Fri, Apr 19, 2024
Whatsapp

ਦਸਤਾਰ ਦੀ ਲੜਾਈ ਲੜਕੇ ਫਰਾਂਸ ਤੋਂ ਵਾਪਸ ਪਰਤੇ ਬਾਬਾ ਰਣਜੀਤ ਸਿੰਘ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

Written by  Shanker Badra -- May 24th 2018 06:57 PM
ਦਸਤਾਰ ਦੀ ਲੜਾਈ ਲੜਕੇ ਫਰਾਂਸ ਤੋਂ ਵਾਪਸ ਪਰਤੇ ਬਾਬਾ ਰਣਜੀਤ ਸਿੰਘ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

ਦਸਤਾਰ ਦੀ ਲੜਾਈ ਲੜਕੇ ਫਰਾਂਸ ਤੋਂ ਵਾਪਸ ਪਰਤੇ ਬਾਬਾ ਰਣਜੀਤ ਸਿੰਘ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ

ਦਸਤਾਰ ਦੀ ਲੜਾਈ ਲੜਕੇ ਫਰਾਂਸ ਤੋਂ ਵਾਪਸ ਪਰਤੇ ਬਾਬਾ ਰਣਜੀਤ ਸਿੰਘ ਦਾ ਦਿੱਲੀ ਕਮੇਟੀ ਨੇ ਕੀਤਾ ਸਨਮਾਨ:ਦਸਤਾਰ ਦੀ ਲੜਾਈ ਲੜਕੇ ਫਰਾਂਸ ਤੋਂ ਪਰਤ ਕੇ ਵਾਪਸ ਭਾਰਤ ਆਏ ਬਾਬਾ ਰਣਜੀਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਨ੍ਹਾਂ ਨੂੰ ਸਿਰੋਪਾਓ, ਧਾਰਮਿਕ ਪੁਸਤਕਾਂ ਦਾ ਸੈਟ ਅਤੇ ਯਾਦਗਾਰੀ ਚਿਨ੍ਹ ਦੇ ਕੇ ਨਿਵਾਜਿਆ।ਦਰਅਸਲ ਫਰਾਂਸ ’ਚ ਕੌਮੀ ਪੱਛਾਣ ਪੱਤਰ ’ਤੇ ਸਿੱਖ ਨੂੰ ਦਸਤਾਰ ਹਟਾ ਕੇ ਨੰਗੇ ਸਿਰ ਫੋਟੋ ਖਿੱਚਵਾਉਣ ਦਾ ਆਦੇਸ਼ ਹੈ।ਪਰ ਅੰਬਾਲਾ ਦੇ ਰਹਿਣ ਵਾਲੇ ਬਾਬਾ ਰਣਜੀਤ ਸਿੰਘ ਨੇ ਸਰਕਾਰ ਦੇ ਇਸ ਤੁਗਲਕੀ ਫੁਰਮਾਨ ਦੇ ਖਿਲਾਫ਼ ਫਰਾਂਸ ਦੀ ਹੇਠਲੀ ਅਦਾਲਤ ਤੋਂ ਸੁਪਰੀਮ ਕੋਰਟ ਤੱਕ ਪੱਗ ਸਣੇ ਪੱਛਾਣ ਪੱਤਰ ’ਤੇ ਫੋਟੋ ਲਗਾਉਣ ਦੀ ਲੜਾਈ ਲੜੀ। ਅਦਾਲਤਾਂ ਤੋਂ ਇਨਸ਼ਾਫ ਨਾ ਮਿਲਣ ਉਪਰੰਤ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸ਼ਾਖਾ ’ਚ ਫਰਾਂਸ ਸਰਕਾਰ ਦੇ ਖਿਲਾਫ਼ ਪਟੀਸ਼ਨ ਦਾਇਰ ਕੀਤੀ।ਜਿਸਦਾ ਫੈਸਲਾ ਬਾਬਾ ਰਣਜੀਤ ਸਿੰਘ ਦੇ ਹੱਕ ’ਚ ਆਇਆ ਪਰ ਫਰਾਂਸ ਸਰਕਾਰ ਨੇ ਵੀਟੋ ਪਾਵਰ ਦਾ ਇਸਤੇਮਾਲ ਕਰਕੇ ਸੰਯੁਕਤ ਰਾਸ਼ਟਰ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਜਿਸ ਕਰਕੇ ਬਾਬਾ ਰਣਜੀਤ ਸਿੰਘ ਨੂੰ ਵੱਤਨ ਵਾਪਸੀ ਕਰਨੀ ਪਈ।