Advertisment

ਜੇਕਰ ਸਿੱਖ ਭਾਈਚਾਰਾ ਹਿੰਦੂਆਂ ਦਾ ਹਿੱਸਾ ਹੁੰਦਾ ਤਾਂ ਫਿਰ ਉਹਨਾਂ ਨੂੰ ਘੱਟ ਗਿਣਤੀ ਰੁਤਬਾ ਨਾ ਮਿਲਦਾ

author-image
Ragini Joshi
New Update
ਜੇਕਰ ਸਿੱਖ ਭਾਈਚਾਰਾ ਹਿੰਦੂਆਂ ਦਾ ਹਿੱਸਾ ਹੁੰਦਾ ਤਾਂ ਫਿਰ ਉਹਨਾਂ ਨੂੰ ਘੱਟ ਗਿਣਤੀ ਰੁਤਬਾ ਨਾ ਮਿਲਦਾ
Advertisment
reservation status will not be effected on implementation of separate Sikh identity,Manjinder Sirsa: ਸਿੱਖਾਂ ਦੀ ਵੱਖਰੀ ਪਛਾਣ ਲਾਗੂ ਹੋਣ 'ਤੇ ਰਾਖਵਾਂਕਰਨ ਬਿਲੁਕਲ ਪ੍ਰਭਾਵਤ ਨਹੀਂ ਹੋਵੇਗਾ : ਮਨਜਿੰਦਰ ਸਿੰਘ ਸਿਰਸਾ ਜੇਕਰ ਸਿੱਖ ਭਾਈਚਾਰਾ ਹਿੰਦੂਆਂ ਦਾ ਹਿੱਸਾ ਹੁੰਦਾ ਤਾਂ ਫਿਰ ਉਹਨਾਂ ਨੂੰ ਘੱਟ ਗਿਣਤੀ ਰੁਤਬਾ ਨਾ ਮਿਲਦਾ ਨਵੀਂ ਦਿੱਲੀ, 20 ਜਨਵਰੀ : ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਜੇਕਰ ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰ ਕੇ ਸਿੱਖਾਂ ਨੂੰ ਵੱਖਰੀ ਪਛਾਣ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਅਨੁਸੂਚਿਤ ਜਾਤੀਆਂ ਦੇ ਰਾਖਵੇਂਕਰਨ ਦੀ ਸਥਿਤੀ 'ਤੇ ਕੋਈ ਅਸਰ ਨਹੀਂ ਪਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸਿੱਖ ਧਾਰਾ 25 ਵਿਚ ਸੋਧ ਕਰ ਕੇ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ ਜਦਕਿ ਰਾਖਵਾਂਕਰਨ ਸੰਵਿਧਾਨ ਦੀ ਧਾਰਾ 15 ਅਤੇ 16 ਤਹਿਤ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਰਾਖਵਾਂਕਰਨ ਕਦੇ ਵੀ ਧਰਮ ਦੇ ਆਧਾਰ 'ਤੇ ਪ੍ਰਦਾਨ ਨਹੀਂ ਕੀਤਾ ਗਿਆ ਬਲਕਿ ਇਹ ਜਾਤੀ ਦੇ ਆਧਾਰ 'ਤੇ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਮੁਸਲਿਮ ਤੇ ਇਸਾਈ ਭਾਈਚਾਰੇ ਲਈ ਰਾਖਵਾਂਕਰਨ ਇਸ ਲਈ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਵਿਚ ਜਾਤੀ ਪ੍ਰਥਾ ਨਹੀਂ ਹੈ। reservation status will not be effected on implementation of separate sikh identity,manjinder sirsaਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਰਾਖਵਾਂਕਰਨ ਕਿਸੇ ਵੀ ਜਾਤੀ ਲਈ ਉਦੋਂਹੀ ਲਾਗੂ ਹੁੰਦਾ ਹੈ ਜਦੋਂ ਭਾਰਤ ਦਾ
Advertisment
