ਰਿਆਨ ਸਕੂਲ ਦਾ ਦੋਸ਼ੀ ਮੁੱਕਰਿਆ
ਰਿਆਨ ਸਕੂਲ ਦਾ ਦੋਸ਼ੀ ਮੁੱਕਰਿਆ, ਦਿੱਤਾ ਇਹ ਬਿਆਨ!, Ryan international school murder twist,conductor ashok says he is innocent ਹਰਿਆਣਾ ਦੇ ਗੁਰੂਗ੍ਰਾਮ 'ਚ ਸਥਿਤ ਰਿਆਨ ਇੰਟਰਨੈਸ਼ਨ ਸਕੂਲ ਦੇ ਪ੍ਰਦੁਮਨ ਦੇ ਕਤਲ ਦਾ ਮੁੱਖ ਦੋਸ਼ੀ ਕੰਡਕਟਰ ਆਪਣੇ ਹੀ ਦਿੱਤੇ ਬਿਆਨ ਤੋਂ ਮੁੱਕਰ ਗਿਆ ਹੈ। ਦੋਸ਼ੀ ਦੇ ਵਕੀਲ ਨੇ ਦਿੱਤੇ ਵੱਡੁ ਬਿਆਨ 'ਚ ਕਿਹਾ ਹੈ ਕਿ ਉਸ ਕੋਲੋਂ ਇਹ ਬਿਆਨ ਕੁੱਟਮਾਰ ਕਰ ਕੇ ਕਰਵਾਇਆ ਗਿਆ ਸੀ ਜਦਕਿ ਉਸਦਾ ਇਹ ਬਿਆਨ ਦੇਣ ਦਾ ਕੋਈ ਹੋਰ ਮਕਸਦ ਹੀ ਨਹੀਂ ਸੀ। ਇਹ ਬਿਆਨ ਜਬਰਦਸਤੀ ਬਿਆਨ ਦਰਜ ਕਰਵਾਇਆ ਸੀ। ਇੱਥੇ ਦੱਸ ਦੇਈਏ ਕਿ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਮਾਸੂਮ ਦੀ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਸੀ। ਵਕੀਲ ਨੇ ਕਿਹਾ ਕਿ ਹੱਤਿਆ ਨਾਲ ਕੰਡਕਟਰ ਦਾ ਕੋਈ ਦੂਰ ਦੂਰ ਤੱਕ ਸੰਬੰਧ ਨਹੀਂ ਹੈ। ਹੁਣ, ਅਸ਼ੋਕ ਨੇ ਕਿਹਾ ਹੈ ਕਿ ਮੈਂ ਸਿਰਫ ਅਧਿਆਪਕ ਦਾ ਕਹਿਣਾ ਮੰਨਿਆ ਅਤੇ ਬੱਚੇ ਨੂੰ ਚੁੱਕ ਕੇ ਲੈ ਕੇ ਗਿਆ ਸੀ। ਅਸ਼ੋਕ ਨੇ ਕਿਹਾ ਹੈ ਕਿ ਉਸ 'ਤੇ ਇਹ ਇਲਜ਼ਾਮ ਜਬਰਦਸਤੀ ਲਗਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਖੁਦ ਦੋਸ਼ੀ ਨੇ ਆਪਣਾ ਗੁਨਾਹ ਕਬੂਲਿਆ ਸੀ।"ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਸੀ। ਮੈਂ ਆਪਣੀ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਉਸਨੇ ਕਿਹਾ ਕਿ ਮੈਂ ਬਾਥਰੂਮ ਵਿੱਚ ਸੀ ਅਤੇ ਫਿਰ ਉੱਥੇ ਬੱਚਾ ਆ ਗਿਆ " ਉਸਨੇ ਦੱਸਿਆ ਕਿ ਚਾਕੂ ਬਸ ਵਿੱਚ ਹੀ ਪਿਆ ਸੀ। " ਉਸਨੇ ਕਿਹਾ , "ਨਹੀਂ ਜੀ ਬਸ ਵਿੱਚ ਬਹੁਤ ਦਿਨਾਂ ਤੋਂ ਬਹੁਤ ਪੁਰਾਣਾ ਚਾਕੂ ਪਿਆ ਸੀ। ਚਾਕੂ ਨੂੰ ਧੋਣ ਲਈ ਮੈਂ ਬਾਥਰੂਮ ਵਿੱਚ ਆਇਆ ਸੀ। ਸੋਚਿਆ ਸੀ ਚਾਕੂ ਨੂੰ ਲੈ ਕੇ ਘਰ ਚਲਾ ਜਾਵਾਂਗਾ। ਉੱਥੇ ਕੰਮ ਆ ਜਾਵੇਗਾ।" —PTC News