Fri, Apr 19, 2024
Whatsapp

ਦਸਤਾਰ ਕਲਚਰ ਨੂੰ ਬਚਾਉਣ ਲਈ ਬਰਨਾਲਾ 'ਚ ਬੱਚਿਆਂ ਦੇ ਦਸਤਾਰ ਸਜਾਉ ਮੁਕਾਬਲੇ ਕਰਵਾਏ ਗਏ

Written by  Shanker Badra -- April 14th 2018 05:48 PM
ਦਸਤਾਰ ਕਲਚਰ ਨੂੰ ਬਚਾਉਣ ਲਈ ਬਰਨਾਲਾ 'ਚ ਬੱਚਿਆਂ ਦੇ ਦਸਤਾਰ ਸਜਾਉ ਮੁਕਾਬਲੇ ਕਰਵਾਏ ਗਏ

ਦਸਤਾਰ ਕਲਚਰ ਨੂੰ ਬਚਾਉਣ ਲਈ ਬਰਨਾਲਾ 'ਚ ਬੱਚਿਆਂ ਦੇ ਦਸਤਾਰ ਸਜਾਉ ਮੁਕਾਬਲੇ ਕਰਵਾਏ ਗਏ

ਦਸਤਾਰ ਕਲਚਰ ਨੂੰ ਬਚਾਉਣ ਲਈ ਬਰਨਾਲਾ 'ਚ ਬੱਚਿਆਂ ਦੇ ਦਸਤਾਰ ਸਜਾਉ ਮੁਕਾਬਲੇ ਕਰਵਾਏ ਗਏ:ਦਸਤਾਰ ਦਾ ਸਿੱਖ ਇਤਿਹਾਸ ਨਾਲ ਬਹੁਤ ਗੂੜ੍ਹਾ ਸਬੰਧ ਹੈ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ।ਦਸਤਾਰ ਕਲਚਰ ਨੂੰ ਬਚਾਉਣ ਲਈ ਬਰਨਾਲਾ 'ਚ ਬੱਚਿਆਂ ਦੇ ਦਸਤਾਰ ਸਜਾਉ ਮੁਕਾਬਲੇ ਕਰਵਾਏ ਗਏਪੰਜਾਬ ਦੀ ਨੌਜਵਾਨੀ ਵਿੱਚੋ ਅਲੋਪ ਹੋ ਰਹੇ ਦਸਤਾਰ ਕਲਚਰ ਨੂੰ ਬਚਾਉਣ ਲਈ ਅਤੇ ਬੱਚਿਆਂ ਨੁੰ ਸਿੱਖ ਧਰਮ ਅਤੇ ਇਤਿਹਾਸ ਨਾਲ ਜੋੜਨ ਦੇ ਮਕਸਦ ਨਾਲ ਗੁਰਦੁਆਰਾ ਸ਼੍ਰੌਮਣੀ ਭਗਤ ਨਾਮ ਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।ਦਸਤਾਰ ਕਲਚਰ ਨੂੰ ਬਚਾਉਣ ਲਈ ਬਰਨਾਲਾ 'ਚ ਬੱਚਿਆਂ ਦੇ ਦਸਤਾਰ ਸਜਾਉ ਮੁਕਾਬਲੇ ਕਰਵਾਏ ਗਏਜਿਸ ਵਿੱਚ ਬੱਚਿਆ ਦੇ ਦਸਤਾਰ ਸਜਾਉ ਮੁਕਾਬਲੇ,ਲੰਬੇ ਕੇਸ ਮੁਕਾਬਲੇ ਅਤੇ ਸ਼ਬਦ ਕੀਰਤਨ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਤੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।ਜਿੰਨਾ ਵਿੱਚੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਦਸਤਾਰ ਕਲਚਰ ਨੂੰ ਬਚਾਉਣ ਲਈ ਬਰਨਾਲਾ 'ਚ ਬੱਚਿਆਂ ਦੇ ਦਸਤਾਰ ਸਜਾਉ ਮੁਕਾਬਲੇ ਕਰਵਾਏ ਗਏਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਪਤਿਤਪੁਣੇ ਤੇ ਨਸ਼ਿਆਂ ਦੀ ਦਲਦਲ ਵਿੱਚੋ ਅਤੇ ਸਿੱਖ ਵਿਰਸੇ ਨਾਲ ਜੋੜਨਾ ਦੇ ਮਕਸਦ ਨਾਲ ਪਿਛਲੇ ਲੰਬੇ ਸਮੇਂ ਤੋਂ ਇਸ ਤਰਾਂ ਦੇ ਮੁਕਾਬਲੇ ਕਰਵਾਉਂਦੇ ਆ ਰਹੇ ਹਨ।ਉਹਨਾਂ ਦੱਸਿਆ ਕਿ ਪੱਗ ਸਿੰਘ ਦੇ ਸਿਰ ਉਪਰ ਸਜਿਆ ਤਾਜ਼ ਹੈ ਅਤੇ ਹਰ ਸਿੰਘ ਨੁੰ ਇਸ ਉਪਰ ਮਾਨ ਹੈ। -PTCNews


Top News view more...

Latest News view more...