Thu, Apr 25, 2024
Whatsapp

ਇਕ ਅਨੋਖਾ ਬਲਾਤਕਾਰ ਰੋਕੂ ਯੰਤਰ

Written by  Joshi -- September 21st 2017 09:34 PM -- Updated: September 21st 2017 09:37 PM
ਇਕ ਅਨੋਖਾ ਬਲਾਤਕਾਰ ਰੋਕੂ ਯੰਤਰ

ਇਕ ਅਨੋਖਾ ਬਲਾਤਕਾਰ ਰੋਕੂ ਯੰਤਰ

ਚੇਨਈ ਵਿਚਲੇ ਵਿਦਿਆਰਥੀ ਖੋਜਕਰਤਾਵਾਂ ਨੇ ਭਾਰਤ 'ਚ ਸੰਸਾਰ ਦੀ ਪਹਿਲੀ ਰੇਪ ਬਲਾਤਕਾਰ ਰੋਕਣ ਵਾਲਾ ਯੰਤਰ ਭਾਵ ਡਿਵਾਈਸ ਦੀ ਖੋਜ ਕੀਤੀ ਹੈ ਜੋ ਔਰਤਾਂ ਨੂੰ ਬਲਾਤਕਾਰ, ਯੌਨ ਉਤਪੀੜਨ ਅਤੇ ਜਿਨਸੀ ਹਮਲੇ ਤੋਂ ਬਚਾ ਸਕਦੀ ਹੈ। Anti-Rape device young student researchers Chennai invent Anti-Rape device"ਅਸੀਂ ਹਮੇਸ਼ਾਂ ਸੋਚਦੇ ਰਹਿੰਦੇ ਸੀ ਕਿ ਕਿਵੇਂ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਂ ਇੰਜਨੀਅਰਿੰਗ ਦੇ ਸਿਧਾਂਤ ਵਰਤੇ ਜਾ ਸਕਦੇ ਹਨ।ਜਿਨਸੀ ਹਮਲਿਆਂ ਤੋਂ ਔਰਤਾਂ ਦੀ ਰੱਖਿਆ ਕਰਨ ਵਾਲਾ ਕੋਈ ਯੰਤਰ ਬਣਉਣ ਦੇ ਵਿਚਾਰ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ" ਚੇਨਈ ਦੇ ਐਸਆਰਐਮ ਯੂਨੀਵਰਸਿਟੀ ਵਿਚ ਤੀਜੇ ਸਾਲ ਦੇ ਆਟੋਮੋਬਾਈਲ ਇੰਜੀਨੀਅਰਿੰਗ ਵਿਦਿਆਰਥੀ ਮਨੀਸ਼ਾ ਮੋਹਨ ਨੇ ਕਿਹਾ।  Anti-Rape device ਟੀਮ ਦੇ ਮੈਂਬਰਾਂ ਬਾਕੀਆਂ ਦੇ ਇਲਾਵਾ ਨਿਲਦ੍ਰੀ ਬਸੂ ਬਾਲ ਅਤੇ ਰਿੰਪੀ ਤ੍ਰਿਪਾਠੀ , ਜੋ ਕਿ ਇੰਸਟਰੂਮੈਂਟੇਸ਼ਨ ਐਂਡ ਕੰਟਰੋਲ ਇੰਜਨੀਅਰਿੰਗ ਦੀ ਵਿਦਿਆਥਣ ਹੈ, ਨੇ ਉਨ੍ਹਾਂ ਦੀ ਨਵੀਂ ਡਿਵਾਈਸ ਦਾ ਨਾਮ ਦੇ ਦਿੱਤਾ ਹੈ, "ਸ਼ੀ", ਜਿਸਦਾ ਅਰਥ ਸੋਸਾਇਟੀ ਹਰਾਸਿੰਗ ਇਕਉਪਮੈਂਟ। young student researchers Chennai invent