ਦਰਅਸਲ 1989 ’ਚ ਭਾਰਤ ਤੋਂ ਜਰਮਨੀ ਗਏ ਬਾਬਾ ਰਣਜੀਤ ਸਿੰਘ 1991 ’ਚ ਫਰਾਂਸ ਆ ਗਏ ਸਨ।ਜਿਸ ਤੋਂ ਬਾਅਦ 1992 ‘ਚ ਉਨ੍ਹਾਂ ਦਾ ਫਰਾਂਸ ‘ਚ ਰਹਿਣ ਲਈ 10 ਸਾਲ ਦਾ ਕਾਰਡ ਬਣਿਆ ਸੀ ਪਰ 2002 ’ਚ ਫਰਾਂਸ ਸਰਕਾਰ ਦੇ ਬਿਨਾਂ ਦਸਤਾਰ ਦੇ ਪੱਛਾਣ ਪੱਤਰ ਬਣਾਉਣ ਦੇ ਆਏ ਆਦੇਸ਼ ਕਰਕੇ ਉਨ੍ਹਾਂ ਦੇ ਕਾਰਡ ਦਾ ਨਵੀਂਨੀਕਰਨ ਨਹੀਂ ਹੋ ਪਾਇਆ ਸੀ।ਜਿਸਦੇ ਲਈ ਉਨ੍ਹਾਂ ਨੇ 16 ਸਾਲ ਤੱਕ ਲੜਾਈ ਲੜੀ।ਕੌਮੀ ਪੱਛਾਣ ਪੱਤਰ ਨਾ ਹੋਣ ਕਰਕੇ ਉਨ੍ਹਾਂ ਨੂੰ ਸਰਕਾਰੀ ਪੱਧਰ ’ਤੇ ਮਿਲਣ ਵਾਲੀਆਂ ਮੁਫ਼ਤ ਸਿਹਤ ਅਤੇ ਹੋਰ ਸੁਵੀਧਾਵਾਂ ਵੀ ਨਹੀਂ ਮਿਲ ਰਹੀਆਂ ਸਨ।ਜਿਸ ਕਰਕੇ ਹਸਪਤਾਲਾਂ ’ਚ ਇਲਾਜ ਦੌਰਾਨ ਉਨ੍ਹਾਂ ਨੂੰ ਮਾਇਆ ਦਾ ਭੁਗਤਾਨ ਕਰਨਾ ਪੈਂਦਾ ਸੀ। ਕਮੇਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 82 ਸਾਲ ਦੇ ਬਾਬਾ ਰਣਜੀਤ ਸਿੰੰਘ ਨੇ ਦੱਸਿਆ ਕਿ 1974 ’ਚ ਉਨ੍ਹਾਂ ਨੇ ਭਾਰਤੀ ਹਵਾਈ ਫੌਜ਼ ਨੂੰ ਦਾੜ੍ਹੀ ਬੰਨਣ ਦੇ ਆਏ ਆਦੇਸ਼ ਕਰਕੇ ਅਲਵਿਦਾ ਕਿਹਾ ਸੀ ਤੇ ਹੁਣ ਦਸਤਾਰ ਕਰਕੇ ਫਰਾਂਸ ਨੂੰ ਛੱਡ ਕੇ ਆਏ ਹਨ।ਜੀ.ਕੇ. ਨੇ ਕਿਹਾ ਕਿ ਬਾਬਾ ਰਣਜੀਤ ਸਿੰਘ ਸਿੱਖ ਨੌਜਵਾਨਾਂ ਲਈ ਇੱਕ ਮਿਸਾਲ ਵੱਜੋਂ ਹਨ।ਕਿਉਂਕਿ ਉਨ੍ਹਾਂ ਨੇ ਦਾੜ੍ਹੀ ਅਤੇ ਦਸਤਾਰ ਕਰਕੇ ਪਹਿਲੇ ਹਵਾਈ ਫੌਜ਼ ਦੀ ਨੌਕਰੀ ਛੱਡੀ ਤੇ ਹੁਣ ਫਰਾਂਸ ਨੂੰ ਛੱਡ ਕੇ ਆਏ ਹਨ। ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਲਈ ਸਿੱਖੀ ਨੂੰ ਬੇਦਾਵਾ ਦੇਣ ਲਈ ਤਿਆਰ ਹੈ ਤੇ ਦੂਜੇ ਪਾਸੇ ਬਾਬਾ ਰਣਜੀਤ ਸਿੰਘ ਦਸਤਾਰ ਦੀ ਸ਼ਾਨ ਲਈ ਵਿਦੇਸ਼ ਛੱਡ ਕੇ ਵਾਪਸ ਆਪਣੇ ਮੁਲਕ ਆ ਗਏ ਹਨ।ਜੀ.ਕੇ. ਨੇ ਇਸ ਸਬੰਧ ’ਚ ਪ੍ਰਧਾਨ ਮੰਤਰੀ,ਵਿਦੇਸ਼ ਮੰਤਰੀ ਅਤੇ ਫਰਾਂਸ ਦੇ ਦਿੱਲੀ ਸਥਿਤ ਦੂਤਘਰ ਨਾਲ ਉਕਤ ਮਾਮਲਾ ਕਮੇਟੀ ਵੱਲੋਂ ਚੁੱਕਣ ਦਾ ਐਲਾਨ ਕਰਦੇ ਹੋਏ ਫਰਾਂਸ ਸਰਕਾਰ ਦੇ ਫੈਸਲੇ ਨੂੰ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ। -PTCNews


Top News view more...

Latest News view more...