Advertisment

ਕਰਜ਼ੇ ਮਾਫ ਕਰਕੇ ਅਮਰਿੰਦਰ ਕਿਸਾਨਾਂ ਦੀ ਕਦਰ ਕਿਉਂ ਨਹੀਂ ਕਰਦਾ: ਅਕਾਲੀ ਦਲ

author-image
Ragini Joshi
New Update
ਕਰਜ਼ੇ ਮਾਫ ਕਰਕੇ ਅਮਰਿੰਦਰ ਕਿਸਾਨਾਂ ਦੀ ਕਦਰ ਕਿਉਂ ਨਹੀਂ ਕਰਦਾ: ਅਕਾਲੀ ਦਲ
Advertisment
ਕਿਹਾ ਕਿ ਜੇ ਮੁੱਖ ਮੰਤਰੀ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਕਰਨਾ ਚਾਹੁੰਦਾ ਤਾਂ ਘੱਟੋ ਘੱਟ ਉਹਨਾਂ ਨੂੰ ਬਦਨਾਮ ਨਾ ਕਰੇ
ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਵਾਅਦੇ ਮੁਤਾਬਿਕ ਸਾਰੇ ਤਰ•ਾਂ ਦੇ ਕਰਜ਼ੇ ਮੁਆਫ ਕਰਕੇ ਪੰਜਾਬ ਦੇ ਕਿਸਾਨਾਂ ਦੀ ਕਦਰ ਕਿਉਂ ਨਹੀਂ ਕਰਦਾ? ਪਾਰਟੀ ਨੇ ਇਹ ਵੀ ਪੁੱਿਛਆ ਕਿ ਕੈਪਟਨ ਨੇ ਆੜ•ਤੀਆਂ ਦੇ ਇੱਕ ਗਰੁੱਪ ਕੋਲੋਂ ਖਿਤਾਬ ਕਿਉਂ ਲਿਆ ਹੈ? ਜਿਹਨਾਂ ਨੇ ਸੰਕਟ ਦੀ ਘੜੀ ਵਿਚ ਕਿਸਾਨਾਂ ਦੀ ਮੱਦਦ ਵਾਸਤੇ ਆਪਣੀ ਵਿਆਜ ਦਰ ਘਟਾਉਣ ਤੋਂ ਵੀ ਮੁੱਖ ਮੰਤਰੀ ਨੂੰ ਕੋਰੀ ਨਾਂਹ ਕਰ ਦਿੱਤੀ ਹੈ? ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸਾਂਸਦ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਪਿਛਲੇ ਤਿੰਨ ਮਹੀਨੇ ਤੋਂ ਮੁਕੰਮਲ ਕਰਜ਼ਾ ਮੁਆਫੀ ਦੀ ਉਡੀਕ ਕਰ ਰਹੇ ਸਨ। (
Advertisment
SAD Congress Farmer loan waiver )
ਕਿਸਾਨਾਂ ਨਾਲ ਧੋਖਾ
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਿਰਫ ਫਸਲੀ ਕਰਜ਼ੇ ਦੀ ਮੁਆਫੀ ਦਾ ਐਲਾਨ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਨਵੀਂ ਫਸਲ ਲਗਾਉਣ ਲਈ 50 ਹਜ਼ਾਰ ਰੁਪਏ ਦਾ ਇਹ ਕਰਜ਼ਾ 6 ਮਹੀਨੇ ਵਾਸਤੇ ਲਿਆ ਜਾਂਦਾ ਹੈ। ਇਸ ਦੀ ਵਾਪਸੀ ਦੀ ਦਰ 90 ਤੋਂ 95 ਫੀਸਦੀ ਹੈ। ਉਹਨਾਂ ਕਿਹਾ ਕਿ ਅਸਲੀਅਤ ਵਿਚ ਕਾਂਗਰਸ ਸਰਕਾਰ ਨੇ ਉਹਨਾਂ ਸਾਰੇ ਛੋਟੇ ਤੇ ਸੀਮਾਂਤ ਕਿਸਾਨਾਂ ਨਾਲ ਧੋਖਾ ਕੀਤਾ ਹੈ, ਜਿਹੜੇ ਇੱਕ ਸਾਲ ਜਾਂ ਇਸ ਤੋਂ ਵੱਧ ਮਿਆਦ ਲਈ ਕਰਜ਼ਾ ਲੈਂਦੇ ਹਨ। ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਸਾਨੂੰ ਬਿਲਕੁੱਲ ਵੀ ਮਨਜ਼ੂਰ ਨਹੀਂ ਹੈ। ਅਸੀਂ ਸਰਕਾਰ ਉੱਤੇ ਲੋਕਾਂ ਨਾਲ  ਕੀਤੇ ਵਾਅਦੇ ਮੁਤਾਬਿਕ ਹਰ ਤਰ•ਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਦਬਾਅ ਪਾਉਣ ਲਈ ਇੱਕ ਲੋਕ ਅੰਦੋਲਨ ਸ਼ੁਰੂ ਕਰਾਂਗੇ। ਕਾਂਗਰਸ ਨੇ ਚੋਣਾਂ ਸਮੇਂ ਪੰਜਾਬ ਦੇ ਕਿਸਾਨਾਂ ਨਾਲ ਉਹਨਾਂ ਦੇ ਰਾਸ਼ਟਰੀ ਬੈਕਾਂ, ਸਹਿਕਾਰੀ ਬੈਂਕਾਂ ਅਤੇ ਆੜ•ਤੀਆਂ ਤੋਂ ਲਏ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ।  ਅਸੀਂ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕਰਵਾਉਣ ਲਈ ਵੀ ਇੱਕ ਅੰਦੋਲਨ ਚਲਾਵਾਂਗੇ।Shiromani Akali Dal
