Thu, Apr 25, 2024
Whatsapp

ਸੰਗਰੂਰ ਜੇਲ੍ਹ 'ਚ ਪੁਲਿਸ ਨੇ ਮਾਰਿਆ ਛਾਪਾ,5 ਘੰਟੇ ਚੱਲੀ ਚੈਕਿੰਗ

Written by  Shanker Badra -- April 27th 2018 10:55 AM -- Updated: April 27th 2018 02:33 PM
ਸੰਗਰੂਰ ਜੇਲ੍ਹ 'ਚ ਪੁਲਿਸ ਨੇ ਮਾਰਿਆ ਛਾਪਾ,5 ਘੰਟੇ ਚੱਲੀ ਚੈਕਿੰਗ

ਸੰਗਰੂਰ ਜੇਲ੍ਹ 'ਚ ਪੁਲਿਸ ਨੇ ਮਾਰਿਆ ਛਾਪਾ,5 ਘੰਟੇ ਚੱਲੀ ਚੈਕਿੰਗ

ਸੰਗਰੂਰ ਜੇਲ੍ਹ 'ਚ ਪੁਲਿਸ ਨੇ ਮਾਰਿਆ ਛਾਪਾ,5 ਘੰਟੇ ਚੱਲੀ ਚੈਕਿੰਗ:ਅੱਜ ਸਵੇਰੇ ਡੇਢ ਸੌ ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਸੰਗਰੂਰ ਜੇਲ੍ਹ 'ਤੇ ਛਾਪਾ ਮਾਰਿਆ ਹੈ।ਇਹ ਛਾਪਾ ਗੈਂਗਰਸਟਰ ਰਵੀ ਦਿਓਲ ਵੱਲੋਂ ਕਥਿਤ ਤੌਰ ‘ਤੇ ਜੇਲ੍ਹ ਵਿੱਚੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਮਾਰਿਆ ਗਿਆ।sangrur-jail-police-hit-raid-5-hhours-checkoutਰਵੀ ਦਿਓਲ ਦੀ ਫੇਸਬੁੱਕ ਬੀਤੀ 22 ਤੇ 11 ਅਪ੍ਰੈਲ ਵਾਲੇ ਦਿਨ ਅਪਡੇਟ ਕੀਤੀ ਗਈ ਹੈ।ਖ਼ਦਸ਼ਾ ਸੀ ਕਿ ਉਸ ਨੇ ਇਹ ਕੰਮ ਜੇਲ੍ਹ ਵਿੱਚੋਂ ਹੀ ਕੀਤਾ ਹੈ,ਇਸ ਦੀ ਜਾਂਚ ਲਈ ਅੱਜ ਤਕਰੀਬਨ 150 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸਵੇਰੇ ਸਾਢੇ ਚਾਰ ਵਜੇ ਸੰਗਰੂਰ ਜੇਲ੍ਹ ਵਿੱਚ ਰੇਡ ਕੀਤੀ।Sangrur Jail Police Hit Raid 5 Hhours Checkoutਕੁੱਲ 12 ਪੁਲਿਸ ਪਾਰਟੀਆਂ ਬਣਾਈਆਂ ਗਈਆਂ ਜਿਨ੍ਹਾਂ ਦੀ ਅਗਵਾਈ ਪੁਲਿਸ ਕਪਤਾਨ ਤੋਂ ਲੈ ਕੇ ਥਾਣੇਦਾਰ ਦੇ ਅਹੁਦਿਆਂ ‘ਤੇ ਤਾਇਨਾਤ ਅਧਿਕਾਰੀਆਂ ਨੇ ਕੀਤੀ।ਵੱਡੇ ਪੱਧਰ ‘ਤੇ ਮਾਰੇ ਇਸ ਛਾਪੇ ਵਿੱਚ ਪੁਲਿਸ ਹੱਥ ਕੁਝ ਨਹੀਂ ਲੱਗਾ।ਤਕਰੀਬਨ ਪੰਜ ਘੰਟੇ ਚੱਲੇ ਇਸ ਸਰਚ ਆਪ੍ਰੇਸ਼ਨ ਵਿੱਚ ਪੁਲਿਸ ਨੇ ਖਾਸ ਤੌਰ ‘ਤੇ ਗੈਂਗਸਟਰ ਰਵੀ ਦਿਓਲ ਦੀ ਬੈਰਕ ਦੀ ਹੀ ਛਾਣਬੀਣ ਕੀਤੀ। Sangrur Jail Police Hit Raid 5 Hhours Checkoutਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਰਵੀ ਦਿਓਲ ਨੇ ਵੀ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਸੰਗਰੂਰ ਜੇਲ੍ਹ ਵਿੱਚ ਬੰਦ ਹੈ। -PTCNews


Top News view more...

Latest News view more...