Advertisment

ਅਮਰੀਕਾ ਦਾ ਵੱਡਾ ਫੈਸਲਾ, 52 ਭਾਰਤੀ ਕੀਤੇ ਡਿਟੇਨ

author-image
Ragini Joshi
New Update
ਅਮਰੀਕਾ ਦਾ ਵੱਡਾ ਫੈਸਲਾ, 52 ਭਾਰਤੀ ਕੀਤੇ ਡਿਟੇਨ
Advertisment
ਅਮਰੀਕਾ ਦਾ ਵੱਡਾ ਫੈਸਲਾ, 52 ਭਾਰਤੀ ਕੀਤੇ ਡਿਟੇਨ ਜ਼ਿਆਦਾ ਗਿਣਤੀ 'ਚ ਸਿੱਖ ਸ਼ਾਮਿਲ ਹੋਣ ਦੀ ਖ਼ਬਰ ਕਈ ਦੇਸ਼ਾਂ ਤੋਂ ਹਰ ਸਾਲ ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਕਰਦੇ ਹਨ ਪਰ ਟਰੰਪ ਦੇ ਸੱਤਾ 'ਚ ਆਉਣ ਤੋਂ ਬਾਅਦ ਇਸ ਢੰਗ ਨਾਲ ਆਉਣ ਵਾਲਿਆਂ 'ਤੇ ਸਰਕਾਰ ਲਗਾਤਾਰ ਨਜ਼ਰ ਰੱਖੀ ਬੈਠੀ ਹੈ। ਹੁਣ ਲਏ ਇੱਕ ਫੈਸਲੇ 'ਚ ਅਮਰੀਕਾ ਵੱਲੋਂ ਹਾਲ 'ਚ ਹੀ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਇੱਕ ਅਮਰੀਕੀ ਸਾਂਸਦ ਦੇ ਬਿਆਨ ਮੁਤਾਬਕ, ੫੨ ਭਾਰਤੀਆਂ ਦੇ ਸਮੂਹ ਨੂੰ ਯੂ.ਐਸ.ਏ ਦੇ ਓਰੇਗਨ ਸੂਬੇ 'ਚ ਹਿਰਾਸਤ ਕੇਂਦਰ 'ਚ ਰੱਖਿਆ ਗਿਆ ਹੈ, ਜੋ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਹੋਏ ਸਨ। ਇਹਨਾਂ 'ਚ ਜ਼ਿਆਦਾਤਰ ਗਿਣਤੀ ਸਿੱਖਾਂ ਦੀ ਹੈ। ਇਸ ਮਾਮਲੇ 'ਚ ਕਾਂਗਰਸੀ ਮਹਿਲਾ ਸੁਜ਼ੈਨ ਬੋਨਾਮੀਸੀ ਨੇ ਆਪਣੇ ਬਲਾਗ ਪੋਸਟ 'ਚ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਡੈਮੋਕਰੇਟਿਕ ਸੰਸਦ ਮੈਂਬਰਾਂ ਨਾਲ ਓਰੇਗਨ ਦੇ ਨਜ਼ਰਬੰਦ ਕੇਂਦਰ ਦੇ ਦੌਰੇ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਹਾਲਤ ਠੀਕ ਨਹੀਂ ਹੈ। ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 'ਸਾਡੇ ਪੰਜਾਬੀ ਟ੍ਰਾਂਸਲੇਟਰ ਦੀ ਮਦਦ ਨਾਲ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹਨਾਂ 'ਚ ਜ਼ਿਆਦਾਤਰ ਸਿੱਖ ਅਤੇ ਇਸਾਈ ਲੋਕ ਧਾਰਮਿਕ ਆਜ਼ਾਦੀ ਲਈ ਅਮਰੀਕਾ ਆਏ ਪਰ ਹੁਣ ਉਹ ਮਾਨਸਿਕ ਤਣਾਅ ਤੋਂ ਜੂਝ ਰਹੇ ਹਨ।" ਦੱਸ ਦੇਈਏ ਕਿ ਜ਼ਿਆਦਾਤਰ ਲੋਕ ਪਨਾਹ ਮੰਗਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਮੁਲਕ 'ਚ ਹਿੰਸਾ ਦਾ ਸਾਹਮਣਾ ਕਰਨ ਪੈਂਦਾ ਹੈ ਪਰ ਹੁਣ ਟਰੰਪ ਦੀਆਂ ਸਖਤ ਨੀਤੀਆਂ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news usa-52-indians-illegal-migrants-detained
Advertisment

Stay updated with the latest news headlines.

Follow us:
Advertisment