਜੂਦ ਸਨ। ਪੁਲਿਸ ਫੋਰਸ ਹੋਣ ਦੇ ਬਾਵਜੂਦ, ਸੰਤ ਰਾਮਪਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਕਿਉਂਕਿ ਪ੍ਰਸ਼ਾਸਨ ਨੂੰ ਡਰ ਸੀ ਕਿ ਪਿਛਲੇ ਸਾਲ ਵਰਗੀ ਹਿੰਸਾ ਦੁਬਾਰਾ ਨਾਂ ਹੋਵੇ। ਫਿਰ ਸੰਤ ਰਾਮਪਾਲ ਦੇ ਅਨੁਯਾਈਆਂ ਅਤੇ ਆਰਿਆ ਸਮਾਜਾਂ ਵਿਚਕਾਰ ਹੋਈ ਹਿੰਸਾ ਵਿਚ ਪੁਲਸ ਜਵਾਨਾਂ ਸਮੇਤ ੧੨੦ ਵਿਅਕਤੀ ਜ਼ਖਮੀ ਹੋ ਗਏ ਸਨ ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਕਾਰਨ ਹੁਣ ਰਾਮਪਾਲ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚੱਲ ਰਿਹਾ ਹੈ। ਦੇਖੋ ਵੀਡੀਓ —PTC News

  • Tags

Top News view more...

Latest News view more...