Anti-Rape deviceਇਹ ਡਿਜ਼ਾਈਨ ਮਾਹਰ ਪ੍ਰਕਿਰਿਆ, ਨਿਯੰਤਰਣ, ਇਲੈਕਟ੍ਰੌਨਿਕਸ ਅਤੇ ਸੰਚਾਰ ਦੇ ਵਿਸ਼ਿਆਂ ਨੂੰ ਇਕੱਠਾ ਕਰ ਕੇ ਬਣਾਇਆ ਗਿਆ ਹੈ। "ਪੂਰੀ ਇਲੈਕਟ੍ਰੌਨਿਕਸ ਦੋ-ਲੇਅਰ ਫੈਬਰਿਕ ਵਿੱਚ ਸ਼ਾਮਲ ਹੈ," ਮਨੀਸ਼ਾ ਨੇ ਦੱਸਿਆ। "ਪਹਿਲੀ ਪਰਤ ਉਸ ਔਰਤ ਨੂੰ ਸੁਰੱਖਿਆ ਦਿੰਦੀ ਹੈ ਜਦ ਇਸ 'ਚ ਕਰੰਟ ਆਉਂਦਾ ਹੈ ਤਾਂ।" Anti-Rape device ਜਦੋਂ ਟਚ ਨੂੰ ਛੋਹ ਕੇ ਦਬਾਅ ਮਹਿਸੂਸ ਹੁੰਦਾ ਹੈ ਤਾਂ ਸਰਕਟ ਟੁੱਟਣ ਨਾਲ ੩੮੦੦ ਕਿ.ਵੀ. ਬਿਜਲੀ ਸਦਮਾ ਹੁੰਦਾ ਹੈ ਜਿਸ ਨਾਲ ਦੋਸ਼ੀ ਗੰਭੀਰ ਰੂਪ ਨਾਲ ਜ਼ਖਮੀ ਹੋ ਸਕਦਾ ਹੈ। ਇੱਕ ਏਮਬੇਡ ਜੀਪੀਐਸ ਪ੍ਰਣਾਲੀ ਦੁਆਰਾ ਡਿਵਾਈਸ ਪੀੜਤਾ ਦੇ ਆਪਣਿਆਂ ਨੂੰ ਚੇਤਾਵਨੀ ਦੇਣ ਲਈ ਇੱਕ ਸੰਦੇਸ਼ ਭੇਜਦੀ ਹੈ। "ਸ਼ੀ" ਨੂੰ ਪੇਂਟੇਟ ਵੀ ਕੀਤਾ ਜਾ ਚੁੱਕਾ ਹੈ।  Anti-Rape device ਇਹ ਅਸਲ 'ਚ ਇੱਕ ਇੱਕ ਅੰਦਰੂਨੀ ਕੱਪੜਾ ਹੈ, ਜਾਂ ਕਹਿ ਲਓ ਕਿ ਇਕ ਬ੍ਰਾ ਹੈ, ਜਿਸ ਵਿੱਚ ਕਿ ਸੈਂਸਰ ਅਤੇ ਇਲੈਕਟ੍ਰਿਕ ਸ਼ੌਕ ਸਰਕਿਟ ਬੋਰਡ ਲੱਗੇ ਹਨ। ਮਹਿਲਾ ਦੀ ਛਾਤੀ ਨੂੰ ਦਬਾਉਣ, ਜਾਂ ਖਿੱਚਣ 'ਤੇ ਇਹ ਕੰਮ ਕਰਨ ਲੱਗਦਾ ਹੈ। ਟੀਮ ਡਿਵਾਈਸ ਨੂੰ ਹੋਰ ਸੰਖੇਪ ਅਤੇ ਪਹਿਨਣਯੋਗ ਬਣਾਉਣ ਦੀ ਕੋਸ਼ਿਸ਼ ਕਰਨ ਤੇ ਕੰਮ ਕਰ ਰਹੀ ਹੈ, ਅਤੇ ਸਿਸਟਮ ਨੂੰ ਬਲਿਊਟੁੱਥ ਅਤੇ ਇਨਫਰਾਰੈੱਡ ਦੀ ਵਰਤੋਂ ਕਰਦੇ ਹੋਏ ਇੱਕ ਸਮਾਰਟ ਫੋਨ ਨਾਲ ਇੰਟਰਫੇਸ ਕਰਨ ਵਿੱਚ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਤਣਾਅ ਦੇ ਸੰਦੇਸ਼ਾਂ ਨੂੰ ਤੁਰੰਤ ਭੇਜਿਆ ਜਾ ਸਕੇ। —PTC News


  • Tags

Top News view more...

Latest News view more...