Wed, Apr 24, 2024
Whatsapp

ਨਜ਼ਾਇਜ਼ ਸਬੰਧਾਂ ਦੇ ਚਲਦੇ ਭੈਣ ਨੇ ਕਰਵਾਇਆ ਆਪਣੇ ਸਕੇ ਭਰਾ ਦਾ ਕਤਲ 

Written by  Joshi -- March 23rd 2018 01:06 PM -- Updated: March 23rd 2018 04:02 PM
ਨਜ਼ਾਇਜ਼ ਸਬੰਧਾਂ ਦੇ ਚਲਦੇ ਭੈਣ ਨੇ ਕਰਵਾਇਆ ਆਪਣੇ ਸਕੇ ਭਰਾ ਦਾ ਕਤਲ 

ਨਜ਼ਾਇਜ਼ ਸਬੰਧਾਂ ਦੇ ਚਲਦੇ ਭੈਣ ਨੇ ਕਰਵਾਇਆ ਆਪਣੇ ਸਕੇ ਭਰਾ ਦਾ ਕਤਲ 

sister gets brother killed to hide relationship: ਨਜ਼ਾਇਜ਼ ਸਬੰਧਾਂ ਦੇ ਚਲਦੇ ਭੈਣ ਨੇ ਕਰਵਾਇਆ ਆਪਣੇ ਸਕੇ ਭਰਾ ਦਾ ਕਤਲ - ਫੁਫੇਰੇ ਭਰਾ ਨਾਲ ਨਜਾਇਜ਼ ਸੰਬੰਧਾਂ ਦਾ ਪਤਾ ਲੱਗਣ ਤੇ ਆਪਣੇ ਭਰਾ ਨੂੰ ਸੁਟਵਾਇਆ ਨਹਿਰ ਵਿੱਚ । - ਫੁਫੇਰੇ ਭਰਾ ਨੇ ਦਿੱਤਾ ਨਹਿਰ ਵਿੱਚ ਧੱਕਾ , ਪੰਜ ਦਿਨ ਬਾਅਦ ਮਿਲੀ ਨਹਿਰ ਚੋ ਲਾਸ਼ । ਫ਼ਰੀਦਕੋਟ ਦੇ ਕੋਟਕਪੂਰੇ ਵਿੱਚ ਸਕੇ ਰਿਸ਼ਤੀਆਂ ਵਿੱਚ ਖੂਨ ਸਫੇਦ ਹੋਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਨਾਜਾਇਜ਼ ਰਿਸ਼ਤਿਆਂ ਨੂੰ ਲੁਕਾਣ ਲਈ ਇੱਕ ਭੈਣ ਨੇ ਆਪਣੇ ਹੀ ਸਕੇ ਭਰਾ ਨੂੰ ਨਹਿਰ ਵਿੱਚ ਸੁਟਵਾ ਕੇ ਮਰਵਾ ਦਿੱਤਾ । ਪੰਜ ਭੈਣਾਂ ਦਾ ਇਕੱਲਾ ਭਰਾ ਆਪਣੀ ਹੀ ਸਕੀ ਭੈਣ ਦੀ ਦਰਿੰਦਗੀ ਦਾ ਸ਼ਿਕਾਰ ਹੋ ਗਿਆ । ਭਰਾ ਦਾ ਕਸੂਰ ਇਹ ਸੀ ਦੇ ਉਸਨੂੰ ਆਪਣੀ ਭੈਣ ਦਾ ਆਪਣੇ ਹੀ ਫੁਫੇਰੇ ਭਰੇ ਦੇ ਨਾਲ ਗਲਤ ਰਿਸ਼ਤੀਆਂ ਦਾ ਪਤਾ ਚੱਲ ਗਿਆ ਸੀ ਅਤੇ ਭੈਣ ਨਹੀ ਚਾਹੁੰਦੀ ਸੀ ਕੇ ਇਹ ਗੱਲ ਕਿਸੇ ਹੋਰ ਨੂੰ ਪਤਾ ਲੱਗੇ ਅਤੇ ਆਪਣੇ ਨਜਾਇਜ਼ ਸੰਬੰਧਾਂ ਨੂੰ ਲੁਕਾਣ ਲਈ ਆਪਣੇ ਪ੍ਰੇਮੀ ਜੋ ਉਸਦੀ ਸਕੀ ਭੁਆ ਦਾ ਪੁੱਤਰ ਹੈ ਨੂੰ ਕਹਿਕੇ ਆਪਣੇ ਭਰਾ ਨੂੰ ਨਹਿਰ ਵਿੱਚ ਸੁਟਵਾ ਦਿੱਤਾ । ਇਸ ਅਭਾਗੇ ਭਰਾ ਦੀ ਲਾਸ਼ ਅੱਜ ਪੰਜ ਦਿਨ ਬਾਅਦ ਨਹਿਰ ਵਿੱਚੋ ਬਰਾਮਦ ਕਰ ਲਿਆ ਗਿਆ ਹੈ ਅਤੇ ਪੁਲਿਸ ਦੁਆਰਾ ਦੋਨਾਂ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ । ਅੱਜ ਇਸ ਮਾਮਲੇ ਦੀ ਜਾਣਕਾਰੀ ਇੱਕ ਪ੍ਰੇਸ ਵਾਰਤਾ ਦੌਰਾਨ ਕਰਦੇ ਹੋਏ DSP ਮਨਬੀਰ ਇੰਦਰ ਸਿੰਘ ਨੇ ਦੱਸਿਆ ਦੇ 19 ਮਾਰਚ ਨੂੰ ਕੋਟਕਪੂਰਾ ਦਾ ਰਹਿਣ ਵਾਲਾ ਅਰਸ਼ਦੀਪ ਨਾਮਕ ਨਾਬਾਲਿਬ ਲੜਕਾ ਘਰੋ ਲਾਪਤਾ ਹੋ ਗਿਆ ਸੀ ਜਿਸਨੂੰ ਅਗਵਾ ਕੀਤੇ ਜਾਣ ਦਾ ਸ਼ੱਕ ਜਤਾਉਂਦੇ ਹੋਏ ਘਰ ਵਾਲਿਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ । ਇਸ ਮਾਮਲੇ ਦੀ ਛਾਨਬੀਨ ਦੌਰਾਨ ਫੋਨ ਕਾਲਾ ਦੀ ਮਦਦ ਨਾਲ ਸ਼ਕ ਅਰਸ਼ਦੀਪ ਦੀ ਭੈਣ ਸਰਬਜੀਤ ਤੇ ਗਿਆ ਅਤੇ ਨਾਲ ਹੀ ਇਸਦੇ ਫੁਫੇਰੇ ਭਰਾ ਗੁਰਪ੍ਰੀਤ ਉੱਤੇ ਵੀ ਇਸਦਾ ਸ਼ਕ ਗਿਆ ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੂਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕੇ ਸਰਬਜੀਤ ਅਤੇ ਗੁਰਪ੍ਰੀਤ ਜੋ ਆਪਸ ਵਿੱਚ ਮਾਮਾ ਭੁਆ ਦੇ ਪੁੱਤਰ ਧੀ ਹਨ ਦੇ ਵਿੱਚ ਵਿੱਚ ਨਜਾਇਜ਼ ਸਬੰਧ ਸਨ ਜਿਨ੍ਹਾਂ ਦਾ ਪਤਾ ਉਨ੍ਹਾਂ ਦੇ ਛੋਟੇ ਭਰਾ ਅਰਸ਼ਦੀਪ ਨੂੰ ਚੱਲ ਗਿਆ ਸੀ । | ਇਸ ਗੱਲ ਨੂੰ ਲੁਕਾਣ ਲਈ ਦੋਨਾਂ ਨੇ ਆਪਸ ਵਿੱਚ ਸਲਾਹ ਕਰ ਅਰਸ਼ਦੀਪ ਨੂੰ ਰਸਤੇ ਚੋਂ ਹਟਾਣ ਦੀ ਯੋਜਨਾ ਬਣਾਈ ਅਤੇ ਗੁਰਪ੍ਰੀਤ ਦੁਆਰਾ ਅਰਸ਼ਦੀਪ ਨੂੰ ਬਹਿਲਾ ਫੁਸਲਾ ਕੇ ਆਪਣੇ ਨਾਲ ਫ਼ਰੀਦਕੋਟ ਲੈ ਗਿਆ ਅਤੇ ਰਸਤੇ ਵਿੱਚ ਸਰਹੰਦ ਨਹਿਰ ਤੇ ਪੇਸ਼ਾਬ ਜਾਣ ਦੇ ਬਹਾਨੇ ਉਸਨੂੰ ਪਟੜੀ ਉੱਤੇ ਲੈ ਗਿਆ ਅਤੇ ਉਸਨੂੰ ਨਹਿਰ ਵਿੱਚ ਧੱਕਾ ਦੇ ਦਿੱਤੇ ਜਿਸ ਕਾਰਨ ਅਰਸ਼ਦੀਪ ਨਹਿਰ ਵਿੱਚ ਡੁੱਬ ਗਿਆ ।ਇਨ੍ਹਾ ਦੇ ਬਿਆਨਾਂ ਦੇ ਬਾਅਦ ਪੁਲਿਸ ਦੁਆਰਾ ਨਹਿਰ ਤੇ ਚੌਕਸੀ ਵਧਾ ਕੇ ਨਿਗਰਾਨੀ ਸ਼ੁਰੂ ਕੀਤੀ ਗਈ ਅਤੇ ਅੱਜ ਪੰਜ ਦਿਨ ਬਾਅਦ ਅਰਸ਼ਦੀਪ ਦੀ ਲਾਸ਼ ਫਿਡੇ ਕਲਾਂ ਪਿੰਡ ਦੇ ਕੋਲੋ ਬਰਾਮਦ ਕਰ ਲਈ ਗਈ। ਇਨ੍ਹਾਂ ਦੋਨਾਂ ਦੇ ਖਿਲਾਫ 302 ipc ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾੱਰਵਾਈ ਜ਼ਾਰੀ ਹੈ । —PTC News


Top News view more...

Latest News view more...