Advertisment

ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ , ਮੌਸਮ ਹੋਇਆ ਠੰਡਾ

author-image
Shanker Badra
New Update
ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ , ਮੌਸਮ ਹੋਇਆ ਠੰਡਾ
Advertisment
ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ , ਮੌਸਮ ਹੋਇਆ ਠੰਡਾ:ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ‘ਚ ਸ਼ਨੀਵਾਰ ਤੋਂ ਲਗਾਤਾਰ ਦੂਜੇ ਦਿਨ ਐਤਵਾਰ ਨੂੰ ਵੀ ਭਾਰੀ ਮੀਂਹ ਪੈ ਰਿਹਾ ਹੈ।The faces farmers blossomed with rain,weather was coldਸ਼ਨੀਵਾਰ ਨੂੰ ਇਹ ਮੀਂਹ ਕੁੱਝ ਕੁ ਇਲਾਕਿਆਂ 'ਚ ਹੀ ਪਿਆ ਹੈ ਜਦਕਿ ਐਤਵਾਰ ਨੂੰ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਮੀਂਹ ਦਾ ਅਸਰ ਦੇਖਣ ਨੂੰ ਮਿਲਿਆ ਹੈ।ਇਸ ਮੀਂਹ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ,ਉਥੇ ਹੀ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ।
Advertisment
The faces farmers blossomed with rain,weather was coldਚੰਡੀਗੜ੍ਹ ਅਤੇ ਪੰਜਾਬ 'ਚ ਮੀਂਹ ਪੈਣ ਨਾਲ ਮੌਸਮ ਠੰਡਾ ਹੋ ਗਿਆ ਹੈ।ਪੰਜਾਬ ਦੇ ਚੰਡੀਗੜ੍ਹ,ਮੋਹਾਲੀ,ਪਟਿਆਲਾ ,ਨਾਭਾ,ਬਰਨਾਲਾ,ਬਠਿੰਡਾ,ਤਲਵੰਡੀ ਸਾਬੋਂ ,ਕਪੂਰਥਲਾ,ਅੰਮ੍ਰਿਤਸਰ,ਤਰਨਤਾਰਨ,ਫਰੀਦਕੋਟ ,ਜਲੰਧਰ ,ਰੋਪੜ ,ਨਵਾਂਸ਼ਹਿਰ ,ਸ੍ਰੀ ਆਨੰਦਪੁਰ ਸਾਹਿਬ ,ਅੰਬਾਲਾ,ਪੰਚਕੂਲਾ ਤੇ ਹੋਰ ਇਲਾਕਿਆਂ ‘ਚ ਅੱਜ ਸਵੇਰ ਤੋਂ ਬਾਰਿਸ਼ ਹੋ ਰਹੀ ਹੈ।The faces farmers blossomed with rain,weather was coldਇਸ ਮੀਂਹ ਦੇ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਝੋਨੇ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ,ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਵੀ ਮਿਲੇਗੀ।ਇਸ ਦੇ ਨਾਲ ਹੀ ਇਹ ਬਾਰਿਸ਼ ਸਬਜ਼ੀਆਂ ਦੇ ਲਈ ਵੀ ਕਾਫ਼ੀ ਲਾਹੇਵੰਦ ਹੈ। ਮੌਸਮ ਵਿਭਾਗ ਦੀ ਚਿਤਾਵਨੀThe faces farmers blossomed with rain,weather was cold ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ ਵਿੱਚ ਤੇਜ਼ ਮੀਂਹ ਅਤੇ ਹਨ੍ਹੇਰੀ ਝੱਖੜ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਆ ਸਕਦਾ ਹੈ। ਬੀਤੇ ਦੋ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ ‘ਚ ਧੂੜ ਚੜ੍ਹੀ ਹੋਈ ਸੀ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ।ਹੁਣ ਬਾਰਸ਼ ਨਾਲ ਲੋਕਾਂ ਨੂੰ ਧੂੜ ਤੋਂ ਕੁੱਝ ਰਾਹਤ ਮਿਲੀ ਹੈ।- -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment