ਅਕਾਲੀ-ਭਾਜਪਾ ਨੇ ਰਾਜਪਾਲ ਨੂੰ ਰੇਤ ਘਪਲੇ ਦੀ ਜਾਂਚ ਕੌਮੀ ਏਜੰਸੀਆਂ ਤੋਂ ਕਰਵਾਉਣ ਲਈ ਕਿਹਾ

 

ਚੰਡੀਗੜਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਕਿਹਾ ਹੈ ਕਿ ਉਹ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤਸਿੰਘ ਵੱਲੋਂ ਕੀਤੇ ਰੇਤ ਘਪਲੇ ਦੀ ਜਾਂਚ ਕੌਮੀ ਏਜੰਸੀਆਂ ਤੋਂ ਕਰਵਾਈ ਜਾਵੇ। ਇਸ ਦੇ ਨਾਲ ਹੀ ਗਠਜੋੜ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉੁਹ ਕਾਂਗਰਸ ਸਰਕਾਰ ਨੂੰ ਆਪਣੇ ਚੋਣ ਵਾਅਦੇ ਪੂਰੇ ਕਰਨ, ਅਮਨ ਤੇ ਕਾਨੂੰਨ ਦੀ ਹਾਲਤ ਸੁਧਾਰਨ ਅਤੇ ਦਲਿਤਭਾਈਚਾਰੇ ਦੇ ਹੱਕਾਂ ਦੀ ਰਾਖੀ ਕਰਨ ਦਾ ਵੀ ਹੁਕਮ ਦੇਣ।

ਅਕਾਲੀ ਭਾਜਪਾ ਦੇ ਸਾਂਝੇ ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ ਹੇਠ ਅੱਜ ਰਾਜ ਭਵਨ ਵਿਖੇ ਰਾਜਪਾਲ ਨੂੰ ਇਸ ਸੰਬੰਧੀ ਇੱਕ ਮੈਮੋਰੰਡਮ ਸੌਂਪਿਆ।

ਸੂਬੇ ਅੰਦਰ ਰੇਤੇ ਦੀਆਂ ਕੀਮਤਾਂ 4 ਗੁਣਾ ਵਧਾ ਦੇਣ ਵਾਲੇ ਰੇਤ ਘਪਲੇ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਨੇ ਆਪਣੇ ਖਾਨਸਾਮੇ ਅਤੇ ਕਰਮਚਾਰੀਆਂ ਦੇ ਜ਼ਰੀਏ ਰੇਤ ਦੀਆਂ ਖੱਡਾਂ ਦਾਠੇਕਾ ਹਾਸਿਲ ਕੀਤਾ ਹੈ, ਜਿਸ ਵਾਸਤੇ ਉਸ ਦੇ ਕਰਮਚਾਰੀਆਂ ਨੇ 50 ਕਰੋੜ ਰੁਪਏ ਤਕ ਦੀਆਂ ਬੋਲੀਆਂ ਦਿੱਤੀਆਂ ਸਨ। ਇਸ ਨੂੰ ਬੇਨਾਮੀ ਸੌਦਿਆਂ ਦਾ ਸਪੱਸ਼ਟ ਮਾਮਲਾ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ  ਇਸ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟਅਤੇ ਆਮਦਨ ਕਰ ਅਧਿਕਾਰੀਆਂ  ਦੁਆਰਾ ਕਰਵਾਈ ਜਾਣੀ ਚਾਹੀਦੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਇਆ ਇੱਕ ਮੈਂਬਰੀ ਰਿਟਾਇਰਡ ਜਸਟਿਸ ਜੇ ਐਸ ਨਾਰੰਗ ਕਮਿਸ਼ਨ ਕੋਰੀ ਦਿਖਾਵੇਬਾਜ਼ੀ ਹੈ। ਉਹਨਾਂਕਿਹਾ ਕਿ ਨਾਰੰਗ ਰਾਣਾ ਗੁਰਜੀਤ ਦਾ ਦੋਸਤ ਹੈ, ਜੋ ਅਕਸਰ ਉਸ ਘਰ ਵਿਚ ਵੇਖਿਆ ਜਾਂਦਾ ਹੈ। ਨਾਰੰਗ ਦਾ ਬੇਟਾ ਬਤੌਰ ਵਕੀਲ ਰਾਣਾ ਦੇ ਕੇਸ ਲੜਦਾ ਹੈ। ਉਸ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਰੱਖੀ ਜਾ ਸਕਦੀ।

ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਨਿਰਦੇਸ਼ ਦੇਣ ਕਿ ਉਹ ਆ ਰਹੇ ਬਜਟ ਸੈਸ਼ਨ ਦੌਰਾਨ ਕਿਸਾਨਾਂ  ਦੀ ਮੁਕੰਮਲ ਕਰਜਾਥ ਮੁਆਫੀ ਦਾ ਵਾਅਦਾ ਪੁਰਾ ਕਰੇ। ਉਹਨਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ 70 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਜੇਕਰ ਸਰਕਾਰ ਨੇ ਤੁਰੰਤ ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕੀਤਾ ਤਾਂ ਪੰਜਾਬ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।

