Advertisment

ਲੋਕ ਸਭਾ ਦੇ ਮਾਨਸੂਨ ਸ਼ੈਸ਼ਨ ਵਿਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਜਾਵੇਗਾ - ਸੁਨੀਲ ਜਾਖੜ

author-image
Ragini Joshi
New Update
ਲੋਕ ਸਭਾ ਦੇ ਮਾਨਸੂਨ ਸ਼ੈਸ਼ਨ ਵਿਚ ਮੋਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਜਾਵੇਗਾ - ਸੁਨੀਲ ਜਾਖੜ
Advertisment
ਲੋਕ ਸਭਾ ਦੇ ਮਾਨਸੂਨ ਸ਼ੈਸ਼ਨ ਵਿਚ ਮੋਦੀ ਸਰਕਾਰ modi government ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਜਾਵੇਗਾ - ਸੁਨੀਲ ਜਾਖੜ ਭਾਜਪਾ ਦੀ ਕੇਂਦਰ ਸਰਕਾਰ ਨੇ ਨਹੀਂ ਕੀਤੇ ਚੋਣ ਵਾਅਦੇ ਪੂਰੇ ਚੰਡੀਗੜ, 15 ਜੁਲਾਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ 18 ਜੁਲਾਈ ਤੋਂ ਸੁਰੂ ਹੋਣ ਜਾ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਕਾਂਗਰਸ ਪਾਰਟੀ ਮੋਦੀ ਸਰਕਾਰ modi government ਦੀਆਂ ਚਾਰ ਸਾਲਾਂ ਦੀਆਂ ਨਾਕਾਮੀਆਂ ਨੂੰ ਉਜਾਗਰ ਕਰੇਗੀ। ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਚਾਰ ਸਾਲ ਤੋਂ ਵੱਧ ਸਮਾਂ ਗੁਆ ਲਿਆ ਹੈ ਅਤੇ ਹੁਣ ਕੰਮ ਕਰਨ ਲਈ ਇਸ ਸਰਕਾਰ ਕੋਲ ਸਿਰਫ 6 ਮਹੀਨੇ ਦਾ ਹੀ ਸਮਾਂ ਬਚਿਆ ਹੈ ਪਰ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਦੀ ਪੂਰਤੀ ਲਈ ਕੁਝ ਨਹੀਂ ਕੀਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਸੰਸਦ ਵਿਚ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਲਿਖਤੀ ਤੌਰ ਤੇ ਕੀਤੇ ਵਾਅਦਿਆਂ ਦਾ ਹਿਸਾਬ ਮੰਗਿਆ ਜਾਵੇਗਾ। will highlight failures of modi government in monsoon session sunil jakharਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਸਿਆਸੀ ਪਾਰਟੀ ਲਈ ਇਕ ਪਵਿੱਤਰ ਦਸਤਾਵੇਜ ਹੁੰਦਾ ਹੈ ਜਿਸ ਵਿਚ ਕੀਤੇ ਵਾਅਦਿਆਂ ਅਨੁਸਾਰ ਚੁਣੇ ਜਾਣ ਤੇ ਪਾਰਟੀ ਨੇ ਅਗਲੇ 5 ਸਾਲ ਵਿਚ ਆਪਣੇ ਕਾਰਜਕਾਲ ਦੌਰਾਨ ਇਹ ਸਾਰੇ ਵਾਅਦੇ ਪੂਰੇ ਕਰਨੇ ਹੁੰਦੇ ਹਨ, ਪਰ ਮੋਦੀ ਸਰਕਾਰ ਇਸ ਮੁਹਾਜ ਤੇ ਬੁਰੀ ਤਰਾਂ ਨਾਲ ਅਸਫਲ ਸਿੱਧ ਹੋਈ ਹੈ। ਉਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਤਾਂ ਸਰਕਾਰ ਉੱਕਾ ਹੀ ਭੱਜ ਗਈ ਹੈ ਕਿਉਂਕਿ ਇਸ ਸਰਕਾਰ ਨੇ ਕਾਫੀ ਸਮਾਂ ਪਹਿਲਾਂ ਹੀ ਕਿਸਾਨਾਂ ਨਾਲ ਸਬੰਧਤ ਮੁੱਦਿਆਂ ਦੀ ਪ੍ਰਾਪਤੀ ਲਈ 2022 ਦਾ ਸਮਾਂ ਨਿਰਧਾਰਤ ਕਰਕੇ ਆਪਣੀ ਅਸਫਲਤਾ ਨੂੰ ਖੁਦ ਹੀ ਮੰਨ ਲਿਆ ਹੈ। ਉਨਾਂ ਕਿਹਾ ਕਿ ਖੇਤਰ ਅਧਾਰਤ ਫਸਲਾਂ ਅਤੇ ਸਬਜੀਆਂ ਦੀ ਕਾਸਤ ਦੀ ਯੋਜਨਾ, ਖੇਤੀਬਾੜੀ ਰੇਲ ਲਿੰਕ, ਮੁੱਲ ਸਥਿਰਤਾ ਵਰਗੇ ਕਿਸੇ ਵੀ ਮੁੱਦੇ ਤੇ ਇਹ ਸਰਕਾਰ ਕੁਝ ਵੀ ਨਹੀਂ ਕਰ ਸਕੀ ਹੈ। ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕਾਲੇਧਨ ਦੇ ਮੁੱਦੇ ਤੇ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਹੁਤ ਸ਼ੋਰ ਮਚਾਇਆ ਸੀ। ਪਰ ਸਰਕਾਰ ਬਣਨ ਤੋਂ ਬਾਅਦ ਮੋਦੀ ਸਰਕਾਰ ਨੇ ਕਾਲੇ ਧਨ ਦੇ ਮੁੱਦੇ ਤੇ ਕੁਝ ਵੀ ਖਾਸ ਨਹੀਂ ਕੀਤਾ ਅਤੇ ਦੇਸ਼ ਸਾਹਮਣੇ ਕੋਈ ਕਾਲਾ ਧਨ ਉਜਾਗਰ ਕਰਨ ਵਿਚ ਮੋਦੀ ਸਰਕਾਰ ਨਾਕਾਮ ਰਹੀ ਹੈ। ਉਨਾਂ ਨੇ ਕਿਹਾ ਕਿ ਇਸੇ ਤਰਕ ਦੇ ਅਧਾਰ ਤੇ ਐਨ.ਡੀ.ਏ. ਸਰਕਾਰ ਨੇ ਨੋਟਬੰਦੀ ਵਰਗਾ ਅਰਥਵਿਵਸਥਾ ਵਿਰੋਧੀ ਫੈਸਲਾ ਵੀ ਲਾਗੂ ਕੀਤਾ ਪਰ ਫਿਰ ਵੀ ਇਹ ਸਰਕਾਰ ਕੁਝ ਪ੍ਰਾਪਤੀ ਨਹੀਂ ਕਰ ਸਕੀ। ਉਲਟਾ ਕਈ ਉਦਯੋਗਪਤੀ ਇਸ ਸਰਕਾਰ ਦੀ ਛਤਰਛਾਇਆ ਵਿਚ ਦੇਸ਼ ਦੇ ਕਰੋੜਾ ਰੁਪਏ ਡਕਾਰ ਕੇ ਵਿਦੇਸ਼ ਭੱਜ ਗਏ। ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇ ਵਾਅਦੇ ਨਾਲ ਸੱਤਾ ਵਿਚ ਆਈ ਮੋਦੀ ਸਰਕਾਰ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਇਸ ਮੁਹਾਜ ਤੇ ਐਨ.ਡੀ.ਏ. ਸਰਕਾਰ ਨੇ ਕੁਝ ਨਹੀਂ ਕੀਤਾ ਹੈ। ਉਨਾਂ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਪੂੰਜੀ ਹੁੰਦੇ ਹਨ ਪਰ ਉਨਾਂ ਦੇ ਹੱਥਾਂ ਨੂੰ ਰੁਜਗਾਰ ਦੇਣ ਵਿਚ ਇਸ ਸਰਕਾਰ ਦੀ ਕੋਈ ਭੁਮਿਕਾ ਨਹੀਂ ਰਹੀ ਹੈ। ਉਨਾਂ ਕਿਹਾ ਕਿ ਵਾਅਦੇ ਅਨੁਸਾਰ ਰੁਜਗਾਰ ਦਫ਼ਤਰਾਂ ਨੂੰ ਕੈਰੀਅਰ ਸੈਂਟਰਾਂ ਵਿਚ ਬਦਲਣ ਲਈ ਵੀ ਭਾਜਪਾ ਸਰਕਾਰ ਨੇ ਕੁਝ ਨਹੀਂ ਕੀਤਾ। ਇਸੇ ਤਰਾਂ ਕਮਜੋਰ ਵਰਗਾਂ ਅਤੇ ਘੱਟ ਗਿਣਤੀਆਂ ਦੀ ਸਥਿਤੀ ਹੋਰ ਖਰਾਬ ਹੋਈ ਹੈ। —PTC News-
Advertisment

Stay updated with the latest news headlines.

Follow us:
Advertisment