Fri, Apr 19, 2024
Whatsapp

ਜਦੋਂ ਇਸ ਸਿੰਘ ਨੇ ਨਸਲੀ ਟਿੱਪਣੀਆਂ ਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ, ਦੇਖੋ ਵੀਡੀਓ

Written by  Joshi -- September 11th 2017 04:28 PM -- Updated: September 11th 2017 04:39 PM
ਜਦੋਂ ਇਸ ਸਿੰਘ ਨੇ ਨਸਲੀ ਟਿੱਪਣੀਆਂ ਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ, ਦੇਖੋ ਵੀਡੀਓ

ਜਦੋਂ ਇਸ ਸਿੰਘ ਨੇ ਨਸਲੀ ਟਿੱਪਣੀਆਂ ਦਾ ਜਵਾਬ ਕੁਝ ਇਸ ਤਰ੍ਹਾਂ ਦਿੱਤਾ, ਦੇਖੋ ਵੀਡੀਓ

Sikh politician Jagmeet Singh's response to racist in Canada is viral ਜਗਮੀਤ ਸਿੰਘ ਨੇ ਕੈਨੇਡਾ ਵਿੱਚ ਆਪਣੇ 'ਤੇ ਅਤੇ ਸਿੱਖ ਕੌਮ 'ਤੇ ਹੋਣ ਵਾਲੀਆਂ ਨਸਲੀ ਟਿੱਪਣੀਆਂ ਦਾ ਜਿਸ ਤਰ੍ਹਾਂ ਨਾਲ ਮੁਕਾਬਲਾ ਕੀਤਾ ਹੈ, ਉਹ ਵਾਕਈ ਹੀ ਕਾਬਿਲ-ਏ-ਤਾਰੀਫ ਹੈ। ਦਰਅਸਲ, ਜਗਮੀਤ ਸਿੰਘ ਜਦੋਂ ਇੱਕ "ਜਗਮੀਤ ਐਂਡ ਗ੍ਰੀਟ" ਨਾਮੀ ਕੈਂਪੇਨ ਨੂੰ ਸੰਬੋਧਿਤ ਕਰ ਰਹੇ ਸਨ ਤਾਂ ਉਥੋਂ ਦੀ ਵਸਨੀਕ ਇੱਕ ਲੜਕੀ ਵੱਲੋਂ ਉਹਨਾਂ 'ਤੇ ਕਈ ਨਸਲੀ ਟਿੱਪਣੀਆਂ ਕੀਤੀਆਂ ਗਈਆਂ। sikh politician jagmeet singh's response to racist in canada is viralਉਹ ਇੱਕਦਮ ਸਟੇਜ ਦੇ ਕੋਲ ਪਹੁੰਚੀ ਅਤੇ ਕਈ ਵਾਰ ਉਸਨੇ ਜਗਮੀਤ ਅਤੇ ਸਿੱਖ ਕੌਮ ਨੂੰ ਬੁਰਾ ਭਲਾ ਕਿਹਾ। ਲੋਕਾਂ ਦੇ ਰੋਕਣ ਤੇ ਉਸਨੇ ਪੁਲਿਸ ਤੱਕ ਨੂੰ ਬੁਲਾਉਣ ਦੀ ਵੀ ਧਮਕੀ ਦਿੱਤੀ। ਪਰ ਜਗਮੀਤ ਨੇ ਬਜਾਏ ਉਹਨਾਂ ਟਿੱਪਣੀਆਂ 'ਤੇ ਗੁੱਸਾ ਕਰਨ ਦੇ, ਉਸ ਲੜਕੀ ਨੂੰ ਬਾਰ ਬਾਰ ਕਿਹਾ ਕਿ ਅਸੀਂ ਸਾਰੇ ਤੇਰੇ ਨਾਲ ਹਾਂ, ਤੇਰੀ ਮਦਦ ਲਈ ਤਿਆਰ ਹਾਂ। sikh politician jagmeet singh's response to racist in canada is viralਉਸ ਲੜਕੀ ਦੀ ਹਰ ਟਿੱਪਣੀ ਦਾ ਇਸ ਤਰ੍ਹਾਂ ਜਵਾਬ ਦੇਣ 'ਤੇ ਸਾਰੇ ਲੋਕਾਂ ਨੇ ਜਗਮੀਤ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਹਾਰ ਕੇ ਉਹ ਲੜਕੀ ਨੂੰ ਉਥੋਂ ਜਾਣਾ ਪੈ ਗਿਆ। ਇਸ ਤਰ੍ਹਾਂ ਪਿਆਰ ਅਤੇ ਹਮਦਰਦੀ ਦਿਖਾ ਕੇ ਜਗਮੀਤ ਨੇ ਉਸ ਲੜਕੀ ਨੂੰ ਕਿਹਾ ਕਿ ਮੇਰੀ ਕੌਮ ਕਿਸੇ ਦਾ ਬੁਰਾ ਨਹੀਂ ਚਾਹੁੰਦੀ। ਅਸੀਂ ਸਾਰੇ ਜਗਮੀਤ ਦੇ ਸਬਰ ਅਤੇ ਹੌਂਸਲੇ ਨੂੰ ਸਲਾਮ ਕਰਦੇ ਹਾਂ। —PTC News


  • Tags

Top News view more...

Latest News view more...