Advertisment

ਦਿੱਲੀ 'ਚ ਇਸ ਹਫਤੇ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ : ਸਿਰਸਾ

author-image
Ragini Joshi
New Update
ਦਿੱਲੀ 'ਚ ਇਸ ਹਫਤੇ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ : ਸਿਰਸਾ
Advertisment
Sikh Anand Marriage act implementation soon ਸਾਰੇ ਮੁੱਖ ਮੰਤਰੀਆਂ ਕੋਲ ਇਹ ਐਕਟ ਲਾਗੂ ਕਰਨ ਦਾ ਮਾਮਲਾ ਚੁੱਕ ਰਿਹਾ ਹਾਂ : ਮਨਜਿੰਦਰ ਸਿੰਘ ਸਿਰਸਾ ਨਵੀਂ ਦਿੱਲੀ, 27 ਜੁਲਾਈ : ਦਿੱਲੀ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਛੇਤੀ ਹੀ ਆਪਣੇ ਵਿਆਹ ਆਨੰਦ ਮੈਰਿਜ ਐਕਟ ਦੇਤ ਹਿਤ ਰਜਿਸਟਰ ਕਰਵਾ ਸਕਣਗੇ ਕਿਉਂਕਿ ਇਹ ਐਕਟ ਇਸ ਹਫਤੇ ਦਿੱਲੀ ਵਿਚ ਲਾਗੂ ਕੀਤੇ ਜਾਣ ਦੀ ਤਿਆਰੀ ਮੁਕੰਮਲ ਹੋ ਗਈ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਇਹ ਮਾਮਲਾ ਦਿੱਲੀ ਦੇ ਉਪ ਰਾਜਪਾਲ ਸ੍ਰੀ ਅਨਿਲ ਬੈਜਲ ਕੋਲ ਚੁੱਕਿਆ ਸੀ ਤੇ ਉਹਨਾਂ ਨੂੰ ਜਾਣੂ ਕਰਵਾਇਆ ਸੀ ਕਿ ਇਹ ਐਕਟ ਸੰਸਦ ਤੇ ਰਾਸ਼ਟਰਪਤੀ ਵੱਲੋਂ ਪਾਸ ਕੀਤਾ ਜਾ ਚੁੱਕਾ ਹੈ ਪਰ ਦਿੱਲੀ ਵਿਚ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਉਪ ਰਾਜਪਾਲ ਸ੍ਰੀ ਬੈਜਲ ਦੇ ਧੰਨਵਾਦੀ ਹਨ ਜਿਹਨਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਤੇ ਇਸਨੂੰ ਤੁਰੰਤ ਲਾਗੂ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਐਕਟ ਲਾਗੂ ਕਰਨ ਦੀ ਫਾਈਲ ਉਪ ਰਾਜਪਾਲ ਦੇ ਦਫਤਰ ਵੱਲੋਂ ਡਵੀਜ਼ਨਲ ਕਮਿਸ਼ਨਰ ਨੂੰ ਭੇਜੀ ਗਈ ਜਿਹਨਾਂ ਨੇ ਇਹ ਪ੍ਰਵਾਨ ਕਰ ਕੇ ਸਕੱਤਰ ਕਾਨੂੰਨ ਨੂੰ ਭੇਜ ਦਿੱਤੀ ਹੈ। ਹੁਣ ਸਕੱਤਰ ਕਾਨੂੰਨ ਵੱਲੋਂ ਦੋ ਕੁ ਦਿਨਾਂ ਵਿਚ ਇਹ ਪਾਸ ਕਰ ਕੇ ਮੁੜ ਉਪ ਰਾਜਪਾਲ ਕੋਲ ਭੇਜੀ ਜਾਵੇਗੀ ਅਤੇ ਉਪ ਰਾਜਪਾਲ ਦੀ ਪ੍ਰਵਾਨਗੀ ਮਗਰੋਂ ਦਿੱਲੀ ਵਿਚ ਐਕਟ ਲਾਗੂ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਸਦਕਾ ਸਿੱਖਾਂ ਦੀ ਇਕ ਸਦੀ ਤੋਂ ਵੀ ਜ਼ਿਆਦਾ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਉਹਨਾਂ ਦੱਸਿਆ ਕਿ ਸਾਲ 1909 ਵਿਚ ਪਹਿਲੀ ਵਾਰ ਇਹ ਮੰਗ ਉਠੀ ਸੀ। ਇਸ ਮਗਰੋਂ ਐਕਟ ਬਣਵਾਉਣ ਤੇ ਪਾਸ ਕਰਵਾਉਣ ਵਾਸਤੇ ਲੰਬੀ ਲੜਾਈ ਲੜਨੀ ਪਈ। ਉਹਨਾਂ ਕਿਹਾ ਕਿ ਸਾਲ 2012 ਵਿਚ ਤਤਕਾਲੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਆਨੰਦ ਮੈਰਿਜ (ਸੋਧ) ਐਕਟ ਪਾਸ ਕਰਵਾ ਦਿੱਤਾ ਤੇ ਸਾਰੇ ਰਾਜਾਂ ਨੂੰ ਆਖਿਆ ਗਿਆ ਕਿ ਇਸਨੂੰ ਲਾਗੂ ਕੀਤਾ ਜਾਵੇ। ਸ੍ਰੀ ਸਿਰਸਾ ਨੇ ਦੱਸਿਆ ਕਿ ਹੁਣ ਉਹ ਐਕਟ ਲਾਗੂ ਕਰਨ ਦਾ ਮਾਮਲਾ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਤੇ ਮੁੱਖ ਸਕੱਤਰਾਂ ਕੋਲ ਚੁੱਕ ਰਹੇ ਹਨ ਤੇ ਉਹਨਾਂ ਨੂੰ ਪੱਤਰ ਵੀ ਲਿਖ ਚੁੱਕੇ ਹਨ। ਉਹਨਾਂ ਦੱਸਿਆ ਕਿ ਕੱਲ• ਉਹਨਾਂ ਨੇ ਆਸਾਮ ਦੇ ਮੁੱਖ ਮੰਤਰੀ ਸ੍ਰੀ ਸਰਬਨੰਦਾ ਸੋਨਵਾਲ ਨਾਲ ਮੁਲਾਕਾਤ ਕੀਤੀ ਸੀ ਜਿਹਨਾਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਐਕਟ ਆਸਾਮ ਵਿਚ ਜਲਦ ਲਾਗੂ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਹਰਿਆਣਾ ਤੇ ਪੰਜਾਬ ਵਿਚ ਇਹ ਪਹਿਲੇ ਹੀ ਲਾਗੂ ਹੋ ਚੁੱਕਾ ਹੈ। ਸ੍ਰੀ ਸਿਰਸਾ ਨੇ ਦੱਸਿਆ ਕਿ ਅਸਲ ਵਿਚ ਜਾਗਰੂਕਤਾ ਦੀ ਕਮੀ ਹੀ ਐਕਟ ਲਾਗੂ ਕਰਨ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣੀ ਰਹੀ। ਉਹਨਾਂ ਕਿਹਾ ਕਿ ਹੁਣ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਕਿ ਐਕਟ ਪਹਿਲਾਂ ਹੀ ਤਿਆਰ ਹੋ ਕੇ ਲਾਗੂ ਹੋ ਚੁੱਕਾ ਹੈ ਤੇ ਉਹ ਆਪਣੇ ਵਿਆਹ ਕੇਵਲ ਇਸੇ ਐਕਟ ਤਹਿਤ ਰਜਿਸਟਰ ਕਰਵਾਉਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ  ਪਰਵਾਸੀ ਭਾਰਤੀ ਪੰਜਾਬੀਆਂ ਨੂੰ ਆ ਰਹੀ ਸੀ ਜਿਹਨਾਂ ਨੂੰ ਇਸ ਗੱਲ ਲਈ ਔਖ ਝੱਲਣੀ ਪੈ ਰਹੀ ਸੀ ਕਿ ਉਹ ਆਪਣਾ ਧਰਮ ਤਾਂ ਸਿੱਖ ਲਿਖਵਾਉਂਦੇ ਹਨ ਪਰ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਦੇ ਤਹਿਤ ਨਹੀਂ ਹੋਈ ਹੁੰਦੀ। —PTC News-
Advertisment

Stay updated with the latest news headlines.

Follow us:
Advertisment