Fri, Apr 26, 2024
Whatsapp

ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਟਾਇਰ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

Written by  Shanker Badra -- May 24th 2018 10:18 PM
ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਟਾਇਰ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਟਾਇਰ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਟਾਇਰ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ:ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਉਸ ਸਮੇਂ ਦਹਿਸਤ ਦਾ ਮਹੋਲ ਬਣ ਗਿਆ,ਜਦੋ ਪਿੰਡ ਦੇ ਨਜ਼ਦੀਕ ਇੱਕ ਟਾਇਰ ਫੈਕਟਰੀ ਵਿੱਚ ਅਚਾਨਕ ਤੇਲ ਦੇ ਭਰੇ ਟੈਕਰ ਨੂੰ ਭਿਆਨਕ ਅੱਗ ਲੱਗ ਗਈ।ਅੱਗ ਲੱਗਣ ਨਾਲ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ।Talwandi Sabo Village Bhagivander Tire Factory Fire ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੇ ਲਾਲੇਆਣਾ ਰੋੜ ਤੇ ਬਠਿੰਡਾ ਪੈਟਰੋ ਕੈਮੀਕਲ ਨਾਮ ਦੀ ਫੈਕਟਰੀ ਹੈ ਜਿਥੇ ਪੁਰਾਣੇ ਟਾਈਰਾਂ ਨੂੰ ਸਾੜ ਕੇ ਤੇਲ ਕੱਢਿਆਂ ਜਾਦਾ ਹੈ,ਅੱਜ ਜਦੋਂ ਫੈਕਟਰੀ ਵਿੱਚੋ ਵਿੱਚ ਕਢੇ ਹੋਏ ਤੇਲ ਨੂੰ ਤੇਲ ਟੈਕਰ ਵਿੱਚ ਪਾਇਆਂ ਜਾ ਰਿਹਾ ਸੀ ਤਾਂ ਉਸ ਸਮੇ ਅੱਗ ਲੱਗ ਗਈ।Talwandi Sabo Village Bhagivander Tire Factory Fire ਪਰ ਸੂਤਰਾਂ ਮੁਤਾਬਕ ਫੈਕਟਰੀ ਵਿੱਚ ਲੱਗੇ ਟੈਕਰ ਵਿੱਚੋ ਵੇਚਣ ਵਾਲੇ ਟੈਕਰ ਵਿੱਚ ਜਿਸ ਮੋਟਰ ਨਾਲ ਤੇਲ ਪਲਟੀ ਕੀਤਾ ਜਾ ਰਿਹਾ ਸੀ ਉਸ ਵਿੱਚੋ ਸਾਟ ਸਰਕਟ ਹੋਣ ਨਾਲ ਅੱਗ ਲੱਗੀ ਹੈ।ਅੱਗ ਲਗਦੇ ਹੀ ਫੈਕਟਰੀ ਦੇ ਸਾਰੇ ਪ੍ਰਬੰਧਕ ਤੇ ਮੁਲਾਜਮ ਮੌਕੇ ਤੋਂ ਭੱਜ ਗਏ।ਦੇਖਦਿਆਂ ਹੀ ਅੱਗ ਦੇ ਵੱਡੇ-ਵੱਡੇ ਭਾਬੜ ਨਿਕਲਣੇ ਸ਼ੁਰੂ ਹੋ ਗਏ ਜਿਸ ਨੂੰ ਦੇਖ ਕੇ ਪਿੰਡ ਵਾਸੀ ਇੱਕਠੇ ਹੋ ਗਏ।Talwandi Sabo Village Bhagivander Tire Factory Fire ਪਤਾ ਲਗਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ 'ਤੇ ਪੁੱਜੀਆਂ।ਕਰੀਬ ਚਾਰ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆਂ ਗਿਆ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫੈਕਟਰੀ ਰਿਹਾਇਸੀ ਇਲਾਕੇ ਵਿੱਚ ਪ੍ਰਦੂਸ਼ਣ ਫੈਲਾਉਂਦੀ ਹੈ ਤੇ ਗੈਰ ਕਾਨੂੰਨੀ ਹੈ।ਉਹਨਾਂ ਦੱਸਿਆਂ ਕਿ ਫੈਕਟਰੀ ਕਰਕੇ ਆਸ ਪਾਸ ਦੇ ਲੋਕਾਂ ਦਾ ਜਿਉਣਾ ਔਖਾ ਹੋਇਆ ਪਿਆ ਹੈ ਅਤੇ ਇਸ ਦੇ ਧੂੰਏ ਅਤੇ ਪ੍ਰਦੂਸ਼ਣ ਨਾਲ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਚੁਕੀਆਂ ਹਨ।Talwandi Sabo Village Bhagivander Tire Factory Fire ਪਿੰਡ ਵਾਸੀਆਂ ਨੇ ਫੈਕਟਰੀ ਬੰਦ ਕਰਵਾਉਣ ਲਈ ਪ੍ਰਸ਼ਾਸਨ ਤੇ ਫੈਕਟਰੀ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ।ਉਹਨਾਂ ਚੇਤਾਵਨੀ ਦਿੱਤੀ ਜੇ ਸਮਾਂ ਰਹਿੰਦੇ ਫੈਕਟਰੀ ਪ੍ਰਬੰਧਕਾਂ ਤੇ ਕਾਰਵਾਈ ਕਰਕੇ ਫੈਕਟਰੀ ਬੰਦ ਨਾ ਕਰਵਾਈ ਗਈ ਤਾਂ ਆਉੇਣ ਵਾਲੇ ਸਮੇਂ ਵਿੱਚ ਸੰਘਰਸ ਕੀਤਾ ਜਾਵੇਗਾ। -PTCNews


Top News view more...

Latest News view more...