Wed, Apr 24, 2024
Whatsapp

BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. ਜਾਣੋ ਮਾਮਲਾ!

Written by  Gagan Bindra -- December 11th 2017 07:53 AM
BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. ਜਾਣੋ ਮਾਮਲਾ!

BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. ਜਾਣੋ ਮਾਮਲਾ!

BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. ਚੰਡੀਗੜ੍ਹ ਆਈ.ਟੀ ਪਾਰਕ ਸ਼ਾਸਤਰੀ ਨਗਰ ਪਵਾਇੰਟ 'ਤੇ ਪੁਲਿਸਵਾਲਿਆਂ ਨੂੰ ਕੁੱਟ ਖਾਂਦਿਆਂ ਦੇਖ ਕੇ ਲੋਕਾਂ ਦਾ ਹਜੂਮ ਲੱਗ ਗਿਆ। ਮਾਮਲਾ ਵੱਧਦਾ ਦੇਖ ਕੇ ਲੋਕਾਂ ਨੇ ਰਈਸਜਾਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਮੰਨੇ। ਫਿਰ ਗੁੱਸੇ 'ਚ ਆਈ ਭੀੜ ਨੇ ਰੱਜ ਕੇ ਨੌਜਵਾਨਾਂ 'ਤੇ ਆਪਣਾ ਗੁੱਸਾ ਕੱਢਿਆ। ਇਸ ਕਾਰਨ ਦੋ ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ ਸੀ। BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. ਡੀਐਸਪੀ ਨੇ ਦੱਸਿਆ ਕਿ ਸੋਹਲ ਅਤੇ ਸੋਮਿਲ ਕੋਹਲੀ ਆਈ ਟੀ ਪਾਰਕ ਸਥਿਤ ਸਕੋਟਿਕਸ ਟੈਕ ਮਹਿੰਦਰਾ ਦੇ ਮਾਲਕ ਹਨ। ਇਹਨਾਂ 'ਤੇ ਇੱਕ ਕੁੜੀ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਆਰੋਪ ਲੱਗਿਆ ਹੈ। ਉਸਨੇ ਆਈ ਟੀ ਥਾਣੇ 'ਚ ਸ਼ਿਕਾਇਤ ਵੀ ਕੀਤੀ ਸੀ। ਸ਼ੁੱਕਰਵਾਰ ਨੂੰ ਜਦੋਂ ਹੈਡਕਾਂਸਟੇਬਲ ਅਤੇ ਮਨੋਜ ਆਰੋਪੀਆਂ ਦੀ ਕੰਪਨੀ ਪਹੁੰਚੇ ਤਾਂ ਆਰੋਪੀ ਬੀਐਮਡਬਲਯੂ ਕਾਰ 'ਚ ਹੈਡਕਾਂਸਟੇਬਲ ਨੂੰ ਬਿਠਾ ਕੇ ਥਾਣੇ ਵੱਲ ਨੂੰ ਚੱਲ ਪਏ। BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. ਦੂਸਰਾ ਪੁਲਿਸਕਰਮੀ ਪੀੜਤ ਕੁੜੀ ਨਾਲ ਕਾਰ 'ਚ ਨਿਕਲਿਆ ਪਰ ਰਸਤੇ 'ਚ ਨੌਜਵਾਨਾਂ ਨੇ ਹੈਡਕਾਂਸਟੇਬਲ ਨੂੰ ਅਗਵਾ ਕਰ ਲਿਆ ਪਰ ਉਹ ਸ਼ਿਕੰਜੇ ਤੋਂ ਬਚ ਨਿਕਲਿਆ। ਜਦੋਂ ਦੋਵੇਂ ਪੁਲਿਸ ਵਾਲਿਆਂ ਨੇ ਆਰੋਪੀਆਂ ਤਾਂ ਸਾਹਮਣਾ ਕੀਤਾ ਤਾਂ ਇਹ ਘਟਨਾ ਵਾਪਰੀ। BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. ਫਿਲਹਾਲ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। BMW ਸਵਾਰ ਰਈਸਜਾਦਿਆਂ ਨੇ ਪੁਲਿਸਵਾਲਿਆਂ ਨਾਲ ਲਿਆ ਪੰਗਾ.. -PTC News


Top News view more...

Latest News view more...