Thu, Apr 25, 2024
Whatsapp

ਪੰਜਾਬ ਦੀਆਂ ਕੁੜੀਆਂ ਕ੍ਰਿਕਟ ਵਿੱਚ ਬਣੀਆਂ ਕੌਮੀ ਸਕੂਲ ਚੈਂਪੀਅਨ

Written by  Joshi -- November 06th 2017 07:50 PM
ਪੰਜਾਬ ਦੀਆਂ ਕੁੜੀਆਂ ਕ੍ਰਿਕਟ ਵਿੱਚ ਬਣੀਆਂ ਕੌਮੀ ਸਕੂਲ ਚੈਂਪੀਅਨ

ਪੰਜਾਬ ਦੀਆਂ ਕੁੜੀਆਂ ਕ੍ਰਿਕਟ ਵਿੱਚ ਬਣੀਆਂ ਕੌਮੀ ਸਕੂਲ ਚੈਂਪੀਅਨ

top honours for Punjab girls in cricket • ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਟੀਮ ਨੂੰ ਦਿੱਤੀ ਮੁਬਾਰਕਬਾਦ • ਪੰਜਾਬ ਦੀ ਵੀਰਪਾਲ ਕੌਰ ਤੇ ਅਰਸ਼ਦੀਪ ਕੌਰ ਬਣੀਆਂ ਸਰਵੋਤਮ ਬੱਲੇਬਾਜ਼ ਤੇ ਗੇਂਦਬਾਜ਼ ਪੰਜਾਬ ਦੀ ਅੰਡਰ 17 ਕੁੜੀਆਂ ਦੀ ਕ੍ਰਿਕਟ ਟੀਮ ਨੇ ਖੰਡਵਾ (ਮੱਧ ਪ੍ਰਦੇਸ਼) ਵਿਖੇ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਕੌਮੀ ਚੈਂਪੀਅਨਸ਼ਿਪ ਜਿੱਤੀ। ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੌਮੀ ਚੈਂਪੀਅਨ ਬਣੀ ਪੰਜਾਬ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ। top honours for punjab girls in cricket:  ਪੰਜਾਬ ਦੀਆਂ ਕੁੜੀਆਂ ਕ੍ਰਿਕਟ ਵਿੱਚ ਬਣੀਆਂ ਕtop honours for punjab girls in cricket: ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਖਿਡਾਰਨਾਂ ਦੀ ਮਿਹਨਤ ਅਤੇ ਕੋਚਿੰਗ ਸਟਾਫ ਦੀ ਅਗਵਾਈ ਨੂੰ ਜਾਂਦਾ ਹੈ। ਉਨ•ਾਂ ਟੀਮ ਨੂੰ ਵਧਾਈ ਦੇਣ ਦੇ ਨਾਲ ਖਿਡਾਰਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ। ਉਨ•ਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀਆਂ ਲੜਕੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਖੇਡਾਂ ਵਿੱਚ ਵੀ ਪੰਜਾਬ ਦੀਆਂ ਕੁੜੀਆਂ ਦਾ ਕੋਈ ਸਾਨੀ ਨਹੀਂ। ਉਨ•ਾਂ ਕਿਹਾ ਕਿ ਸਿੱਖਿਆ ਵਿਭਾਗ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਸਿੱਖਿਆ ਵਿਭਾਗ ਦੇ ਖੇਡ ਆਰਗੇਨਾਈਜ਼ਰ ਸ੍ਰੀ ਰੁਪਿੰਦਰ ਰਵੀ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਖੰਡਵਾਂ ਵਿਖੇ 63ਵੀਆਂ ਕੌਮੀ ਸਕੂਲ ਖੇਡਾਂ ਦੇ ਅੰਡਰ 17 ਕ੍ਰਿਕਟ (ਕੁੜੀਆਂ) ਦੇ ਮੁਕਾਬਲੇ ਵਿੱਚ ਪੰਜਾਬ ਨੇ ਫਾਈਨਲ ਸਮੇਤ ਸਾਰੇ ਪੰਜ ਮੈਚ ਜਿੱਤੇ ਅਤੇ ਸੋਨੇ ਦਾ ਤਮਗਾ ਜਿੱਤਿਆ। ਫਾਈਨਲ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ ਜਦੋਂ ਕਿ ਸੈਮੀ ਫਾਈਨਲ ਵਿੱਚ ਮਹਾਂਰਾਸ਼ਟਰਾਂ ਨੂੰ 4 ਵਿਕਟਾਂ ਨਾਲ ਹਰਾਇਆ। ਉਨ•ਾਂ ਦੱਸਿਆ ਕਿ ਪੰਜਾਬ ਦੀ ਵੀਰਪਾਲ ਕੌਰ ਨੇ ਕੁੱਲ 199 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਵਿੱਚ ਸਰਵੋਤਮ ਬੱਲੇਬਾਜ਼ ਬਣੀ। ਅਰਸ਼ਦੀਪ ਕੌਰ 8 ਵਿਕਟਾਂ ਨਾਲ ਸਰਵੋਤਮ ਗੇਂਦਬਾਜ਼ ਬਣੀ। —PTC News


  • Tags

Top News view more...

Latest News view more...