Wed, Apr 24, 2024
Whatsapp

ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ,ਸਾਹਨੇਵਾਲ ਹਵਾਈ ਅੱਡੇ ਤੋਂ ਹੁਣ ਐਤਵਾਰ ਵੀ ਉੱਡਣਗੇ ਜਹਾਜ਼

Written by  Shanker Badra -- July 21st 2018 12:18 PM
ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ,ਸਾਹਨੇਵਾਲ ਹਵਾਈ ਅੱਡੇ ਤੋਂ ਹੁਣ ਐਤਵਾਰ ਵੀ ਉੱਡਣਗੇ ਜਹਾਜ਼

ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ,ਸਾਹਨੇਵਾਲ ਹਵਾਈ ਅੱਡੇ ਤੋਂ ਹੁਣ ਐਤਵਾਰ ਵੀ ਉੱਡਣਗੇ ਜਹਾਜ਼

ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ,ਸਾਹਨੇਵਾਲ ਹਵਾਈ ਅੱਡੇ ਤੋਂ ਹੁਣ ਐਤਵਾਰ ਵੀ ਉੱਡਣਗੇ ਜਹਾਜ਼:ਸਾਹਨੇਵਾਲ:ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਹੁਣ ਘਰੇਲੂ ਹਵਾਈ ਅੱਡਾ ਸਾਹਨੇਵਾਲ ਤੋਂ ਦਿੱਲੀ ਲਈ ਹਫ਼ਤੇ ਵਿੱਚ ਪੰਜ ਉਡਾਨਾਂ ਅੱਪ-ਡਾਊਨ (ਆਉਣ ਜਾਣ) ਕਰਿਆ ਕਰਨਗੀਆਂ।Sahnewal Airport TO Sunday Airplane Flyingਇਹ ਜਾਣਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਹਵਾਈ ਅੱਡਾ ਸਾਹਨੇਵਾਲ ਦੇ ਸੀਨੀਅਰ ਅਧਿਕਾਰੀ ਏ.ਐੱਨ. ਸ਼ਰਮਾ ਨੇ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਇਸ ਹਵਾਈ ਅੱਡੇ ਤੋਂ ਸੋਮਵਾਰ,ਮੰਗਲਵਾਰ,ਵੀਰਵਾਰ ਅਤੇ ਸ਼ਨਿੱਚਰਵਾਰ (ਹਫ਼ਤੇ ਵਿੱਚ ਚਾਰ ਦਿਨ) ਨੂੰ ਹਵਾਈ ਉਡਾਨਾਂ ਉੱਡ ਰਹੀਆਂ ਹਨ।Sahnewal Airport TO Sunday Airplane Flyingਯਾਤਰੀਆਂ ਦੀ ਭਾਰੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਅਲਾਂਇਸ ਏਅਰਲਾਈਨ ਵੱਲੋਂ ਹੁਣ ਹਰੇਕ ਹਫ਼ਤੇ ਐਤਵਾਰ ਨੂੰ ਵੀ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ।ਇਹ ਉਡਾਨ ਸਵੇਰੇ 8.45 ਵਜੇ ਦਿੱਲੀ ਤੋਂ ਹਵਾਈ ਅੱਡਾ ਸਾਹਨੇਵਾਲ ਪਹੁੰਚਿਆ ਕਰੇਗੀ,ਜਦਕਿ ਅੱਧਾ ਘੰਟਾ ਬਾਅਦ 9.15 ਵਜੇ ਮੁੜ ਦਿੱਲੀ ਲਈ ਰਵਾਨਾ ਹੋਇਆ ਕਰੇਗੀ।Sahnewal Airport TO Sunday Airplane Flyingਉਨ੍ਹਾਂ ਦੱਸਿਆ ਕਿ ਇਹ ਉਡਾਨ ਮਿਤੀ 29 ਜੁਲਾਈ 2018 ਤੋਂ ਸ਼ੁਰੂ ਹੋਵੇਗੀ।ਡੀ.ਸੀ. ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਉਡਾਨ ਭਾਰਤ ਸਰਕਾਰ ਦੀ ਉਡਾਨ ਯੋਜਨਾ ਤਹਿਤ ਨਹੀਂ ਹੋਵੇਗੀ,ਸਗੋਂ ਇਸ ਲਈ ਕਿਰਾਇਆ ਆਮ ਵਾਂਗ ਲੱਗੇਗਾ। -PTCNews


Top News view more...

Latest News view more...