Tue, Apr 23, 2024
Whatsapp

ਬਾਊਂਸਰਾਂ ਨੇ ਫੋਟੋਗ੍ਰਾਫਰ ਨੂੰ ਕੁੱਟ ਕੁੱਟ ਕੇ ਕੀਤਾ ਲਹੂ ਲੁਹਾਨ

Written by  Joshi -- September 08th 2017 04:44 PM
ਬਾਊਂਸਰਾਂ ਨੇ ਫੋਟੋਗ੍ਰਾਫਰ ਨੂੰ ਕੁੱਟ ਕੁੱਟ ਕੇ ਕੀਤਾ ਲਹੂ ਲੁਹਾਨ

ਬਾਊਂਸਰਾਂ ਨੇ ਫੋਟੋਗ੍ਰਾਫਰ ਨੂੰ ਕੁੱਟ ਕੁੱਟ ਕੇ ਕੀਤਾ ਲਹੂ ਲੁਹਾਨ

Shilpa Shetty, Raj Kundra, Scuffle b/w bouncers & photographers ਸ਼ਿਲਪਾ ਸ਼ੈਟੀ ਦੀ ਫੋਟੋ ਖਿੱਚਣ ਦਾ ਹਰਜਾਨਾ ਇੱਕ ਫੋਟੋਗ੍ਰਾਫਰ ਨੂੰ ਹਾਲ 'ਚ ਹੀ ਭੁਗਤਣਾ ਪਿਆ ਹੈ। ਇਕ ਫੋਟੋਗ੍ਰਾਫਰ ਨੂੰ ਬਾਊਂਸਰਾਂ ਨੇ ਇੰਨਾ ਮਾਰਿਆ ਹੈ ਕਿ ਉਹ ਬੁਰੀ ਤਰ੍ਹਾ ਨਾਲ ਜ਼ਖਮੀ ਹੋ ਗਿਆ ਹੈ। ਉਸ ਦਾ ਕਸੂਰ ਸਿਰਫ ਇੰਨ੍ਹਾ ਸੀ ਕਿ ਉਹ ਸ਼ੈਟੀ ਦੀ ਫੋਟੋ ਖਿੱਚਣਾ ਚਾਹੁੰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਬਾਊਂਸਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦਰਅਸਲ ਰਾਜ ਕੁੰਦਰਾ ਅਤੇ ਸ਼ਿਲਪਾ ਐਟੀ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਖੜ੍ਹੇ ਸਨ, ਜਦੋ ਉਸ ਫੋਟੋਗ੍ਰਾਫਰ ਨੇ ਸ਼ਿਲਪਾ ਸ਼ੈਟੀ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਸੀ। ਉਹ ਦੋਵੇਂ ਖਾਣਾ ਖਾਣ ਲਈ ਗਏ ਸਨ। ਜ਼ਿਕਰ-ਏ-ਖਾਸ ਹੈ ਕਿ ਇਹ ਮਾਮਲਾ ਇੰਨ੍ਹਾ ਵਧ ਗਿਆ ਸੀ ਕਿ ਸ਼ਿਲਪਾ ਨੂੰ ਆਪਣੀ ਕਾਰ 'ਚ ਬੈਠ ਕੇ ਜਲਦੀ ਉਥੋਂ ਨਿਕਲਣਾ ਪੈ ਗਿਆ। ਇਸ ਮਾਮਲੇ 'ਚ ਐਫ.ਆਈ.ਆਰ ਦਰਜ ਹੋਣ ਦੀ ਵੀ ਖਬਰ ਹੈ। ਖਬਰਾਂ ਅਨੁਸਾਰ, ਫੋਟੋਗ੍ਰਾਫਰ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ ਹੈ। —PTC News

  • Tags

Top News view more...

Latest News view more...