Thu, Apr 25, 2024
Whatsapp

ਅਮਰੀਕਾ 'ਚ ਪ੍ਰਵਾਸੀ ਭਾਰਤੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ,ਹੋਵੇਗਾ ਇਹ ਬਦਲਾਅ

Written by  Shanker Badra -- May 25th 2018 10:18 PM
ਅਮਰੀਕਾ 'ਚ ਪ੍ਰਵਾਸੀ ਭਾਰਤੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ,ਹੋਵੇਗਾ ਇਹ ਬਦਲਾਅ

ਅਮਰੀਕਾ 'ਚ ਪ੍ਰਵਾਸੀ ਭਾਰਤੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ,ਹੋਵੇਗਾ ਇਹ ਬਦਲਾਅ

ਅਮਰੀਕਾ 'ਚ ਪ੍ਰਵਾਸੀ ਭਾਰਤੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ,ਹੋਵੇਗਾ ਇਹ ਬਦਲਾਅ:ਅਮਰੀਕਾ 'ਚ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਵੱਧਣ ਦੀਆਂ ਖ਼ਬਰਾਂ ਆ ਰਹੀਆਂ ਹਨ।ਟਰੰਪ ਪ੍ਰਸ਼ਾਸਨ ਨੇ ਅਮਰੀਕੀ ਅਦਾਲਤ ਨੂੰ ਦੱਸਿਆ ਹੈ ਕਿ H-4 ਵੀਜ਼ਾ ਧਾਰਕਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਅੰਤਮ ਪੜਾਅ ‘ਤੇ ਪੁੱਜ ਗਈ ਹੈ।ਇਹ ਵੀਜ਼ਾ H-1B ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਖੁੱਲ੍ਹ ਦਿੰਦਾ ਹੈ।USA in NRI Higher Can Problems,This change will happenਜਿਵੇਂ H-1B ਵੀਜ਼ਾ ਭਾਰਤੀਆਂ ਦੀ ਲਾਈਫ਼ਲਾਈਨ ਹੈ ਤਾਂ ਇਸ ਤਹਿਤ ਮਿਲਦੇ H-4 ਵੀਜ਼ਾ ਨੂੰ ਬੰਦ ਕਰਨ ਨਾਲ ਵੱਡੀ ਗਿਣਤੀ ਵਿੱਚ ਭਾਰਤੀਆਂ ਉੱਤੇ ਅਸਰ ਹੋਵੇਗਾ।ਦੱਸਿਆ ਜਾਂਦਾ ਹੈ ਕਿ H-1B ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ H-4 ਵੀਜ਼ਾ ਦਿੱਤਾ ਜਾਂਦਾ ਹੈ ਜਿਸ ਤਹਿਤ ਉਹ ਅਮਰੀਕਾ ’ਚ ਰਹਿ ਤਾਂ ਸਕਦੀਆਂ ਹਨ ਪਰ ਉੱਥੇ ਕੰਮ ਨਹੀਂ ਕਰ ਸਕਦੀਆਂ।USA in NRI Higher Can Problems,This change will happenਇਸ ਪਿੱਛੋਂ ਓਬਾਮਾ ਪ੍ਰਸ਼ਾਸਨ ਦਾ ਨਵੀਂ ਨੀਤੀ ਨਾਲ ਗਰੀਨ ਕਾਰਡ ਜ਼ਰੀਏ H-1B ਧਾਰਕਾਂ ਦੀਆਂ ਪਤਨੀਆਂ ਨੂੰ ‘ਈਏਡੀ’ (Employment Authorization Document) ਦਿੱਤੀ ਜਾਣ ਲੱਗੀ ਜੋ ਅਮਰੀਕਾ ’ਚ ਕੰਮ ਕਰਨ ਦੇ ਅਧਿਕਾਰ ਦੇਣ ਵਾਲਾ ਇੱਕ ਦਸਤਾਵਾਜ਼ ਹੁੰਦਾ ਹੈ ਤੇ ਹੁਣ ਟਰੰਪ ਪ੍ਰਸ਼ਾਸਨ ਵੱਲੋਂ ਦਸਤਾਵੇਜ਼ ਵਿੱਚ ਬਦਲਾਅ ਕਰਨ ਜਾ ਰਿਹਾ ਹੈ।ਹਾਲ ਹੀ ਵਿੱਚ ਮਿਲੀ ਜਾਣਕਾਰੀ ਮੁਤਾਬਕ H-4 ਵੀਜ਼ਾ ਧਾਰਕਾਂ ਵਿੱਚ 93 ਫ਼ੀਸਦੀ ਭਾਰਤੀ ਹਨ।USA in NRI Higher Can Problems,This change will happenਇਸ ਵੀਜ਼ਾ ਨੂੰ ਖ਼ਤਮ ਕਰਨ ਸਬੰਧੀ ਅੰਤਮ ਨੋਟੀਫਿਕੇਸ਼ਨ ਜੂਨ ਵਿੱਚ ਆਉਣ ਦੀ ਸੰਭਾਵਨਾ ਹੈ।ਭਾਰਤੀ ਮੂਲ ਦੀ ਅਮਰੀਕੀ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਦਮ ਨੂੰ ਵਾਪਸ ਲੈ ਲਵੇ।ਉਨ੍ਹਂ ਇਸ ਸਬੰਧੀ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਉਦਾਹਰਣ ਦਿੰਦਿਆਂ ਅਪੀਲ ਕੀਤੀ ਕਿ ਇਸ ਵੀਜ਼ਾ ਤਹਿਤ ਅਮਰੀਕੀ ਨੌਕਰੀਦਾਤਾਵਾਂ ਨੂੰ ਉੱਚ ਯੋਗਤਾ ਵਾਲੇ ਕਾਮਿਆਂ ਦੀ ਜ਼ਰੂਰਤ ਪੂਰੀ ਹੁੰਦੀ ਰਹਿੰਦੀ ਹੈ। -PTCNews


Top News view more...

Latest News view more...