Wed, Apr 24, 2024
Whatsapp

ਅਕਾਲੀ ਦਲ ਵੱਲੋਂ ਔਜਲਾ ਅਤੇ ਮਹਾਜਨ ਸੀਨੀਅਰ ਸਲਾਹਕਾਰ ਨਿਯੁਕਤ

Written by  Joshi -- August 18th 2017 01:27 PM
ਅਕਾਲੀ ਦਲ ਵੱਲੋਂ ਔਜਲਾ ਅਤੇ ਮਹਾਜਨ ਸੀਨੀਅਰ ਸਲਾਹਕਾਰ ਨਿਯੁਕਤ

ਅਕਾਲੀ ਦਲ ਵੱਲੋਂ ਔਜਲਾ ਅਤੇ ਮਹਾਜਨ ਸੀਨੀਅਰ ਸਲਾਹਕਾਰ ਨਿਯੁਕਤ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਕਾ ਪ੍ਰਸਾਸ਼ਨਿਕ ਅਧਿਕਾਰੀਆਂ ਪੀਐਸ ਔਜਲਾ ਅਤੇ ਅਜੇ ਮਹਾਜਨ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਵਾਸਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੀਨੀਅਰ ਸਲਾਹਕਾਰ ਨਿਯੁਕਤ ਕਰ ਦਿਤਾ ਹੈ। ਇਸ ਦੀ  ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਭਰੋਸਾ ਹੈ ਕਿ ਪੰਜਾਬ ਸਰਕਾਰ ਵਿਚ ਇੱਕ ਸ਼ਾਨਦਾਰ ਕਰੀਅਰ ਮੁਕੰਮਲ ਕਰਕੇ ਰਿਟਾਇਰ ਹੋਏ ਦੋਵੇਂ ਅਧਿਕਾਰੀ ਆਪਣੀਆਂ ਨਵੀਆਂ ਭੂਮਿਕਾਵਾਂ ਰਾਂਹੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਬਣਾਉਣਗੇ। SAD appoints Aujla and Mahajan as Senior Advisors, Public Grievancesਦੋਵੇਂ ਅਧਿਕਾਰੀਆਂ ਦਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਜੀਦਗੀ ਨਾਲ ਨਿਭਾਉਣ ਅਤੇ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਣ ਦਾ ਸ਼ਾਨਦਾਰ ਰਿਕਾਰਡ ਹੈ। ਉਹਨਾਂ ਕਿਹਾ ਕਿ ਦੋਵੇਂ ਅਧਿਕਾਰੀ ਤੁਰੰਤ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਸੰਭਾਲ ਲੈਣਗੇ ਅਤੇ ਆਮ ਲੋਕਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਜਾਣਨ ਲਈ ਮੀਟਿੰਗਾਂ ਕਰਨਗੇ। ਇਸ ਤੋਂ ਇਲਾਵਾ ਲੋਕਾਂ ਦੀ ਸ਼ਿਕਾਇਤਾਂ ਦੂਰ ਕਰਨ ਲਈ ਇੱਕ ਫੋਰਮ ਵੀ ਬਣਾਉਣਗੇ। ਆਈਏਐਸ ਅਧਿਕਾਰੀ ਪੀਐਸ ਔਜਲਾ ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਹਨ ਜਦਕਿ ਸ੍ਰੀ ਮਹਾਜਨ ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਰਹੇ ਹਨ। —PTC News


  • Tags

Top News view more...

Latest News view more...