Thu, Apr 25, 2024
Whatsapp

ਦੇਖੋ ਨਵਾਂ ਦੰਗਲ: ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਰਿਤੂ ਫੋਗਾਟ ਨੇ ਦਿਖਾਇਆ ਆਪਣਾ ਜਲਵਾ

Written by  Joshi -- November 26th 2017 01:25 PM
ਦੇਖੋ ਨਵਾਂ ਦੰਗਲ: ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਰਿਤੂ ਫੋਗਾਟ ਨੇ ਦਿਖਾਇਆ ਆਪਣਾ ਜਲਵਾ

ਦੇਖੋ ਨਵਾਂ ਦੰਗਲ: ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਰਿਤੂ ਫੋਗਾਟ ਨੇ ਦਿਖਾਇਆ ਆਪਣਾ ਜਲਵਾ

Reetu Phogat: ਹਰਿਆਣਾ ਦੀਆਂ ਫੋਗਾਟ ਭੈਣਾਂ ਤੋਂ ਅੱਜ ਪੂਰਾ ਦੇਸ਼ ਜਾਣੂ ਹੈ ਅਤੇ ਕੁਸ਼ਤੀ ਦੇ ਦੰਗਲ 'ਚ ਹੁਣ ਇੱਕ ਹੋਰ ਫੋਗਾਟ ਭੈਣ ਨੇ ਆਪਣਾ ਜਲਵਾ ਦਿਖਾਇਆ ਹੈ। ਸ਼ਨੀਵਾਰ ਨੂੰ ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਰਿਤੂ ਫੋਗਾਟ ਨੇ ਪੋਲੈਂਡ 'ਚ ਚੱਲ ਰਹੀ ਅੰਡਰ 23 ਵਿਸ਼ਵ ਕੱਪ ਚੈਂਪਿਅਨਸ਼ਿਪ 'ਚ ੪੮ ਕਿਲੋਗ੍ਰਾਮ ਭਾਰ ਵਰਗ 'ਚ ਰਜਤ ਤਮਗਾ ਜਿੱਤਿਆ ਹੈ। Reetu Phogat: ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਰਿਤੂ ਫੋਗਾਟਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਮਹਿਲਾ ਨੇ ਇਸ ਪ੍ਰਤੀਯੋਗਤਾ 'ਚ ਰਜਤ ਪਸਕ ਜਿੱਤਿਆ ਹੋਵੇ। ਰਿਤੂ ਦਾ ਫਾਈਨਲ ਮੁਕਾਬਲਾ ਤੁਰਕੀ ਦੀ ਡੇਮਿਰਹਨ ਦੇ ਨਾਲ ਸੀ। Reetu Phogat: ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਰਿਤੂ ਫੋਗਾਟReetu Phogat: ਇਸ ਬੇਹੱਦ ਰੋਮਾਂਚਕ ਮੁਕਾਬਲੇ 'ਚ ਦੋਵੇਂ ਪਹਿਲਵਾਨਾਂ ਦੀ ਅੰਤ ਤੱਕ ਬਰਾਬਰੀ ਰਹੀ। ਤੁਰਕੀ ਦੀ ਪਹਿਲਵਾਨ ਨੂੰ ਸਿਰਫ ਇਸ ਲਈ ਵਿਜੇਤਾ ਘੋਸ਼ਿਤ ਕਰ ਦਿੱਤਾ ਗਿਆ ਕਿਉਂਕਿ ਕੁਸ਼ਤੀ ਦੇ ਦੌਰਾਨ ਰਿਤੂ ਨੂੰ ਇੱਕ ਵਾਰ ਚੇਤਾਵਨੀ ਵੀ ਦਿੱਤੀ ਗਈ ਸੀ। Reetu Phogat: ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਰਿਤੂ ਫੋਗਾਟਕੁਸ਼ਤੀ ਜਗਤ 'ਚ ਰਿਤੂ ਇੱਕ ਨਵਾਂ ਉਭਰਦਾ ਨਾਮ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਰਿਤੂ ਆਪਣੀਆਂ ਦੋਵਾਂ ਵੱਡੀਆਂ ਭੈਣਾਂ ਦੀ ਤੁਲਨਾ 'ਚ ਜ਼ਿਆਦਾ ਖਤਰਨਾਕ, ਅਤੇ ਦਬੰਗ ਹੈ। ਉਸਦਾ ਸ਼ਾਨਦਾਰ ਪ੍ਰਦਰਸ਼ਨ ਦੇਖ ਕੇ ਉਸ ਤੋਂ ੨੦੨੦ ਓਲੰਪਿਕ ਤਮਗੇ ਦੀ ਉਮੀਦ ਕੀਤੀ ਜਾ ਰਹੀ ਹੈ। —PTC News


  • Tags

Top News view more...

Latest News view more...