Tue, Apr 23, 2024
Whatsapp

ਵਿਆਹ ਦੇ ਬੰਧਨ 'ਚ ਬੱਝੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ,ਦੇਖੋ ਵਿਆਹ ਦੀਆਂ ਤਸਵੀਰਾਂ

Written by  Shanker Badra -- May 19th 2018 07:48 PM
ਵਿਆਹ ਦੇ ਬੰਧਨ 'ਚ ਬੱਝੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ,ਦੇਖੋ ਵਿਆਹ ਦੀਆਂ ਤਸਵੀਰਾਂ

ਵਿਆਹ ਦੇ ਬੰਧਨ 'ਚ ਬੱਝੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ,ਦੇਖੋ ਵਿਆਹ ਦੀਆਂ ਤਸਵੀਰਾਂ

ਵਿਆਹ ਦੇ ਬੰਧਨ 'ਚ ਬੱਝੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ,ਦੇਖੋ ਵਿਆਹ ਦੀਆਂ ਤਸਵੀਰਾਂ:ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਅਦਾਕਾਰਾ ਮੇਗਨ ਮਾਰਕਲ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ ਹਨ।ਇਸ ਸ਼ਾਹੀ ਵਿਆਹ 'ਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ,ਸਾਬਕਾ ਫੁੱਟਬਾਲ ਖਿਡਾਰੀ ਡੇਵਿਡ ਬੇਕਹਮ ਅਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।royal wedding :Prince Harry and Meghan married at Windsorਸੈਂਟ ਜੌਰਜ ਗਿਰਜਾਘਰ ਵਿੱਚ ਮਹਾਰਾਣੀ ਅਤੇ 600 ਮਹਿਮਾਨਾਂ ਸਾਹਮਣੇ ਦੋਵਾਂ ਨੇ ਆਪਸ ਵਿੱਚ ਅੰਗੂਠੀ ਬਦਲੀ ਕੀਤੀ ਅਤੇ ਇਸਾਈ ਰਿਵਾਇਤਾਂ ਮੁਤਾਬਕ ਕਸਮਾਂ-ਵਾਅਦੇ ਕੀਤੇ।ਵਿੰਡਸਰ ਮਹਿਲ ਸਥਿਤ ਸੈਂਟ ਜਾਰਜ ਚਰਚ ਵਿੱਚ ਚੱਲ ਰਹੇ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ।royal wedding :Prince Harry and Meghan married at Windsorਚਰਚ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ,ਜਿੱਥੇ ਬਹੁਤ ਹੀ ਬਿਹਤਰ ਢੰਗ ਨਾਲ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ ਗਿਆ।ਪ੍ਰਿੰਸ ਹੈਰੀ ਕਾਲੇ ਰੰਗ ਦੇ ਲਿਬਾਸ ਅਤੇ ਮੇਗਨ ਨੇ ਸਫੈਦ ਰੰਗ ਦਾ ਗਾਊਨ ਪਹਿਨਿਆ ਹੋਇਆ ਸੀ।ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ।ਮੇਗਨ ਸਫੈਦ ਗਾਊਨ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।royal wedding :Prince Harry and Meghan married at Windsorਚਰਚ 'ਚ ਸਭ ਤੋਂ ਪਹਿਲਾਂ ਪ੍ਰਿੰਸ ਹੈਰੀ ਆਪਣੇ ਭਰਾ ਪ੍ਰਿੰਸ ਵਿਲੀਅਮ ਨਾਲ ਪੁੱਜੇ ਅਤੇ ਇਸ ਤੋਂ ਬਾਅਦ ਮੇਗਨ ਕਾਰ 'ਚ ਸਵਾਰ ਹੋ ਕੇ ਆਈ।ਅੰਦਰ ਦਾਖਲ ਹੁੰਦੇ ਹੀ ਮੇਗਨ ਦੇ ਪਿੱਛੇ 8 ਬੱਚੇ ਸਨ,ਜਿਨ੍ਹਾਂ ਨੇ ਮੇਗਨ ਦੇ ਗਾਊਨ ਨੂੰ ਫੜਿਆ ਹੋਇਆ ਸੀ।royal wedding :Prince Harry and Meghan married at Windsorਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਸੀ।ਇਸ ਵਿਆਹ ਨੂੰ ਦੇਖਣ ਲਈ ਬ੍ਰਿਟੇਨ ਦੀਆਂ ਸੜਕਾਂ 'ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ।ਵਿਆਹ ਸਮਾਰਹੋ ਤੋਂ ਬਾਅਦ ਨਵੀਂ ਵਿਆਹੀ ਜੋੜੀ ਖਾਸ ਸ਼ਾਹੀ ਗੱਡੀ 'ਚ ਸਵਾਰ ਹੋ ਕੇ ਵਿੰਡਸਰ ਸ਼ਹਿਰ ਤੋਂ ਨਿਕਲੀ।ਵਿੰਡਸਰ ਕੈਸਲ ਮਹਾਰਾਣੀ ਦੇ ਅਧਿਕਾਰਤ ਆਵਾਸ 'ਚੋਂ ਇਕ ਹੈ।ਸ਼ਾਹੀ ਘਰਾਣੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਪ੍ਰਿੰਸ ਹੈਰੀ ਨੂੰ ਡਿਊਕ ਦਾ ਅਹੁਦਾ ਦੇ ਕੇ ਬੇਹੱਦ ਖੁਸ਼ ਹੈ। -PTCNews


Top News view more...

Latest News view more...