ਇਸ ਮੌਕੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇੱਕ ਮੈਂਬਰੀ ਜਾਂਚ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਦਿੱਤੇ ਜਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਜੀਤ ਨੂੰ ਇਹ ਕਹਿੰਦੇ ਹੋਏ ਕਲੀਨ ਚਿੱਟ ਦੇ ਦਿੱਤੀ ਹੈ ਕਿਉਸ ਨੇ ਸਾਰੇ ਦਸਤਾਵੇਜ਼ਾਂ ਨੂੰ ਵੇਖ ਲਿਆ ਹੈ ਅਤੇ ਉਹਨਾਂ ਵਿਚ ਕੁੱਝ ਵੀ ਗਲਤ ਨਹੀ ਹੈ। ਅਕਾਲੀ ਆਗੂ ਨੇ ਇਹ ਗੱਲ ਵੀ ਜ਼ੋਰ ਦੇ ਕੇ ਕਹੀ ਕਿ ਪੰਜਾਬ ਵਿਚ ਖੇਤੀ ਸੈਕਟਰ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਬੈਂਕਾਂ ਅਤੇ ਆੜ•ਤੀਆਂ ਨੇਆ ਰਹੀ ਝੋਨੇ ਦੀ ਫਸਲ ਵਾਸਤੇ ਕਿਸਾਨਾਂ ਨੂੰ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ।

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਰਾਜਪਾਲ ਨੂੰ ਕਿਹਾ ਕਿ ਦਲਿਤ ਭਾਈਚਾਰੇ ਉੱਤੇ ਹੋ ਰਹੇ ਅੱਿਤਆਚਾਰਾਂ ਨੂੰ ਰੋਕਣ ਲਈ ਉਹ ਕਾਂਗਰਸ ਸਰਕਾਰ ਨੂੰ ਸਖਤ ਕਾਰਵਾਈ ਕਰਨ ਲਈ ਕਹਿਣ। ਉਹਨਾਂ ਕਿਹਾ ਕਿ ਐਤਕੀਂ ਚੋਣਾਂ ਵਿਚ ਅਕਾਲੀ-ਭਾਜਪਾ ਦਾ ਸਮਰਥਨ ਕਰਨ ਲਈ ਦਲਿਤ ਭਾਈਚਾਰੇ ਨੂੰ ਪੂਰੇ ਸੂਬੇ ਅੰਦਰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਲਿਤਾਂ ਨੂੰ ਪੁਲਿਸ ਕੋਲ ਜਾ ਕੇ ਇਨਸਾਫ ਨਹੀਂ ਮਿਲ ਰਿਹਾ ਹੈ, ਕਿਉਂਕਿ ਸੂਬੇ ਦੀ ਪੁਲਿਸ ਕਾਂਗਰਸਪਾਰਟੀ ਦੇ ਵਿੰਗ ਵਾਂਗ ਕੰਮ ਕਰ ਰਹੀ ਹੈ।

ਸਾਬਕਾ ਸਪੀਕਰ ਚਰਨਜੀਤ ਅਟਵਾਲ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਦਲਿਤਾਂ ਉੱਤੇ ਅੱਿਤਆਚਾਰਾਂ ਦਾ ਮੁੱਦਾ ਉਠਾਇਆ ਅਤੇ ਮਜੀਠਾ ਹਲਕੇ ਵਿਚ ਇੱਕ ਕਾਂਗਰਸੀ ਵੱਲੋਂ ਇੱਕ ਦਲਿਤ ਨੂੰ ਕੁੱਟਣ ਅਤੇ ਨੰਗਾ ਕਰਕੇ ਉਸ ਦੀ ਵੀਡਿਓ ਫੇਸਬੁੱਕਉੱਤੇ ਪਾਉਣ ਦੀ ਘਟਨਾ ਤੋਂ ਰਾਜਪਾਲ ਨੂੰ ਜਾਣੂ ਕਰਵਾਇਆ।

ਸਾਬਕਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਸਿਆਸੀ ਬਦਲੇਖੋਰੀ ਵਾਲੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਕਾਲੀ-ਭਾਜਪਾ ਵਰਕਰਾਂ ਖਿਲਾਫ ਧੜਾਧੜ ਕੇਸ ਦਰਜ ਕੀਤੇ ਜਾ ਰਹੇ ਹਨ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਉਸਘਟਨਾ ਤੋਂ ਜਾਣੂ ਕਰਵਾਇਆ, ਜਿਸ ਵਿਚ ਮਾਨਸਾ ਵਿਖੇ ਸੋਲਰ ਪੈਨਲ ਦੀ ਸਫਾਈ ਕਰਨ ਵਾਲੇ ਇੱਕ ਅਕਾਲੀ ਠੇਕੇਦਾਰ ਦਾ ਕਤਲ ਕਰ ਦਿੱਤਾ ਗਿਆ ਸੀ।

