Thu, Apr 18, 2024
Whatsapp

ਟੋਰਾਂਟੋ 'ਚ ਲੋਕਾਂ ਦੇ ਛੁੱਟਣਗੇ ਪਸੀਨੇ, ਵਾਤਾਵਰਣ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ 

Written by  Joshi -- July 15th 2018 06:55 PM
ਟੋਰਾਂਟੋ 'ਚ ਲੋਕਾਂ ਦੇ ਛੁੱਟਣਗੇ ਪਸੀਨੇ, ਵਾਤਾਵਰਣ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ 

ਟੋਰਾਂਟੋ 'ਚ ਲੋਕਾਂ ਦੇ ਛੁੱਟਣਗੇ ਪਸੀਨੇ, ਵਾਤਾਵਰਣ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ 

ਟੋਰਾਂਟੋ 'ਚ ਲੋਕਾਂ ਦੇ ਛੁੱਟਣਗੇ ਪਸੀਨੇ, ਵਾਤਾਵਰਣ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ ਕੈਨੇਡਾ ਦੇ ਮਸ਼ਹੂਰ ਸ਼ਹਿਰ ਟੋਰਾਂਟੋ 'ਚ ਇਹ ਵੀਕਐਂਡ ਪਸੀਨੇ ਛੁਡਾਉਣ ਵਾਲਾ ਹਵੇਗਾ ਕਿਉਂਕਿ ਵਾਤਾਵਰਣ ਵਿਭਾਗ ਵੱਲੋਂ ਜਾਰੀ ਚਿਤਾਵਨੀ ਮੁਤਾਬਕ, ਇੱਥੇ ਦੋ ਦਿਨ ਤਾਪਮਾਨ ਲਗਾਤਾਰ ਵਧਣ ਦਾ ਅਨੁਮਾਨ ਹੈ। ਤਾਪਮਾਨ 'ਚ ਹੋਣ ਵਾਲੇ ਇਸ ਵਾਧੇ ਕਾਰਨ ਸ਼ਹਿਰ ਵਾਸੀਆਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਵਾਤਾਵਰਣ ਕੈਨੇਡਾ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੱਧ ਰਹੇ ਪਤਾਮਾਨ 'ਚ ਬੱਚੇ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਕਿ ਸ਼ਨੀਵਾਰ ਨੂੰ ਤਾਪਮਾਨ ੨੭ ਡਿਗਰੀ ਸੈਲਸੀਅਸ ਸੀ ਅਤੇ ਐਤਵਾਰ ਨੂੰ ਤਾਪਮਾਨ ੩੦ ਡਿਗਰੀ ਤਕ ਪਹੁੰਚਣ ਕਾਰਨ ਗਰਮੀ ਸਿਖਰ 'ਤੇ ਹੋਵੇਗੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਕਿਊਬਿਕ ਵਿਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਧ ਗਈ ਸੀ। ਵਿਭਾਗ ਨੇ ਬਾਰ ਬਾਰ ਪਾਣੀ ਪੀਣ ਅਤੇ ਬਿਨ੍ਹਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। —PTC News


  • Tags

Top News view more...

Latest News view more...