ਰਾਸ਼ਟਰਪਤੀ ਇਸ ਲਈ ਨੋਟੀਫਿਕੇਸ਼ਨ ਜਾਰੀ ਕਰਦਾ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿਚ ਵੀ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਜਾਤੀ ਨੂੰ ਅਨੁਸੂਚਿਤ ਜਾਤੀ ਸੂਚੀ ਵਿਚ ਸ਼ਾਮਲ ਕਰਨ ਜਾਂ ਹਟਾਉਣ ਦਾ ਫੈਸਲਾ ਤਾਂ ਹੀ ਕੀਤਾ ਜਾਂਦਾ ਹੈ ਤਾਂ ਜਦੋਂ ਇਸ ਗੱਲ ਸਾਬਤ ਕਰਨ ਲਈ ਅੰਕੜੇ ਉਪਲਬਧ ਹੋਣ ਕਿ ਉਸ ਜਾਤੀ ਦਾ ਰੁਤਬਾ ਰਾਖਵੀਂਆਂ ਸ਼੍ਰੇਣੀਆਂ ਦੇ ਬਰਾਬਰ ਆਉਂਦਾ ਹੈ। ਉਹਨਾਂ ਸਵਾਲ ਕੀਤਾ ਕਿ ਜੇਕਰ ਸਿੱਖ ਹਿੰਦੂਆਂ ਤਾਂ ਹਿੱਸਾ ਹਨ ਤਾਂ ਫਿਰ ਇਹਨਾਂ ਲਈ ਰਾਖਵਾਂਕਰਨ ਹਿੰਦੂ ਭਾਈਚਾਰੇ ਦੇ ਨਾਲ ਹੀ ਲਾਗੂ ਕਿਉਂ ਨਹੀਂ ਕੀਤਾ ਗਿਆ ਤੇ ਇਸਦੀ ਬਾਅਦ ਵਿਚ ਵਿਵਸਥਾ ਕਿਉਂ ਕਰਨੀ ਪਈ। ਉਹਨਾਂ ਹੋਰ ਸਵਾਲ ਕੀਤਾ ਕਿ ਜੇਕਰ ਸਿੱਖ ਭਾਈਚਾਰਾ ਵੱਖਰਾ ਨਹੀਂ ਹੈ ਤਾਂ ਫਿਰ ਇਸਨੂੰ ਦੇਸ਼ ਵਿਚ ਘੱਟ ਗਿਣਤੀ ਰੁਤਬਾ ਕਿਉਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀ ਰੁਤਬਾ ਸਪਸ਼ਟ ਕਰਦਾ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਹੈ ਤੇ ਉਹਨਾਂ ਨੂੰ ਇਸਦਾ ਸੰਵਿਧਾਨਕ ਅਧਿਕਾਰ ਤੇ ਰੁਤਬਾ ਦਿੱਤੇ ਜਾਣ ਦੀ ਜ਼ਰੂਰਤ ਹੈ। reservation status will not be effected on implementation of separate sikh identity,manjinder sirsaਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਮੀਡੀਆ ਰਿਪੋਰਟਾਂ ਵੇਖੀਆਂਹ ਨ ਜੋ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਮਨਾਂ ਵਿਚ ਰਾਖਵੇਂਕਰਨ ਲਈ ਭੰਬਲਭੂਸਾ ਪੈਦਾ ਕਰ ਰਹੀਆਂ ਹਨ ਤੇ ਇਹ ਵੇਖ ਕੇ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਕਿ ਅਜਿਹੀਆਂ ਰਿਪੋਰਟਾਂ ਨਾ ਸਿਰਫ ਭੰਬਲਭੂਸਾ ਪੈਦਾ ਕਰ ਰਹੀਆਂ ਹਨ ਬਲਕਿ ਸੰਵਿਧਾਨ ਵਿਚ ਸੋਧ ਕਰ ਕੇ ਵੱਖਰੀ ਸਿੱਖ ਪਛਾਣ ਸਥਾਪਿਤ ਕਰਨ ਦੇ ਰਾਹ ਵਿਚ ਰੋੜਾ ਵੀ ਬਣ ਰਹੀਆਂ ਹਨ। —PTC News-
punjabi-news latest-punjabi-news sikh sikhism sikh-religion latest-news-in-punjabi news-in-punjabi news-from-punjab news-punjabi separate-sikh-identity top-punjabi-news-happening-news-from-punjab reservation-status manjinder-sirsa reservation-status-will-not-be-effected-on-implementation-of-separate-sikh-identity sikh-quota minority-status
Advertisment

Stay updated with the latest news headlines.

Follow us:
Advertisment