Advertisment

ਸੋਨਮ ਤੇ ਆਹੂਜਾ ਤੋਂ ਹੋਈ ਇਹ ਗਲਤੀ, ਘਿਰੇ ਵਿਵਾਦਾਂ 'ਚ

author-image
Ragini Joshi
New Update
ਸੋਨਮ ਤੇ ਆਹੂਜਾ ਤੋਂ ਹੋਈ ਇਹ ਗਲਤੀ, ਘਿਰੇ ਵਿਵਾਦਾਂ 'ਚ
Advertisment
ਫਿਲਮ ਜਗਤ ਦੀਆਂ ਵਿਆਹ ਸ਼ਾਦੀਆਂ ਦਾ ਮਾਹੌਲ ਸਭ ਤੋਂ ਖੂਬਸੂਰਤ ਮਾਹੌਲ ਗਿਣਿਆ ਜਾਂਦਾ ਹੈ। ਬਾਲੀਵੁੱਡ ਵਿੱਚ ਅਭਿਨੇਤਾ ਅਤੇ ਅਭਿਨੇਤਰੀਆਂ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਹਨ । publive-image ਹਾਲ ਹੀ ਵਿੱਚ ਬਾਲੀਵੁੱਡ ਦੇ ਬਾਕਮਾਲ ਅਭਿਨੇਤਾ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਹਨ੍ਹੇਰੀ ਵਾਂਗ ਫੈਲ ਰਹੀਆਂ ਹਨ ।
Advertisment
ਸੁਰਖੀਆਂ ਵਿੱਚ ਛਾਈ ਸੋਨਮ ਕਪੂਰ ਤੇ ਆਨੰਦ ਆਹੂਜਾ ਦੀ ਜੋੜੀ ਇਸ ਸਮੇਂ ਦੌਰਾਨ ਤਾਂ ਬਹੁਤ ਖੁਸ਼ ਵਿਖਾਈ ਦੇ ਰਹੀ ਹੈ। publive-image ਪਰ ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਹੀ ਉਹ ਮੁਸ਼ਕਲ ਵਿੱਚ ਖੜ੍ਹੀ ਦਿਖਾਈ ਦੇਵੇਗੀ ਕਿਉਂਕਿ ਇਹ ਵਿਆਹ ਸਿੱਖ ਧਰਮ ਦੇ ਅਨੁਸਾਰ ਅਨੰਦ ਕਾਰਜ ਸਹਿਤ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਸੋਨਮ ਕਪੂਰ ਦਾ ਲਾੜਾ ਕਲਗੀ ਲਗਾ ਕੇ ਬੈਠਾ ਹੋਇਆ ਹੈ ਜਿਸ ਕਾਰਨ ਇਹ ਜੋੜਾ ਵਿਵਾਦਾਂ ਵਿੱਚ ਘਿਰ ਚੁੱਕਾ ਹੈ । publive-image ਭਾਂਵੇਂ ਕਿ ਕਿਹਾ ਜਾ ਰਿਹਾ ਕਿ ਆਨੰਦ ਕਾਰਜ ਲਈ ਬੁਲਾਏ ਗਏ ਗ੍ਰੰਥੀ ਸਿੰਘ ਹਰਿਮੰਦਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਬੁਲਾਏ ਗਏ ਸਨ ।ਖਬਰ ਹੈ ਕਿ ਉਨ੍ਹਾਂ ਵੱਲੋਂ ਸਿੱਖ ਮਰਿਆਦਾ ਬਾਰੇ ਸਮਝ ਨਾ ਹੋਣ ਦੀ ਸੂਰਤ ਵਜੋਂ ਇਸ ਜੋੜੇ ਅਤੇ ਪਰਿਵਾਰ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਫਿਰ ਵੀ ਸਿੱਖ ਧਰਮ ਦੀ ਮਰਿਆਦਾ ਭੰਗ ਹੋਣ ਦੀ ਸੂਰਤ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਕੀਤਾ ਗਿਆ ਹੈ। ਪੰਥਕ ਫਰੰਟ ਦੀ ਮੈਂਬਰਾਨ ਕਮੇਟੀ ਵੱਲੋਂ ਇਸਦੀ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ । ਕਿਉਂਕਿ ਸਿੱਖ ਧਰਮ ਵਿੱਚ ਇਸ ਤਰ੍ਹਾਂ ਦੀ ਕੁਤਾਹੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ।-
Advertisment

Stay updated with the latest news headlines.

Follow us:
Advertisment