Thu, Apr 25, 2024
Whatsapp

ਸਮੇਂ ਦੀਆਂ ਸਰਕਾਰਾਂ ਨੇ ਜਾਇਜ਼ ਮੰਗਾਂ ਉਠਾਉਣ 'ਤੇ ਵੀ ਸਿੱਖਾਂ ਦੀ ਆਵਾਜ਼ ਦਬਾਈ :ਮਨਜਿੰਦਰ ਸਿੰਘ ਸਿਰਸਾ

Written by  Shanker Badra -- February 19th 2018 07:54 PM -- Updated: February 19th 2018 07:57 PM
ਸਮੇਂ ਦੀਆਂ ਸਰਕਾਰਾਂ ਨੇ ਜਾਇਜ਼ ਮੰਗਾਂ ਉਠਾਉਣ 'ਤੇ ਵੀ ਸਿੱਖਾਂ ਦੀ ਆਵਾਜ਼ ਦਬਾਈ :ਮਨਜਿੰਦਰ ਸਿੰਘ ਸਿਰਸਾ

ਸਮੇਂ ਦੀਆਂ ਸਰਕਾਰਾਂ ਨੇ ਜਾਇਜ਼ ਮੰਗਾਂ ਉਠਾਉਣ 'ਤੇ ਵੀ ਸਿੱਖਾਂ ਦੀ ਆਵਾਜ਼ ਦਬਾਈ :ਮਨਜਿੰਦਰ ਸਿੰਘ ਸਿਰਸਾ

ਸਮੇਂ ਦੀਆਂ ਸਰਕਾਰਾਂ ਨੇ ਜਾਇਜ਼ ਮੰਗਾਂ ਉਠਾਉਣ 'ਤੇ ਵੀ ਸਿੱਖਾਂ ਦੀ ਆਵਾਜ਼ ਦਬਾਈ :ਮਨਜਿੰਦਰ ਸਿੰਘ ਸਿਰਸਾ:ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਭਾਰਤ ਦੀ ਆਜ਼ਾਦੀ ਦੇ 70 ਵਰ੍ਹਿਆ ਦੌਰਾਨ ਕੇਂਦਰ ਤੇ ਰਾਜਾਂ ਵਿਚ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਦੀ ਆਵਾਜ਼ ਦਬਾਉਣ ਦੇ ਯਤਨ ਕੀਤੇ ਜਦੋਂ ਵੀ ਉਹਨਾਂ ਨੇ ਆਪਣੀਆਂ ਜਾਇਜ਼ ਮੰਗਾਂ ਖਾਤਰ ਆਵਾਜ਼ ਬੁਲੰਦ ਕਰਨਦਾ ਯਤਨ ਕੀਤਾ। ਸਮੇਂ ਦੀਆਂ ਸਰਕਾਰਾਂ ਨੇ ਜਾਇਜ਼ ਮੰਗਾਂ ਉਠਾਉਣ 'ਤੇ ਵੀ ਸਿੱਖਾਂ ਦੀ ਆਵਾਜ਼ ਦਬਾਈ :ਮਨਜਿੰਦਰ ਸਿੰਘ ਸਿਰਸਾਜੰਮੂ ਤੇ ਕਸ਼ਮੀਰ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਇਹ ਦੇਸ਼ ਦੀਆਂ ਵੱਖ ਵੱਖ ਸਰਕਾਰਾਂ ਵੱਲੋਂ ਸਿੱਖ ਭਾਈਚਾਰੇ ਦੇ ਖਿਲਾਫ ਕੰਮ ਕਰਨ ਦਾ ਬਹੁਤ ਹੀਅਣਮਨੁੱਖੀ ਵਰਤਾਰਾ ਹੈ।ਉਹਨਾਂ ਕਿਹਾ ਕਿ ਭਾਵੇਂ ਦੇਸ਼ ਵਿਚ ਸਿੱਖ ਘੱਟ ਗਿਣਤੀ ਵਿਚ ਹੋਣ ਪਰ ਇਹਨਾ ਨੇ ਦੇਸ਼ ਦੇ ਨਿਰਮਾਣ ਤੇ ਦੇਸ਼ ਨੂੰ ਵਿਦੇਸ਼ੀ ਤਾਕਤਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਲਈਬਾਕੀ ਭਾਈਚਾਰਿਆਂ ਨਾਲੋਂ ਵੱਧ ਯੋਗਦਾਨ ਪਾਇਆ ਹੈ।ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਵੇਖ ਕੇ ਦੁੱਖ ਹੋ ਰਿਹਾ ਹੈ ਕਿ ਜੰਮੂ ਤੇ ਕਸ਼ਮੀਰ ਵਿਚ ਸਿੱਖਾਂ ਨੂੰ ਨਾ ਸਿਰਫ ਘੱਟ ਗਿਣਤੀ ਦਾ ਰੁਤਬਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਬਲਕਿ ਸੂਬੇ ਵਿਚ ਆਨੰਦ ਮੈਰਿਜ ਐਕਟ ਜੋ ਕਿ ਦੇਸ਼ ਦੀ ਸੰਸਦ ਵੱਲੋਂ ਪਾਸ ਕੀਤਾ ਗਿਆ,ਨੂੰ ਵੀ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।ਸਮੇਂ ਦੀਆਂ ਸਰਕਾਰਾਂ ਨੇ ਜਾਇਜ਼ ਮੰਗਾਂ ਉਠਾਉਣ 'ਤੇ ਵੀ ਸਿੱਖਾਂ ਦੀ ਆਵਾਜ਼ ਦਬਾਈ :ਮਨਜਿੰਦਰ ਸਿੰਘ ਸਿਰਸਾਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਿੱਖ ਭਾਈਚਾਰੇ ਨਾਲ ਅਜਿਹਾ ਵਿਵਹਾਰ ਉਹ ਵੀ ਉਦੋਂ ਜਦੋਂ ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਘੱਟ ਗਿਣਤੀ ਦਾ ਦਰਜਾ ਦਿੱਤਾ ਗਿਆ ਹੈ,ਕੀਤਾ ਜਾਣਾ ਬੇਹੱਦ ਨਿੰਦਣਯੋਗ ਹੈ।ਸਥਾਨਕ ਸਿੱਖ ਲੀਡਰਸ਼ਿਪ ਦੀ ਮੰਗ 'ਤੇ ਸਿਰਸਾ ਨੇ ਭਰੋਸਾ ਦੁਆਇਆ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਮਾਮਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ,ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਗ੍ਰਹਿ ਮੰਤਰੀ ਰਾਜਥਾਨ ਸਿੰਘ ਵੱਲੋਂ ਅਗਲੇ ਹਫਤੇ ਵਿਚਾਰੇ ਜਾਣਗੇ ਤਾਂ ਕਿ ਇਹਨਾਂ ਦਾ ਕੋਈ ਹੱਲ ਕੱਢਿਆ ਜਾ ਸਕੇ।ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਸੂਬੇ ਵਿਚ ਮਾੜੇ ਹਾਲਾਤਾਂ ਦੇ ਦੌਰ ਸਮੇਂ ਆਪਣੀਆਂ ਜਾਨਾਂ ਗੁਆਉਣ ਵਾਲੇ ਸਿੱਖਾਂ ਦੇ ਪਰਿਵਾਰਾਂ ਲਈ ਰਾਖਵੇਂਕਰਨ ਦਾ ਮਾਮਲਾ ਵੀ ਤਰਜੀਹ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ।ਸਮੇਂ ਦੀਆਂ ਸਰਕਾਰਾਂ ਨੇ ਜਾਇਜ਼ ਮੰਗਾਂ ਉਠਾਉਣ 'ਤੇ ਵੀ ਸਿੱਖਾਂ ਦੀ ਆਵਾਜ਼ ਦਬਾਈ :ਮਨਜਿੰਦਰ ਸਿੰਘ ਸਿਰਸਾਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਜੰਮੂ ਕਸ਼ਮੀਰ ਦੇ ਸਿੱਖ ਭਾਈਚਾਰੇ ਨੂੰ ਇਹ ਵੀ ਭਰੋਸਾ ਦੁਆਇਆ ਕਿ ਸਾਰੀ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਉਹਨਾਂ ਦੇ ਨਾਂਲ ਹੈਤੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਕੋਈ ਹੋਰ ਔਕਡ਼ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਇਸ ਤੋਂ ਪਹਿਲਾਂ ਸਿਰਸਾ ਨੂੰ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਵਾਉਣ 'ਤੇ ਸਨਮਾਨਤ ਕੀਤਾ ਗਿਆ।ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਬਰਸੀ ਮੌਕੇ ਹਾਜ਼ਰ ਸੰਗਤ ਨੇ ਉਹਨਾਂ ਨੂੰ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਵਾਸਤੇ ਪੂਰਨ ਹਮਾਇਤ ਦਾ ਭਰੋਸਾ ਦੁਆਇਆ। -PTCNews


Top News view more...

Latest News view more...