Thu, Apr 25, 2024
Whatsapp

ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਮਨਾਉਣ ਲਈ ਕੌਮ ਨੂੰ ਮਾਰਗ ਦਰਸ਼ਨ ਦੇਣ ਦੀ ਅਪੀਲ

Written by  Joshi -- November 15th 2017 08:38 PM -- Updated: November 15th 2017 08:42 PM
ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਮਨਾਉਣ ਲਈ ਕੌਮ ਨੂੰ ਮਾਰਗ ਦਰਸ਼ਨ ਦੇਣ ਦੀ ਅਪੀਲ

ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਮਨਾਉਣ ਲਈ ਕੌਮ ਨੂੰ ਮਾਰਗ ਦਰਸ਼ਨ ਦੇਣ ਦੀ ਅਪੀਲ

ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਮਨਾਉਣ ਲਈ ਕੌਮ ਨੂੰ ਮਾਰਗ ਦਰਸ਼ਨ ਦੇਣ ਦੀ ਕੀਤੀ ਅਪੀਲ ਨਵੀਂ ਦਿੱਲੀ, 15 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਮਨਾਉਣ ਲਈ ਕੌਮ ਦਾ ਮਾਰਗ ਦਰਸ਼ਨ ਕਰਨ। ਜਥੇਦਾਰ ਸਾਹਿਬ ਨੂੰ ਲਿਖੇ ਇਕ ਪੱਤਰ ਵਿਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਇਆਜਾਣਾ ਚਾਹੀਦਾ ਹੈ ਕਿਉਂਕਿ ਮਨੁੱਖਤਾ ਵਾਸਤੇ ਜੋ ਕੁਰਬਾਨੀ ਉਹਨਾ ਨੇ ਦਿੱਤੀ ਹੈ ਉਸਦੀ ਉਦਾਹਰਣ ਪੂਰੀ ਦੁਨੀਆਂ ਵਿਚ ਨਹੀਂ ਮਿਲਦੀ। ਉਹਨਾ ਕਿਹਾ ਕਿ ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਕਿਸ ਮਿਤੀ ਨੂੰ ਮਨਾਇਆ ਜਾਣਾ ਚਾਹੀਦਾ ਹੈ, ਇਸ ਬਾਰੇ ਵਿਚ ਉਹ ਸਿੱਖ ਕੌਮ ਦਾ ਮਾਰਗ ਦਰਸ਼ਨ ਕਰਨ ਤਾਂ ਕਿ ਸਿੱਖ ਸੰਗਠਨ ਆਪੋ ਆਪਣੇ ਪੱਧਰ 'ਤੇ ਸਰਕਾਰ ਨਾਲ ਇਸ ਬਾਰੇ ਵਿਚ ਗੱਲ ਕਰ ਕੇ ਇਸਦਾ ਫੈਸਲਾ ਲਾਗੂ ਕਰਵਾ ਸਕਣ। ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਮਨਾਉਣ ਲਈ ਕੌਮ ਨੂੰ ਮਾਰਗ ਦਰਸ਼ਨ ਦੇਣ ਦੀ ਅਪੀਲਉਹਨਾਂ ਕਿਹਾ ਕਿ ਇਸ ਵੇਲੇ ਭਾਰਤ ਵਿਚ ਸਿਰਫ ਦੋ ਫੀਸਦੀ ਲੋਕਾਂ ਨੂੰ ਹੀ ਇਹ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਮਨੁੱਖਤਾ ਵਾਸਤੇ ਕਿੰਨੀ ਵੱਡੀ ਕੁਰਬਾਨੀ ਿਦੱਤੀ ਹੈ। ਉਹਨਾਂ ਕਿਹਾ ਕਿ ਇਕ ਬੱਚੇ ਨੂੰ ਸਕੂਲ ਵੇਲੇ ਦੌਰਾਨ 12 ਵਾਰ ਬਾਲ ਦਿਵਸ ਮਨਾਉਣ ਦਾ ਮੌਕਾ ਪ੍ਰਾਪਤ ਹੁੰਦਾ ਹੈ ਤੇ ਸਾਰੀ ਉਮਰ ਉਸਦੇ ਮਨ ਵਿਚ ਇਹ ਅਕਸ ਬਣਿਆ ਰਹਿੰਦਾ ਹੈ ਕਿ ਬਾਲ ਦਿਵਸ ਕਦੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਭਾਰਤ ਵਿਚ ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਹੋ ਜਾਵੇ ਤਾਂ ਫਿਰ ਪੰਜਾਬ ਦੇ ਬਾਹਰ ਸਿਕੱਮ, ਮਣੀਪੁਰ, ਨਾਗਾਲੈਂਡ, ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰ ਤੇ ਹੋਰ ਰਾਜਾਂ ਵਿਚ ਵੀ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਮਿਲ ਜਾਵੇਗੀ ਕਿ ਛੋਟੀ ਜੇਹੀ ਉਮਰ ਵਿਚ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਮੁਗਲ ਸ਼ਾਸਕਾਂ ਦਾ ਵਿਰੋਧ ਕੀਤਾ ਤੇ ਮਨੁੱਖਤਾ ਲਈ ਆਪਣਾ ਬਲਿਦਾਨ ਦਿੱਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਹੋ ਗਈ ਤਾਂ ਫਿਰ ਦੇਸ਼ ਦੇ 125 ਕਰੋੜ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਇਤਿਹਾਸ ਦੀ ਜਾਣਕਾਰੀ ਮਿਲ ਜਾਵੇਗੀ ਜੋ ਕਿ ਨਵੀਂ ਪੀੜੀ ਨੂੰ ਦੇਣੀ ਵੀ ਜਰੂਰੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ 'ਤੇ 20 ਨਵੰਬਰ ਨੂੰ ਕੌਮਾਂਤਰੀ ਬਾਲ ਦਿਵਸ ਮਨਾਇਆ ਜਾਂਦਾ ਹੈ ਜਦਕਿ ਭਾਰਤ ਵਿਚ ਇਹ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਤੈਅ ਕਰਨ ਦੀ ਜ਼ਰੂਰਤ ਹੈ ਕਿ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਬਾਲ ਦਿਵਸ ਕਿਸ ਮਿਤੀ ਨੂੰ ਮਨਾਇਆ ਜਾਵੇ। ਉਹਨਾਂ ਕਿਹਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਇਸ ਬਾਰੇ ਵਿਚ ਮਾਗਰ ਦਰਸ਼ਨ ਕਰੇਗਾ ਤਾਂ ਫਿਰ ਸਾਰੇ ਸਿੱਖ ਸੰਗਠਨ ਕੇਂਦਰ ਸਰਕਾਰ ਕੋਲ ਆਪੋ ਅਪਾਣੇ ਪੱਧਰ 'ਤੇ ਪਹੁੰਚਕ ਰਕ ੇ ਇਸ ਤਜਵੀਜ਼ ਨੂੰ ਮਨਵਾਉਣ ਦੇ ਯਤਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਆਪਣੇ ਆਪ ਵਿਚ ਵੱਡਾ ਇਤਿਹਾਸ ਹੈ ਅਤੇ ਕਿਸੇ ਵੀ ਦੇਸ਼ ਵਿਚ ਵੀ ਦਿਵਸ ਹਮੇਸ਼ਾ ਦੇਸ਼ ਲਈ ਕੁਝ ਵੱਡਾ ਕਰਨ ਵਾਲਿਆਂ ਦੀ ਯਾਦ ਵਿਚ ਮਨਾਇਆ ਜਾਣਾਚਾਹੀਦਾਹ ੈ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਭਾਰਤ ਵਿਚ ਇਹ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਸ਼ੁਰੂਆਤ ਹੋਵੇ। ਉਹਨਾਂ ਕਿਹਾ ਕਿ ਦੇਸ਼ ਵਿਚ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਇਹ ਵਿਵਸਥਾ ਕੌਮਾਂਤਰੀ ਪੱਧਰ 'ਤੇ ਅਪਣਾਏ ਜਾਣ ਲਈ ਯਤਨ ਕੀਤੇ ਜਾ ਸਕਦੇ ਹਨ। —PTC News


  • Tags

Top News view more...

Latest News view more...