ਅਮਰੀਕਾ ਵਿੱਚ ਰੈਫਰੀ ਨੇ ਦਸਤਾਰਧਾਰੀ ਨੌਜਵਾਨ ਨੂੰ ਫੁੱਟਬਾਲ ਖੇਡਣ ਤੋਂ ਰੋਕਿਆ
US Sikh student removed from soccer game for wearing turban: ਅਮਰੀਕਾ ਵਿੱਚ ਰੈਫਰੀ ਨੇ ਦਸਤਾਰਧਾਰੀ ਨੌਜਵਾਨ ਨੂੰ ਫੁੱਟਬਾਲ ਖੇਡਣ ਤੋਂ ਰੋਕਿਆ ਅਮਰੀਕਾ ਵਿੱਚ ਇੱਕ ਸਿੱਖ ਵਿਦਿਆਰਥੀ ਨਸਲੀ ਭੇਦਭਾਵ ਦਾ ਸ਼ਿਕਾਰ ਹੋਇਆ ਹੈ। ਉਸਨੂੰ ਹਾਈ ਸਕੂਲ ਪੱਧਰ 'ਤੇ ਖੇਡੀ ਜਾ ਰਹੀ ਫੁੱਟਬਾਲ ਦੀ ਖੇਡ ਖੇਡਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਉਹ ਦਸਤਾਰਧਾਰੀ ਸੀ। ਮੀਡੀਆ 'ਚ ਆ ਰਹੀਆਂ ਰਿਪੋਰਟਾਂ ਅਨੁਸਾਰ, ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਹਾਈ ਸਕੂਲ ਵਿਦਿਆਰਥੀ ਕੌਂਸਟਾਗਾ ਟੀਮ ਦੇ ਵਿਰੁੱਧ ਖੇਡ ਰਿਹਾ ਸੀ। ਗਵਾਹਾਂ ਦੇ ਮੁਤਾਬਕ, ਰੈਫਰੀ ਨੇ ਉਸਨੂੰ ਇਸ ਖੇਡ ਲਈ ਤਾਂ ਰੋਕਿਆ ਕਿਉਂਕਿ ਉਸਨੇ ਪੱਗ ਬੰਨ੍ਹੀ ਸੀ। ਰੈਫਰੀ ਨੇ ਕਿਹਾ ਕਿ ਪੱਗ ਬੰਨ੍ਹ ਕੇ ਖੇਡਣਾ ਨਿਯਮਾਂ ਦੀ ਉਲੰਘਣਾ ਹੈ ਕਿਉਂਕਿ ਨਿਯਮਾਂ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਚੀਜ਼ (ਜਿਵੇਂਕਿ ਟੋਪੀ, ਪੱਗ, ਜਾਂ ਹੈਲਮਟ) ਸਿਰ 'ਤੇ ਬੰਨਣੀ ਜਾ ਪਾਉਣੀ ਨਿਯਮਾਂ ਦੀ ਉਲੰਘਣਾ ਮੰਨੀ ਜਾਂਦੀ ਹੈ। ਹਾਂਲਾਕਿ, ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਨਿਯਮਾਂ ਨਾਲ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਲੱਗੀ ਹੋਵੇ। ਸਕੂਲ ਡਿਸਟ੍ਰਿਕਟ ਅਟਾਰਨੀ ਨੇ ਕਿਹਾ ਸਾਨੂੰ ਇਸ ਗੱਲ 'ਤੇ ਬਹੁਤ ਹੈਰਾਨੀ ਹੈ ਕਿ ਇੱਦਾਂ ਦਾ ਕੋਈ ਨਿਯਮ ਹੈ, ਜਿਸ ਕਾਰਨ ਰੈਫਰੀ ਨੇ ਵਿਦਿਆਰਥੀ ਨੂੰ ਖੇਡਣ ਤੋਂ ਰੋਕਿਆ। ਉਹਨਾਂ ਕਿਹਾ ਅਸੀਂ ਇਸ ਮਾਮਲੇ ਦੀ ਜਾਂਚ ਕਰਵਾਵਾਂਗੇ। —PTC News