Fri, Apr 26, 2024
Whatsapp

ਸਚਿਨ ਦੇ ਪੁੱਤਰ ਅਰਜੁਨ ਨੇ ਮਾਰਿਆ ਬਾਊਂਸਰ, ਹੈਰਾਨ ਹੋਏ ਸ਼ਿਖਰ ਧਵਨ

Written by  Joshi -- October 21st 2017 06:07 PM -- Updated: October 21st 2017 06:13 PM
ਸਚਿਨ ਦੇ ਪੁੱਤਰ ਅਰਜੁਨ ਨੇ ਮਾਰਿਆ ਬਾਊਂਸਰ, ਹੈਰਾਨ ਹੋਏ ਸ਼ਿਖਰ ਧਵਨ

ਸਚਿਨ ਦੇ ਪੁੱਤਰ ਅਰਜੁਨ ਨੇ ਮਾਰਿਆ ਬਾਊਂਸਰ, ਹੈਰਾਨ ਹੋਏ ਸ਼ਿਖਰ ਧਵਨ

ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਵੀ ਆਪਣੇ ਪਿਤਾ ਵਾਂਗ ਕ੍ਰਿਕਟ 'ਚ ਧਮਾਲਾਂ ਪਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਹੁਣ ਜਿਹੇ ਜਦੋਂ ਵਿਰਾਟ ਕੋਹਲੀ ਅਤੇ ਭਾਰਤੀ ਟੀਮ ਨਾਲ ਜਦੋਂ ਨੈਟਸ 'ਤੇ ਗੇਂਦਬਾਜੀ ਕੀਤੀ ਤਾਂ ਉਹਨਾਂ ਦੇ ਹੁਨਰ ਦੇ ਸਾਰੇ ਫੈਨ ਹੋ ਗਏ ਸਨ।ਵਾਨਖੇੜੇ ਸਟੇਡੀਅਮ ਵਿੱਚ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਵੀ ਮੌਜੂਦ ਸਨ। ਭਾਰਤੀ ਟੀਮ ਦੇ ਅਭਿਆਸ ਕਰਨ ਦੌਰਾਨ ਅਰਜੁਨ ਨੇ ਗੇਂਦ ਸੰਭਾਲੀ ਅਤੇ ਸ਼ਿਖਰ ਧਵਨ ਅਤੇ ਫਿਰ ਕੋਹਲੀ ਲਈ ਗੇਂਦਬਾਜੀ ਕੀਤੀ । ਜਦੋਂ ਉਸਨੇ ਤੇਜ਼ ਗੇਂਦਬਾਜ਼ ਸ਼ਿਖਰ ਧਵਨ ਨੂੰ ਬਾਉਂਸਰ ਸੁੱਟੀ ਤਾਂ ਉਹ ਇਸ ਗੇਂਦ ਨੂੰ ਖੇਡ ਨਹੀਂ ਸਕੇ ਅਤੇ ਹੈਰਾਨ ਰਹਿ ਗਏ। Virat Kohli and co face Sachin Tendulkar’s son Arjun Tendulkar in netsਦੱਸਣਯੋਗ ਹੈ ਕਿ ਅਰਜੁਨ ਪਹਿਲਾਂ ਵੀ ਭਾਰਤੀ ਟੀਮ ਲਈ ਨੇਟਸ ਉੱਤੇ ਗੇਂਦਬਾਜੀ ਕਰ ਚੁੱਕੇ ਹਨ। —PTC News


Top News view more...

Latest News view more...