Thu, Apr 25, 2024
Whatsapp

ਸਹੁਰਿਆਂ ਨੇ ਦਿਖਾਈ ਬੇਰਹਿਮੀ, ਧੀ ਦੇ ਵਿਆਹ ਤੋਂ ਪਹਿਲਾਂ ਕੀਤਾ ਨੂੰਹ ਦਾ ਕਤਲ

Written by  Joshi -- October 23rd 2017 04:28 PM -- Updated: October 23rd 2017 06:26 PM
ਸਹੁਰਿਆਂ ਨੇ ਦਿਖਾਈ ਬੇਰਹਿਮੀ, ਧੀ ਦੇ ਵਿਆਹ ਤੋਂ ਪਹਿਲਾਂ ਕੀਤਾ ਨੂੰਹ ਦਾ ਕਤਲ

ਸਹੁਰਿਆਂ ਨੇ ਦਿਖਾਈ ਬੇਰਹਿਮੀ, ਧੀ ਦੇ ਵਿਆਹ ਤੋਂ ਪਹਿਲਾਂ ਕੀਤਾ ਨੂੰਹ ਦਾ ਕਤਲ

ਬੀਤੀ ਰਾਤ ਪਿੰਡ ਬੁਰਜ ਟਹਿਲ ਦਾਸ ਵਿਖੇ ਨੂੰਹ ਨਾਲ ਬੇਰਹਿਮੀ ਦਿਖਾਏ ਜਾਣ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇੱਕ ਦਰਦਨਾਕ ਘਟਨਾ 'ਚ ਨੂੰਹ ਨੂੰ ਗੋਲੀ ਮਾਰਨ ਦੇ ਦੋਸ਼ 'ਚ ਪਤੀ ਸਮੇਤ ਸਹੁਰੇ ਪਰਿਵਾਰ ਦੇ ਕੁੱਲ 4 ਮੈਂਬਰਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Sahurea ne dikhayi berehami, dhee de veah to pehla kita noonh da katal!ਦੱਸਣਯੋਗ ਹੈ ਕਿ ਰਾਜਪੁਰਾ ਦੇ ਰਹਿਣ ਵਾਲੇ ਮਨਦੀਪ ਸਿੰਘ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨ ਅਨੁਸਾਰ ਉਸਨੇ ਦੱਸਿਆ ਕਿ ਉਸਦਾ ਇਕ ਭਰਾ ਤੇ 2 ਭੈਣਾਂ ਹਨ ਅਤੇ ਭੈਣ ਜਸਵੀਰ ਕੌਰ ਦਾ ਵਿਆਹ 5 ਸਾਲ ਪਹਿਲਾਂ ਗੁਲਜਾਰ ਸਿੰਘ ਨਾਲ ਹੋਇਆ ਸੀ। ਇਸ ਬਿਆਨ 'ਚ ਲਿਖਿਆ ਹੈ ਕਿ ਮੇਰਾ ਜੀਜਾ ਗੁਲਜਾਰ ਸਿੰਘ ਫੌਜ 'ਚ ਨੌਕਰੀ ਕਰਦਾ ਹੈ। ਸਵੇਰੇ ਸਾਢੇ 5 ਵਜੇ ਮੇਰੇ ਫੋਨ 'ਤੇ ਗੁਲਜਾਰ ਸਿੰਘ ਨੇ ਫੋਨ ਕਰਕੇ ਕਿਹਾ ਕਿਹਾ ਤੂੰ ਫੋਨ ਕਿਉਂ ਨਹੀਂ ਚੁੱਕ ਰਿਹਾ। ਆਪਣੀ ਭੈਣ ਜਸਵੀਰ ਕੌਰ ਨੂੰ ਆ ਕੇ ਲੈ ਜਾ, ਮੈਂ ਨਹੀਂ ਰੱਖਣੀ। ਮੈਨੂੰ ਤਲਾਕ ਚਾਹੀਦਾ ਹੈ। ਫਿਰ ਦੁਬਾਰਾ ਫੋਨ ਕੀਤਾ ਕਿ ਤੁਸੀਂ ਜਸਵੀਰ ਕੌਰ ਨੂੰ ਲੈ ਜਾਓ ਨਹੀਂ ਤਾਂ ਮੈਂ ਜਾਨੋ ਮਾਰ ਦਵਾਂਗਾ। ਬੀਤੀ ਰਾਤ 11 ਵਜੇ ਫਿਰ ਫੋਨ ਆਇਆ ਕਿ ਜਸਵੀਰ ਕੌਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। Sahurea ne dikhayi berehami, dhee de veah to pehla kita noonh da katal!ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਆਪਣੀ ਭੈਣ ਦੇ ਸਹੁਰੇ ਪਹੁੰਚਿਆ ਤਾਂ ਜਸਵੀਰ ਕੌਰ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਪੇਟ 'ਚ ਗੋਲੀ ਲੱਗਣ ਕਾਰਨ ਉਸਦੀਆਂ ਤੱਕ ਅੰਤੜੀਆਂ ਬਾਹਰ ਆਈਆਂ ਹੋਈਆਂ ਸਨ। ਚਾਹੇ ਸਹੁਰਿਆਂ ਨੇ ਇਸਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਮ੍ਰਿਤਕ ਦੇ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਸ ਦੀ ਭੈਣ ਨੂੰ ਜੀਜੇ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸਾਰੇ ਸਹੁਰੇ ਪਰਿਵਾਰ ਦੀ ਵੀ ਆਪਸੀ ਮਿਲੀ ਭੁਗਤ ਹੈ। ਖਬਰਾਂ ਅਨੁਸਾਰ ਮ੍ਰਿਤਕ ਦੀ ਨਨਾਣ ਦਾ ਵਿਆਹ ਇਸ ਮਹੀਨੇ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। —PTC News


Top News view more...

Latest News view more...