ਮੈਮੋਰੰਡਮ ਵਿਚ ਇਹ ਗੱਲ ਵੀ ਉਜਾਗਰ ਕੀਤੀ ਗਈ ਕਿ ਸਮਾਜ ਦਾ ਹਰ ਵਰਗ ਖੁਦ ਨੂੰ ਕਾਂਗਰਸ ਸਰਕਾਰ ਕੋਲੋਂ ਠੱਗਿਆ ਮਹਿਸੂਸ ਕਰਦਾ ਹੈ । ਸੱਤਾ ਸੰਭਾਲਣ ਤੋਂ ਮਹਿਜ਼ ਤਿੰਨ ਮਹੀਨੇ ਮਗਰੋਂ ਹੀ ਸਰਕਾਰ ਲੋਕਾਂ ਦਾ ਵਿਸ਼ਵਾਸ਼ ਪੂਰੀ ਤਰ•ਾਂ ਖੋ ਚੁੱਕੀ ਹੈ।ਮੈਮੋਰੰਡਮ ਵਿਚ ਇਹ ਗੱਲ ਵੀ ਆਖੀ ਗਈ ਕਿ ਨਵੀਂ ਸਰਕਾਰ ਹਰ ਘਰ ਵਿਚ ਨੌਕਰੀ, ਅਤੇ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦਿਆਂ ਤੋਂ ਵੀ ਮੁਕਰ ਚੁੱਕੀ ਹੈ। ਇਸ ਸਰਕਾਰ ਨੇ ਸਮਾਜ ਭਲਾਈ ਸਕੀਮਾਂ ਦੇ ਲਾਭਾਂ ਨੂੰਦੁਗਣਾ ਕਰਨ ਅਤੇ ਬੁਢਾਪਾ ਪੈਨਸ਼ਨ ਵਧਾਉਣ ਦਾ ਵਾਅਦਾ ਵੀ ਨਹੀਂ ਨਿਭਾਇਆ ਹੈ। ਇਹ ਗੱਲ ਵੀ ਜ਼ੋਰ ਦੇ ਕੇ ਕਹੀ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ ਅਤੇ ਇਹਨਾਂ ਨੂੰ ਕੰਟਰੋਲ ਕਰਨ ਲਈਤੁਰੰਤ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ।

ਬਾਅਦ ਵਿਚ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਦੱਸੇ ਜਾਣ ‘ਤੇ ਕਿ ਸਰਕਾਰ ਸੂਬੇ ਦੀ ਵਿੱਤੀ ਹਾਲਤ ਬਾਰੇ ਇੱਕ ਵਾਈਟ ਪੇਪਰ ਲੈ ਕੇ ਆ ਰਹੀ ਹੈ, ਸਰਦਾਰ ਸੁਖਬੀਰ ਬਾਦਲ ਨੇ ਮੋੜਵਾਂ ਜੁਆਬ ਦਿੰਦਿਆਂ ਕਿਹਾ ਕਿ  ਅਕਾਲੀ-ਭਾਜਪਾ ਗਠਜੋੜ ਪਿਛਲੇ 10 ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਉੱਤੇ ਇੱਕ ਸੁਪਰ ਵਾਈਟ ਪੇਪਰ ਲੈ ਕੇ ਆਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਕਰਨ ਲਈ ਮਨਪ੍ਰੀਤ ਬਾਦਲ ਸਿੱਧੇ ਤੌਰ ਤੇ ਜਿੰਥਮੇਵਾਰ ਹੈ। ਮਨਪ੍ਰੀਤਨੂੰ ਸਭ ਤੋਂ ਵੱਡਾ ਗੁਨਾਹਗਾਰ ਕਰਾਰ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਚੋਣ ਮੈਨੀਫੈਸਟੋ ਕਮੇਟੀ ਦੀ ਅਗਵਾਈ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਨੂੰ ਪਤਾ ਹੈ ਕਿ ਕਿਸ ਤਰ•ਾਂ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨਾ ਹੈ।ਹੁਣ ਉਹੀ ਵਿਅਕਤੀ ਬਹਾਨੇ ਘੜ ਰਿਹਾ ਹੈ। ਇਹ ਗੱਲ ਮਨਜ਼ੂਰ ਨਹੀਂ। ਉਸ ਨੂੰ ਅਤੇ ਉਸ ਦੀ ਸਰਕਾਰ ਨੂੰ ਕੁਰਸੀਆਂ ਖਾਲੀ ਕਰਨ ਲਈ ਆਖੋ, ਅਸੀਂ ਇਹ ਵਾਅਦਾ ਤੁਰੰਤ ਪੂਰਾ ਕਰਾਂਗੇ।
ਅੱਜ ਰਾਜਪਾਲ ਨੂੰ ਮਿਲਣ ਵਾਲੇ ਇਸ ਵਫਦ ਵਿਚ ਅਕਾਲੀ ਦਲ ਅਤੇ ਭਾਜਪਾ ਦੀ ਸਮੁੱਚੀ ਕੋਰ ਕਮੇਟੀ ਦੇ ਮੈਂਬਰ ਅਤੇ ਦੋਵੇਂ ਪਾਰਟੀਆਂ ਦੇ ਸੰਸਦ ਮੈਂਬਰ ਅਤੇ ਵਿਧਾਇਕ ਸ਼ਾਮਿਲ ਸਨ।

—PTC News