Advertisment

ਕੈਨੇਡਾ 'ਚ ਪੰਜਾਬੀ ਪਰਿਵਾਰ ਨੇ ਲਾਇਆ ਨਵਾਂ ਜੁਗਾੜ, ਕੁਝ ਇਸ ਤਰ੍ਹਾਂ ਕੀਤਾ ਰੋਟੀ ਪਾਣੀ ਦਾ ਇੰਤਜ਼ਾਮ, ਦੇਖੋ (ਵੀਡੀਓ)

author-image
Ragini Joshi
New Update
ਕੈਨੇਡਾ 'ਚ ਪੰਜਾਬੀ ਪਰਿਵਾਰ ਨੇ ਲਾਇਆ ਨਵਾਂ ਜੁਗਾੜ, ਕੁਝ ਇਸ ਤਰ੍ਹਾਂ ਕੀਤਾ ਰੋਟੀ ਪਾਣੀ ਦਾ ਇੰਤਜ਼ਾਮ, ਦੇਖੋ (ਵੀਡੀਓ)
Advertisment
Woman Cooked Rotis on Fireplace In Canadian Winter: ਮੌਕਾ ਕੋਈ ਵੀ ਹੋਵੇ ਪੰਜਾਬੀ ਜੁਗਾੜ ਲਗਾ ਹੀ ਲੈਂਦੇ ਹਨ, ਫਿਰ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼। ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ 'ਚ ਪੰਜਾਬੀ ਵਿਦੇਸ਼ ਖਾਸਕਰ ਕੈਨੇਡਾ ਜਾਂਦੇ ਹਨ, ਅਤੇ ਉਥੇ ਜਾ ਕੇ ਕਈ ਮੱਲਾਂ ਮਾਰ ਕੇ ਸੂਬੇ ਦਾ ਨਾਮ ਮਾਣ ਨਾਲ ਉਚਾ ਕਰਦੇ ਹਨ। ਪਰ ਕੈਨੇਡਾ 'ਚ ਇੱਕ ਪੰਜਾਬੀ ਪਰਿਵਾਰ ਵੱਲੋਂ ਲਗਾਇਆ ਗਿਆ ਜੁਗਾੜ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਜੁਗਾੜ 'ਚ ਪੰਜਾਬੀਆਂ ਵੱਲੋਂ ਰੋਟੀ ਪਕਾਉਣ ਲਈ ਫਾeਰਪਲੇਸ ਦਾ ਇਸਤਮਾਲ ਕੀਤਾ ਗਿਆ ਹੈ ਅਤੇ ਉਸ 'ਤੇ ਪਕਾਈਆਂ ਜਾ ਰਹੀਆਂ ਗਰਮ ਗਰਮ ਰੋਟੀਆਂ ਨੂੰ ਪੂਰਾ ਪਰਿਵਾਰ ਆਨੰਦ ਮਾਣ ਕੇ ਖਾ ਰਿਹਾ ਹੈ। Woman Cooked Rotis on Fireplace In Canadian Winter: ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਲੋਕਾਂ ਵੱਲੋਂ ਇਸਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਪਰਵਾਰ ਮੁਤਾਬਕ, ਅਜਿਹਾ ਖਰਾਬ ਮੌਸਮ ਦੇ ਕਾਰਨ ਵਾਪਰਿਆ ਹੈ, ਵੈਨਕੂਵਰ ਬੀ.ਸੀ. ਕਨੇਡਾ ਵਿੱਚ ੨ ਹਫਤਿਆਂ ਵਿੱਚ ਬਿਜਲੀ ਬੰਦ ਹੋ ਗਈ ਸੀ, ਜਿਸ ਕਰਕੇ ਉਹ ਫਾਇਰਪਲੇਸ ਵਿੱਚ ਰੋਟੀ ਬਣਾਉਣੀ ਹੀ ਆਖਰੀ ਚਾਰਾ ਬਚਿਆ ਸੀ, ਕਿਉਂਕਿ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਰਸੋਈ ਸਟੋਵ ਬਿਜਲੀ ਨਾਲ ਕੰਮ ਕਰਦੇ ਹਨ, ਇਸਲਈ ਪੰਜਾਬੀ ਪਰਿਵਾਰ ਵੱਲੋਂ ਰੋਟੀ ਪਕਾਉਣ ਲਈ ਫਾਇਰਪਲੇਸ ਦਾ ਸਹਾਰਾ ਬਣਾਉਣਾ ਪਿਆ ਸੀ।" —PTC News-
punjabi-news canada latest-news-in-punjabi news-in-punjabi news-from-punjab news-punjabi happening-news-from-punjab woman-cooked-rotis-on-fireplace canadian-winte canadian-winter rotis-on-fireplace
Advertisment

Stay updated with the latest news headlines.

Follow us:
Advertisment