ਇੱਕ ਸਾਲ ਦੇ ਆਪਣੇ ਬੱਚੇ ਨੂੰ ਬੀਅਰ ਪਿਲਾਉਣ ਵਾਲਾ ਦਰਿੰਦਾ ਬਾਪ ਚੜਿਆ ਪੁਲਿਸ ਦੇ ਧੱਕੇ ,ਦੇਖੋ ਵੀਡੀਓ
ਇੱਕ ਸਾਲ ਦੇ ਆਪਣੇ ਬੱਚੇ ਨੂੰ ਬੀਅਰ ਪਿਲਾਉਣ ਵਾਲਾ ਦਰਿੰਦਾ ਬਾਪ ਚੜਿਆ ਪੁਲਿਸ ਦੇ ਧੱਕੇ ,ਦੇਖੋ ਵੀਡੀਓ:ਸ੍ਰੀਲੰਕਾ ਵਿੱਚ ਇੱਕ ਸਾਲ ਬੱਚੇ ਨੂੰ ਬੀਅਰ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੇ ਕਾਰਵਾਈ ਕਰਦਿਆਂ ਉਸ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਜੋ ਆਪਣੇ ਇੱਕ ਸਾਲ ਦੇ ਬੱਚੇ ਨੂੰ ਬੀਅਰ ਪਿਆ ਰਿਹਾ ਸੀ। ਉਸ ਵੱਲੋਂ ਅਜਿਹਾ ਕਰਦੇ ਦੀ ਵੀਡੀਓ ਬਣਾਈ ਗਈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ।ਅਨੁਰਾਧਾਪੁਰਾ ਜ਼ਿਲ੍ਹੇ ਦੇ ਪਿੰਡ ਮੀਗਾਲੇਵਾ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਬੱਚੇ ਦੇ ਪਿਤਾ ਤੇ ਉਸ ਦੇ ਦੋ ਦੋਸਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਬੱਚੇ ਨੂੰ ਤਸੀਹੇ ਦੇਣ ਦੇ ਇਲਜ਼ਾਮ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹ ਵੀਡੀਓ ਸੋਸ਼ਲ ਮੀਡੀਆ ਦੇ ਨਾਲ-ਨਾਲ ਸਥਾਨਕ ਟੈਲੀਵਿਜ਼ਨ ਚੈਨਲਾਂ ‘ਤੇ ਵੀ ਦਿਖਾਈ ਗਈ ਸੀ। https://youtu.be/MkFmH3HFQZE -PTCNews