ਕਰਜ਼ਿਆਂ ਦੀਆਂ ਕਿਸਮਾਂ
ਸਰਦਾਰ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਏ ਜਾਂਦੇ ਕਰਜ਼ਿਆਂ ਦੀਆਂ ਕਿਸਮਾਂ ਬਾਰੇ ਮੁੱਖ ਮੰਤਰੀ ਨੂੰ ਖੁਦ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਉਹਨਾ ਕਿਹਾ ਕਿ ਕੈਪਟਨ ਦੀ ਇਹ ਟਿੱਪਣੀ ਜੱਗੋਂ-ਤੇਹਰਵੀਂ ਹੈ ਕਿ ਸਰਕਾਰ ਕਿਸਾਨਾਂ ਦੇ ਵੱਡੇ ਕਰਜ਼ੇ ਮੁਆਫ ਨਹੀਂ ਕਰੇਗੀ। ਕਿਸਾਨ ਟਰੈਕਟਰਾਂ ਅਤੇ ਖੇਤੀ ਸੰਦਾਂ ਲਈ ਕਰਜ਼ੇ ਲੈਂਦੇ ਹਨ।  ਉਹ ਡੇਅਰੀ ਜਾਂ ਮੁਰਗੀ ਫਾਰਮ ਸ਼ੁਰੂ ਕਰਨ ਲਈ ਵੀ ਕਰਜ਼ੇ ਲੈਂਦੇ ਹਨ। ਜਦੋਂ ਉਹ ਅਜਿਹੇ ਕਰਜ਼ਿਆਂ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਹਨ ਤਾਂ ਇੱਕ ਸਮੇਂ ਮਗਰੋਂ ਇਹੀ ਕਰਜ਼ੇ ਮੋੜਣੇ ਮੁਸ਼ਕਿਲ ਹੋ ਜਾਂਦੇ ਹਨ। ਤੁਹਾਡੇ ਵੱਲੋਂ ਇਹ ਕਹਿ ਕੇ ਕਿਸਾਨ ਨੂੰ ਬਦਨਾਮ ਕਰਨਾ ਗਲਤ ਹੈ ਕਿ ਕਿ ਸਾਰੇ ਵੱਡੇ ਕਰਜ਼ੇ ਘਰ ਬਣਾਉਣ ਲਈ ਲਏ ਜਾਂਦੇ ਹਨ। ਇਹ ਉਹਨਾਂ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਭੁੱਕਣਾ ਹੈ, ਜਿਹੜੇ ਫੌਰੀ ਰਾਹਤ ਦੀ ਉਮੀਦ ਲਾਈ ਬੈਠੇ ਸਨ ਅਤੇ ਹੁਣ ਉਹਨਾਂ ਦੋ ਟੁੱਕ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਨਾਲ ਕੀਤੇ ਵਾਅਦੇ ਮੁਤਾਬਿਕ ਉਹਨਾਂ ਦਾ ਕਰਜ਼ਾ ਮੁਆਫ ਨਹੀਂ ਹੋਵੇਗਾ।
ਅਸੰਬਲੀ ਚੋਣਾਂ
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਕਬੂਲ ਕਰ ਲਵੇ ਕਿ ਉਸ ਨੇ ਅਸੰਬਲੀ ਚੋਣਾਂ ਦੌਰਾਨ ਸਿਰਫ ਵੋਟਾਂ ਲੈਣ ਵਾਸਤੇ ਜਾਅਲੀ ਕਰਜ਼ਾ ਮੁਆਫੀ ਦੀ ਸਕੀਮ ਰਾਹੀ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਡਰਾਮਾ ਰਚਿਆ ਸੀ। ਉਹਨਾਂ ਕਿਹਾ ਕਿ ਇਸ ਮੁੱਦੇ ਉਤੇ ਕੈਪਟਨ ਅਮਰਿੰਦਰ ਵੱਲੋਂ ਮਾਰੀ ਗਈ ਪੁੱਠੀ ਛਾਲ ਵਾਸਤੇ ਹੋਰ ਕੋਈ ਬਹਾਨਾ ਨਹੀਂ ਘੜਿਆ ਜਾ ਸਕਦਾ। ਉਹਨਾਂ ਕਿਹਾ ਕਿ ਪਿਛਲੇ 100 ਦਿਨਾਂ ਦੌਰਾਨ ਹੋਈ 77 ਕਿਸਾਨਾਂ ਦੀ ਮੌਤ ਵੀ ਮੁੱਖ ਮੰਤਰੀ ਨੂੰ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਲਈ ਹਲੂਣ ਨਹੀਂ ਸਕੀ। ਪੰਜਾਬੀ ਕਿਸਾਨ ਕਾਂਗਰਸ ਵੱਲੋਂ ਕੀਤੇ ਇਸ ਵਿਸ਼ਵਾਸ਼ਘਾਤ ਨਾ ਕਦੇ ਭੁੱਲੇਗਾ ਅਤੇ ਨਾ ਹੀ ਮਾਫ ਕਰੇਗਾ। —PTC News-
Advertisment

Stay updated with the latest news headlines.

Follow us:
Advertisment