Fri, Apr 26, 2024
Whatsapp

ਜਾਣੋ ,ਪੰਜਾਬ ਦੀ ਜ਼ਹਿਰੀਲੀ ਹੋਈ ਹਵਾ ਦਾ ਵੱਡਾ ਕਾਰਨ ...

Written by  Shanker Badra -- June 16th 2018 02:24 PM -- Updated: June 16th 2018 03:01 PM
ਜਾਣੋ ,ਪੰਜਾਬ ਦੀ ਜ਼ਹਿਰੀਲੀ ਹੋਈ ਹਵਾ ਦਾ ਵੱਡਾ ਕਾਰਨ ...

ਜਾਣੋ ,ਪੰਜਾਬ ਦੀ ਜ਼ਹਿਰੀਲੀ ਹੋਈ ਹਵਾ ਦਾ ਵੱਡਾ ਕਾਰਨ ...

ਜਾਣੋ ,ਪੰਜਾਬ ਦੀ ਜ਼ਹਿਰੀਲੀ ਹੋਈ ਹਵਾ ਦਾ ਵੱਡਾ ਕਾਰਨ ...:ਪਿਛਲੇ ਦੋ ਦਿਨਾਂ ਤੋਂ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਕਾਰਨ ਸਾਡਾ ਵਾਤਾਵਰਨ ਪੂਰੀ ਤਰ੍ਹਾਂ ਜ਼ਹਿਰੀਲਾ ਹੋ ਗਿਆ ਹੈ । ਇਸ ਦੀ ਮੁੱਖ ਵਜ੍ਹਾ ਰਾਜਸਥਾਨ ਤੋਂ ਆਈ ਧੂੜ ਭਰੀ ਹਨ੍ਹੇਰੀ ਨੂੰ ਮੰਨਿਆ ਜਾ ਰਿਹਾ ਹੈ । ਜਿਸ ਕਾਰਨ ਸਾਡੀ ਹਵਾ ਪ੍ਰਦੂਸ਼ਿਤ ਹੋ ਗਈ ਹੈ ,ਜਿਸ ਦਾ ਮੁੱਖ ਕਾਰਨ ਦਰੱਖਤਾਂ ਦਾ ਆਲੋਪ ਮੰਨਿਆ ਜਾ ਸਕਦਾ ਹੈ ।The major cause of poisonous air deforestation weather Punjab ਕੁਦਰਤ ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ ਜੰਗਲੀ ਜੀਵ ਜੰਤੂਆਂ ਦੀ ਰੱਖਿਆ ਸਬੰਧੀ ਦਰੱਖਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ । ਦਰੱਖਤਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ , ਜੇਕਰ ਸਾਡਾ ਵਾਤਾਵਰਨ ਹੀ ਸ਼ੁੱਧ ਨਹੀਂ ਹੋਵੇਗਾ ਤਾਂ ਅਸੀਂ ਤੰਦਰੁਸਤ ਕਿਵੇਂ ਰਹਿ ਸਕਦੇ ਹਾਂ ...? ਸੋ ਆਓ ਦਰੱਖਤਾਂ ਦੇ ਗੁਣਾਂ ਬਾਰੇ ਜਾਣੀਏ........The major cause of poisonous air deforestation weather Punjabਆਖਿਰ ਕਿਉਂ ਹੋ ਰਹੀ ਹੈ ਦਰੱਖਤਾਂ ਦੀ ਕਟਾਈ...... The major cause of poisonous air deforestation weather Punjabਸੜਕਾਂ ਦੇ ਕਿਨਾਰਿਆਂ ਤੋਂ ਤੇਜ਼ੀ ਨਾਲ ਹੋ ਰਹੀ ਦਰੱਖਤਾਂ ਦੀ ਕਟਾਈ ਨੂੰ ਦੇਖ ਕੇ ਇੱਕ ਵਾਰ ਤਾਂ ਧਾਹਾਂ ਮਾਰਨ ਨੂੰ ਜੀਅ ਕਰਦਾ ਹੈ । ਵਿਕਾਸ ਦੇ ਨਾਂਅ 'ਤੇ ਅਸੀਂ ਹੌਲੀ-ਹੌਲੀ ਵਿਨਾਸ਼ ਵੱਲ ਵਧ ਰਹੇ ਹਾਂ । ਮੁੱਖ ਸੜਕਾਂ ਚੌੜੀਆਂ ਕਰਨ ਦੇ ਨਾਂਅ 'ਤੇ ਸਰਕਾਰ ਵੱਲੋਂ ਹਜ਼ਾਰਾਂ ਦਰੱਖਤਾਂ ਦੀ ਕਟਾਈ ਬੜੀ ਬੇਕਿਰਕੀ ਨਾਲ ਕਰਵਾਈ ਜਾ ਰਹੀ ਹੈ , ਜਦਕਿ ਉਸੇ ਅਨੁਪਾਤ ਵਿਚ ਦਰੱਖਤ ਲਗਾਏ ਨਹੀਂ ਜਾ ਰਹੇ । The major cause of poisonous air deforestation weather Punjab ਪਿਛਲੇ ਸਮੇਂ 'ਚ 'ਅਜੀਤ ਹਰਿਆਵਲ ਲਹਿਰ' ਤਹਿਤ ਕਰੋੜਾਂ ਦਰੱਖਤ ਲਗਾਏ ਗਏ ਸਨ ਪਰ ਉਨ੍ਹਾਂ ਦੀ ਵੀ ਸਾਂਭ-ਸੰਭਾਲ ਨਹੀਂ ਕੀਤੀ ਗਈ । ਸਾਨੂੰ ਚਾਹੀਦਾ ਹੈ ਕਿ ਅਸੀਂ ਨਵੇਂ ਲਗਾਏ ਦਰੱਖਤਾਂ ਦੀ ਨਿਯਮਿਤ ਸਾਂਭ-ਸੰਭਾਲ ਕਰੀਏ । ਜੇ ਦਰੱਖਤਾਂ ਦੀ ਕਟਾਈ ਇਸੇ ਦਰ ਨਾਲ ਜਾਰੀ ਰਹੀ ਤਾਂ ਸਾਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਵੇਗਾ । ਮਨੁੱਖ ਪਹਿਲਾਂ ਹੀ ਅਣਗਿਣਤ ਨਾਮੁਰਾਦ ਬਿਮਾਰੀਆਂ ਨਾਲ ਪੀੜਤ ਹੋ ਚੁੱਕਾ ਹੈ । ਭਵਿੱਖ ਵਿਚ ਪ੍ਰਦੂਸ਼ਣ ਦੇ ਵਧਣ ਕਾਰਨ ਸਾਹ ਦੀਆਂ,ਫੇਫੜਿਆਂ ਦੀਆਂ ਤੇ ਚਮੜੀ ਦੀਆਂ ਅਣਗਿਣਤ ਮਰਜ਼ਾਂ ਦੇ ਵਧਣ ਦੀ ਸੰਭਾਵਨਾ ਤੋਂ ਕਿਸੇ ਵੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ । ਦਰੱਖਤਾਂ ਦਾ ਜੀਵ-ਜੰਤੂਆਂ 'ਤੇ ਕਿਵੇਂ ਪੈਂਦਾ ਹੈ ਪ੍ਰਭਾਵ......The major cause of poisonous air deforestation weather Punjab ਦਰੱਖਤਾਂ ਦੀ ਕਟਾਈ ਦਾ ਪ੍ਰਭਾਵ ਕਿਸੇ ਨਾ ਕਿਸੇ ਤਰ੍ਹਾਂ ਧਰਤੀ ਉੱਪਰ ਰਹਿ ਰਹੇ ਹਰ ਜੀਵ-ਜੰਤੂਆਂ 'ਤੇ ਵੀ ਪੈਂਦਾ ਹੈ । ਪੰਛੀਆਂ ਤੋਂ ਉਨ੍ਹਾਂ ਦੇ ਰੈਣ-ਬਸੇਰੇ ਖੁੱਸ ਜਾਂਦੇ ਹਨ । ਹਵਾ ਵਿਚ ਜ਼ਹਿਰੀਲੀਆਂ ਗੈਸਾਂ ਦਾ ਅਨੁਪਾਤ ਵਧਣ ਲਗਦਾ ਹੈ । ਰੁੱਖ ਤਾਂ ਸਾਡੀ ਰੱਖਿਆ ਮਾਂਵਾਂ ਵਾਂਗ ਕਰਦੇ ਹਨ ,ਜਿਹੜੇ ਜ਼ਹਿਰੀਲੀਆਂ ਗੈਸਾਂ ਨੂੰ ਆਪਣੇ ਜਿਸਮ ਵਿਚ ਸੋਖ ਕੇ ਸਾਨੂੰ ਜੀਵਨਮਈ ਆਕਸੀਜਨ ਪ੍ਰਦਾਨ ਕਰਦੇ ਹਨ । ਕੀ ਸਾਨੂੰ ਆਪਣੀਆਂ ਮਾਵਾਂ ਹੁਣ ਬੋਝ ਲੱਗਣ ਲੱਗੀਆਂ ਹਨ ? ਅਜੋਕਾ ਮਨੁੱਖ ਏਨਾ ਸਵਾਰਥੀ ਹੋ ਗਿਆ ਹੈ ਕਿ ਉਸ ਨੂੰ ਜੀਵਨ ਪ੍ਰਦਾਤਾ ਮਾਂ ਰੂਪੀ ਦਰੱਖਤਾਂ ਦੀ ਹੁਣ ਕੋਈ ਲੋੜ ਨਹੀਂ ਰਹੀ ਜਾਪਦੀ । The major cause of poisonous air deforestation weather Punjabਮਨੁੱਖ ਅਤੇ ਧਰਤੀ 'ਤੇ ਰਹਿ ਰਹੇ ਹੋਰ ਜੀਵਾਂ ਦੇ ਹਿਤ ਵਿਚ ਇਹੀ ਹੋਵੇਗਾ ਕਿ ਅਸੀਂ ਦਰੱਖਤਾਂ ਦੇ ਖਜ਼ਾਨੇ ਨੂੰ ਸਾਂਭ ਕੇ ਰੱਖੀਏ । ਨਵੇਂ ਦਰੱਖਤ ਲਗਾਈਏ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰੀਏ । ਦਰੱਖਤਾਂ ਨੂੰ ਕਲਾਵੇ ਵਿਚ ਲੈ ਕੇ ਸਾਡੀ ਧਰਤੀ ਕੁਝ ਸਮਾਂ ਹੋਰ ਮੌਲਦੀ ਰਹਿ ਸਕੇਗੀ । ਜੇਕਰ ਅਸੀਂ ਉਸ ਦੀ ਗੋਦ ਨੂੰ ਦਰੱਖਤਾਂ ਤੋਂ ਸੱਖਣੀ ਕਰ ਦਿੱਤਾ ਤਾਂ ਇਸ ਧਰਤੀ ਉੱਤੇ ਮੌਲਦੇ ਜੀਵ-ਜੰਤੂ ਜਗਤ ਦਾ ਖਾਤਮਾ ਛੇਤੀ ਹੀ ਸੰਭਵ ਹੈ ।  The major cause of poisonous air deforestation weather Punjabਧਰਤੀ,ਜਿਹੜੀ ਕਿ ਪਹਿਲਾਂ ਹੀ ਗਲੋਬਲ ਵਾਰਮਿੰਗ ਵਰਗੀਆਂ ਚੁਣੌਤੀਆਂ ਨਾਲ ਦੋ-ਚਾਰ ਹੋ ਰਹੀ ਹੈ , ਆਖਰ ਕਿੰਨਾ ਕੁ ਚਿਰ ਜੀਵ-ਜਗਤ ਨੂੰ ਸੰਭਾਲੇਗੀ ? ਸਾਨੂੰ ਆਪਣਾ ਸੁਆਰਥੀ ਸੁਭਾਅ ਛੱਡ ਕੇ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ । ਸਾਨੂੰ ਚਾਹੀਦਾ ਹੈ ਕਿ ਇਸ ਧਰਤੀ ਨੂੰ ਮਾਰਥੂਲ ਬਣਨ ਤੋਂ ਰੋਕਣ ਲਈ ਪੁਰਜ਼ੋਰ ਯਤਨ ਆਰੰਭੀਏ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਮੁਸ਼ਕਿਲਾਂ ਖੜ੍ਹੀਆਂ ਨਾ ਕਰੀਏ। ਪੁਰਾਣੇ ਬਜ਼ੁਰਗ ਕਿਉਂ ਸਿਹਤਮੰਦ ਸਨ....... The major cause of poisonous air deforestation weather Punjab ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸਾਡੇ ਪੁਰਾਣੇ ਬਜ਼ੁਰਗ ਹਮੇਸ਼ਾਂ ਹੀ ਸਿਹਤਮੰਦ ਰਹਿੰਦੇ ਸਨ । ਜਿਸ ਦਾ ਵੱਡਾ ਕਾਰਨ ਉਹ ਕੁਦਰਤੀ ਵਾਤਾਵਰਨ ਦੇ ਵਿੱਚ ਰਹਿੰਦੇ ਸਨ । ਉਸ ਸਮੇਂ ਦਰੱਖਤਾਂ ਦੀ ਗਿਣਤੀ ਵੀ ਭਾਰੀ ਸੀ , ਜਿਸ ਕਰਕੇ ਸਦਾ ਵਾਤਾਵਰਨ ਸ਼ੁੱਧ ਰਹਿੰਦਾ ਸੀ । ਲੋਕ ਅਕਸਰ ਹੀ ਦਰੱਖਤਾਂ ਦੇ ਨੀਚੇ ਬੈਠੇ ਰਹਿੰਦੇ ਸਨ ਅਤੇ ਓਥੇ ਹੀ ਸੋ ਜਾਂਦੇ ਸਨ । The major cause of poisonous air deforestation weather Punjabਜਿਸ ਨਾਲ ਕਿਸੇ ਵੀ ਪ੍ਰਕਾਰ ਦੀਆਂ ਬਿਮਾਰੀਆਂ ਦਾ ਵੀ ਖਤਰਾ ਨਹੀਂ ਰਹਿੰਦਾ ਸੀ ਪਰ ਅੱਜ ਦੇ ਮਨੁੱਖ ਨੇ ਆਪਣੇ ਸਰੀਰ ਨੂੰ ਆਲਸੀ ਬਣਾ ਲਿਆ ਹੈ , ਕਿਉਂਕਿ ਬੰਦ ਕਮਰਿਆਂ ਦੇ ਵਿੱਚ ਏ.ਸੀ. ਲਗਾ ਕੇ ਅਰਾਮ ਤਾਂ ਜ਼ਰੂਰ ਮਿਲੇਗਾ ਪਰ ਉਸ ਨਾਲ ਕਈ ਬਿਮਾਰੀਆਂ ਵੀ ਪੈਦਾ ਹੋਣਗੀਆਂ । ਏ.ਸੀ.ਨਾਲ ਸਾਨੂੰ ਤਾਜ਼ੀ ਹਵਾ ਨਹੀਂ ਮਿਲੇਗੀ। ਦਰੱਖਤਾਂ ਤੋਂ ਕੀ-ਕੀ ਪ੍ਰਾਪਤ ਹੁੰਦਾ ..........The major cause of poisonous air deforestation weather Punjab ਦਰੱਖਤਾਂ ਦੀ ਠੰਡੀ ਛਾਂ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਪ੍ਰਾਪਤ ਹੁੰਦਾ ਹੈ । ਜਿਵੇਂ ਨਿੰਮ ਦੇ ਦਰਖੱਤ ਦੇ ਪੱਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ ,ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਸਰੀਰ ਦੇ ਜਖਮਾਂ ਲਈ ਵਰਤਿਆ ਜਾਂਦਾ ਹੈ ,ਜਿਸ ਨਾਲ ਹਰ ਗਹਿਰਾ ਜ਼ਖਮ ਜਲਦੀ ਠੀਕ ਹੋ ਜਾਂਦਾ ਹੈ , ਇਸ ਤੋਂ ਇਲਾਵਾ ਨਿਮ ਦੀਆਂ ਨਮੋਲੀਆਂ ਤੋਂ ਕੱਪੜੇ ਹੋਣ ਵਾਲਾ ਸਾਬੁਨ ਤਿਆਰ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਨਿਮ ਦੀ ਦਾਤਣ ਵੀ ਬਹੁਤ ਦੰਦਾਂ ਲਈ ਬਹੁਤ ਗੁਣਕਾਰੀ ਹੈ। -Written and Edited by Shanker Badra for PTC News


Top News view more...

Latest News view more...