ਕਿਸਨੂੰ ਬਚਾਈਏ, ਬੇਟਾ ਜਾਂ ਬੇਟੀ?

0
880
Vikas barala chandigarh case,board outside home beti bachao beti padhao
Vikas barala chandigarh case,board outside home beti bachao beti padhao

Vikas barala chandigarh case,board outside home beti bachao beti padhao

ਇੱਕ ਪਾਸੇ ਜਿੱਥੇ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਨੂੰ ਲੜਕੀ ਛੇੜਛਾੜ ਮਾਮਲੇ ਵਿੱਚ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ, ਉਥੇ ਦੂਜੇ ਪਾਸੇ ਉਹਨਾਂ ਦੇ ਘਰ ਦੇ ਬਾਹਰ ਲੱਗੇ ਬੋਰਡ ਨੇ ਅਜੀਬੋ ਗਰੀਬ ਸਥਿਤੀ ਪੈਦਾ ਕਰ ਦਿੱਤੀ ਹੈ।
Vikas barala chandigarh case,board outside home beti bachao beti padhao

ਦਰਅਸਲ, ਸੁਭਾਸ਼ ਬਰਾਲਾ ਨੇ ਆਪਣੇ ਘਰ ਦੇ ਬਾਹਰ ਆਪਣੀ ਨੇਮ ਪਲੇਟ ‘ਤੇ “ਬੇਟੀ ਬਚਾਓ, ਬੇਟੀ ਪੜ੍ਹਾਓ” ਨਾਮ ਦਾ ਸਲੋਗਨ ਲਿਖਵਾਇਆ ਹੈ, ਪਰ ਉਹਨਾਂ ਦੇ ਬੇਟੇ ਨੇ ਠੀਕ ਉਸ ਤੋਂ ਉਲਟ ਹਰਕਤ ਕੀਤੀ ਹੈ।

ਅਜੇ ਕੁਝ ਦਿਨ ਪਹਿਲਾਂ ਹੀ ਚੰਡੀਗੜ ਵਿਖੇ ਬੀਜੇਪੀ ਪ੍ਰਧਾਨ ਦੇ ਪੁੱਤਰ ਵਿਕਾਸ ਨੇ ਇੱਕ ਲੜਕੀ ਦਾ ਦੇਰ ਰਾਤ ਨੂੰ ਪਿੱਛਾ ਕੀਤਾ ਅਤੇ ਉਸ ਨਾਲ ਬਦਤਮੀਜੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੈ।

ਲੜਕੀ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੇ ਜਾਣ ‘ਤੇ ਵਿਕਾਸ ਨੇ ਜਾਂਚ ਲਈ ਖੂਨ ਅਤੇ ਪਿਸ਼ਾਬ ਦੇ ਜਾਂਚ ਸੈਂਪਲ ਦੇਣ ਤੋਂ ਇਨਕਾਰ ਕੀਤਾ ਸੀ।
Vikas barala chandigarh case,board outside home beti bachao beti padhao ਸਬੂਤ ਅਤੇ ਲੜਕੀ ਦੇ ਬਿਆਨ ਦੇ ਆਧਾਰ ‘ਤੇ ਵਿਕਾਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਇਸ ਘਟਨਾ ਸਮੇਂ ਵਿਕਾਸ ਦਾ ਸਾਥੀ ਆਸ਼ੀਸ਼ ਕੁਮਾਰ ਵੀ ਉਸਦੇ ਨਾਲ ਮੌਜੂਦ ਸੀ।

ਘਰ ਦੇ ਬਾਹਰ ਲੱਗੇ ਬੋਰਡ ਰਾਹੀਂ ਬੇਟੀ ਬਚਾਉਣ ਦਾ ਹੌਕਾ ਦੇ ਰਹੇ ਸੁਭਾਸ਼ ਬਰਾਲਾ ਨੂੰ ਹੁਣ ਸ਼ਾਇਦ ਬੇਟੇ ਨੂੰ ਬਚਾਉਣ ਤੋਂ ਫੁਰਸਤ ਨਹੀਂ ਮਿਲ ਰਹੀ ਹੈ।

—PTC News