Fri, Apr 26, 2024
Whatsapp

ਟੀ.ਵੀ ਅਤੇ ਬਾਲੀਵੁੱਡ ਅਦਾਕਾਰਾ ਰੀਟਾ ਭਾਦੁਰੀ ਦਾ ਹੋਇਆ ਦੇਹਾਂਤ

Written by  Joshi -- July 17th 2018 10:49 AM -- Updated: July 17th 2018 10:51 AM
ਟੀ.ਵੀ ਅਤੇ ਬਾਲੀਵੁੱਡ ਅਦਾਕਾਰਾ ਰੀਟਾ ਭਾਦੁਰੀ ਦਾ ਹੋਇਆ ਦੇਹਾਂਤ

ਟੀ.ਵੀ ਅਤੇ ਬਾਲੀਵੁੱਡ ਅਦਾਕਾਰਾ ਰੀਟਾ ਭਾਦੁਰੀ ਦਾ ਹੋਇਆ ਦੇਹਾਂਤ

ਇਸ ਮਸ਼ਹੂਰ ਟੀ.ਵੀ ਅਤੇ ਬਾਲੀਵੁੱਡ ਅਦਾਕਾਰਾ ਦਾ ਹੋਇਆ ਦੇਹਾਂਤ ਬਾਲੀਵੁੱਡ ਅਦਾਕਾਰਾ ਰੀਟਾ ਭਾਦੁਰੀ, ਜ ੋ'ਹੀਰੋ ਨੰਬਰ 1' ਅਤੇ 'ਬੇਟਾ' ਵਰਗੀਆਂ ਫਿਲਮਾਂ ਵਿਚ ਉਨ੍ਹਾਂ ਦੀਆਂ ਦਮਦਾਰ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 62 ਸਾਲਾਂ ਦੇ ਸਨ। ਭਾਦੁਰੀ ਦਾ ਅੱਜ ਸਵੇਰੇ ਦਿਹਾਂਤ ਹੋਇਆ ਅਤੇ ਉਹ ਪਿਛਲੇ ਦੋ ਹਫਤਿਆਂ ਤੋਂ ਹਸਪਤਾਲ ਵਿਚ ਦਾਖਲ ਸਨ। rita bhaduri passes awayਉਹਨਾਂ ਦੀ ਭਾਣਜੀ ਨੇ ਦੱਸਿਆ ਕਿ ਉਹ ਕਿਡਨੀ ਰੋਗ ਤੋਂ ਪੀੜਤ ਸਨ ਅਤੇ ਕਾਫੀ ਕਮਜ਼ੋਰ ਹੋ ਗਏ ਸਨ। ਅਭਿਨੇਤਾ ਸ਼ਿਸ਼ਿਰ ਸ਼ਰਮਾ ਨੇ ਫੇਸਬੁੱਕ 'ਤੇ ਉਨ੍ਹਾਂ ਦੇ ਦਿਹਾਂਤ ਬਾਰੇ ਸੂਚਿਤ ਕੀਤਾ "ਤੁਹਾਨੂੰ ਇਹ ਦੱਸਣ ਵਿੱਚ ਬਹੁਤ ਅਫਸੋਸ ਹੈ ਕਿ ਰੀਟਾ ਭਾਦੁਰੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨ। ਅੰਤਮ ਸੰਸਕਾਰ ਭਗਤ 17 ਜੁਲਾਈ ਨੂੰ ਦੁਪਹਿਰ 12 ਵਜੇ ਸ਼ਮਸ਼ਾਨ ਘਾਟ, ਪਾਰਸੀ ਵਦਾ ਰੋਡ, ਪਾਰਸੀਵਾੜਾ, ਚੱਕਲਾ, ਅੰਧੇਰੀ ਈਸਟ ਵਿਖੇ ਕੀਤਾ ਜਾਵੇਗਾ" ਉਸ ਨੇ ਲਿਖਿਆ। "ਮੈਨੂੰ ਉਹਨਾਂ ਦੀ ਭਾਣਜੀ ਤੋਂ ਇਕ ਸੁਨੇਹਾ ਮਿਲਿਆ ਜਿਸ ਨੂੰ ਮੈਂ ਅੱਜ ਸਵੇਰੇ ਦੇਖਿਆ। ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਉਹ ਸਾਡੇ ਨਾਲ ਨਹੀਂ ਰਹੇ। 'ਕੁਮ ਕੁਮ' ਵਿਚ ਉਹਨਾਂ ਨੇ ਮੇਰੀ ਮਾਂ ਦੀ ਭੂਮਿਕਾ ਨਿਭਾਈ ਹੈ, ਉਹ ਅਸਲ ਵਿਚ ਮਾਂ ਦੀ ਤਰ੍ਹਾਂ ਸੀ, ਸ਼ਿਸ਼ਰ ਨੇ ਪੀ.ਟੀ.ਆਈ. ਨੂੰ ਦੱਸਿਆ। rita bhaduri passes awayਭਾਦੁਰੀ, ਜਿਹਨਾਂ ਨੂੰ ਆਖਿਰਕਾਰ ਟੈਲੀਵਿਜ਼ਨ ਸ਼ੋਅ "ਨਿਮਕੀ ਮੁਖਿਆ" ਵਿੱਚ ਦੇਖਿਆ ਗਿਆ ਸੀ, ਨੇ *ਅਨਰਥ*, *ਵਿਰਾਸਤਾ, *ਰਾਜਾ*, *ਕਯਾ ਕਹਨਾ* ਅਤੇ *ਸਾਰਾਭਾਈ ਬਨਾਮ ਸਰਾਭਾਈ *,* ਅਮਾਨਤ *ਅਤੇ* ਕੁਮਕੁਮ ਵਰਗੇ ਮਸ਼ਹੂਰ ਸੀਰੀਅਲਾਂ 'ਚ ਕੰਮ ਕੀਤਾ ਸੀ। —PTC News


Top News view more...

Latest News view more...