Advertisment

ਸੀਨੀਅਰ ਪੌਦਾ ਵਿਗਿਆਨੀ ਡਾ. ਐਸ.ਐਸ. ਕੰਗ ਨਹੀਂ ਰਹੇ  

author-image
Ragini Joshi
New Update
ਸੀਨੀਅਰ ਪੌਦਾ ਵਿਗਿਆਨੀ ਡਾ. ਐਸ.ਐਸ. ਕੰਗ ਨਹੀਂ ਰਹੇ  
Advertisment
Senior plant scientist Dr. S.S. Kang passes away
ਲੁਧਿਆਣਾ: ਪੀਏਯੂ ਦੇ ਪੌਦਾ ਵਿਗਿਆਨ ਵਿਭਾਗ ਦੇ ਸੀਨੀਅਰ ਪੌਦਾ ਵਿਗਿਆਨੀ ਡਾ. ਐਸ ਐਸ ਕੰਗ ਲੰਬੀ ਬਿਮਾਰੀ ਤੋਂ ਬਾਅਦ ਅੱਜ ਅਕਾਲ ਚਲਾਣਾ ਕਰ ਗਏ । ਇਸ ਦੁੱਖ ਦੀ ਘੜੀ ਵਿੱਚ ਪੀਏਯੂ ਵੱਲੋਂ ਸ਼ੋਕ ਸਭਾ ਸੱਦੀ ਗਈ ਜਿਸ ਵਿੱਚ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ ਨੇ ਡਾ. ਕੰਗ ਦੀ ਅਣਿਆਈ ਮੌਤ ਤੇ ਦੁੱਖ ਪ੍ਰਗਟ ਕੀਤਾ । ਇਸ ਮੌਕੇ ਪੀਏਯੂ ਦੇ ਸੀਨੀਅਰ ਅਧਿਕਾਰੀ ਅਤੇ ਵਿਗਿਆਨੀਆਂ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ । ਡਾ. ਕੰਗ 54 ਵਰਿ•ਆਂ ਦੇ ਸਨ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਏ ਹਨ । ਉਹਨਾਂ ਦੀ ਪਤਨੀ ਡਾ. ਬੀ ਕੇ ਕੰਗ ਕੀਟ ਵਿਗਿਆਨ ਵਿਭਾਗ ਵਿੱਚ ਸੀਨੀਅਰ ਕੀਟ ਵਿਗਿਆਨੀ ਵਜੋਂ ਸੇਵਾ ਨਿਭਾ ਰਹੇ ਹਨ । ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ । —PTC News
 -
Advertisment

Stay updated with the latest news headlines.

Follow us:
Advertisment