ਅਨੁਸੂਚਿਤ ਜਾਤੀ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਤੋਹਫ਼ਾ,ਜਾਣੋਂ

ਅਨੁਸੂਚਿਤ ਜਾਤੀ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਤੋਹਫ਼ਾ,ਜਾਣੋਂ

ਅਨੁਸੂਚਿਤ ਜਾਤੀ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਤੋਹਫ਼ਾ,ਜਾਣੋਂ :ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਅਤੇ ਅੰਤਰਜਾਤੀ ਜੋੜਿਆਂ(ਮੁੰਡੇ/ਕੁੜੀਆਂ)ਦੇ ਵਿਆਹ ਲਈ ਇੱਕ ਤੋਹਫ਼ਾ ਦਿੱਤਾ ਹੈ।ਜਿਸ ਦੇ ਲਈ ਸਰਕਾਰ ਵੱਲੋਂ ਨਵੀਂ ਭਲਾਈ ਸਕੀਮ ਸ਼ੁਰੂ ਕੀਤੀ ਗਈ ਹੈ।ਅਨੁਸੂਚਿਤ ਜਾਤੀ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਤੋਹਫ਼ਾ,ਜਾਣੋਂਜਿਸ ਤਹਿਤ ਵਿਆਹ ਦੇ ਲਈ ਪ੍ਰਤੀ ਜੋੜਾ 75 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।ਪੰਜਾਬ ਸਰਕਾਰ ਦੇ ਅਨੁਸੂਚਿਤ ਜਾਤੀਆਂ,ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗ਼ੈਰ ਸਰਕਾਰੀ ਸੰਸਥਾਵਾਂ,ਟਰੱਸਟਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਅਨੁਸੂਚਿਤ ਜਾਤੀ ਤੇ ਅੰਤਰਜਾਤੀ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਉਣ ਲਈ ਸਹਾਇਤਾ ਦੇਣ ਦੀ ਇਹ ਨਵੀਂ ਭਲਾਈ ਸਕੀਮ ਚਲਾਈ ਗਈ ਹੈ।ਅਨੁਸੂਚਿਤ ਜਾਤੀ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਤੋਹਫ਼ਾ,ਜਾਣੋਂਜਿਸ ਅਨੁਸਾਰ ਅਜਿਹੀਆਂ ਗ਼ੈਰ ਸਰਕਾਰੀ ਸੰਸਥਾਵਾਂ ਜੋ ਅਨੁਸੂਚਿਤ ਜਾਤੀ ਤੇ ਅੰਤਰਜਾਤੀ ਜੋੜਿਆਂ ਦੇ 10 ਤੋਂ ਵੱਧ ਸਮੂਹਿਕ ਵਿਆਹ ਕਰਵਾਉਂਦੀਆਂ ਹਨ।ਉਸ ਨੂੰ 75 ਹਜ਼ਾਰ ਰੁਪਏ ਪ੍ਰਤੀ ਜੋੜੇ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।ਅਨੁਸੂਚਿਤ ਜਾਤੀ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਤੋਹਫ਼ਾ,ਜਾਣੋਂਉਨ੍ਹਾਂ ਨੇ ਦੱਸਿਆ ਕਿ ਇਸ ਰਾਸ਼ੀ ਵਿਚੋਂ 60 ਹਜ਼ਾਰ ਰੁਪਏ ਬਰਤਨ,ਫਰਨੀਚਰ ਅਤੇ ਸੋਨਾ ਆਦਿ ਖ਼ਰੀਦਣ ਲਈ ਅਤੇ 15 ਹਜ਼ਾਰ ਰੁਪਏ ਪ੍ਰਤੀ ਜੋੜਾ ਪ੍ਰਬੰਧਕ ਵਿਅਕਤੀ/ਸਬੰਧਤ ਸੰਸਥਾ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵਜੋਂ ਦਿੱਤੇ ਜਾਣਗੇ।ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਵਿਆਹ ਵਾਲੇ ਜੋੜੇ ਵਿਚ ਜੇਕਰ ਦੋਵੇਂ ਅਨੁਸੂਚਿਤ ਜਾਤੀ ਦੇ ਹੋਣ ਤਾਂ ਦੋਵਾਂ ਵਿਚੋਂ ਇਕ ਬੀ.ਪੀ.ਐੱਲ. (ਗ਼ਰੀਬੀ ਰੇਖਾ ਤੋਂ ਹੇਠਾਂ) ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣਾ ਚਾਹੀਦਾ ਹੈ।ਅਨੁਸੂਚਿਤ ਜਾਤੀ ਤੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਤੋਹਫ਼ਾ,ਜਾਣੋਂਜੇਕਰ ਗ਼ੈਰ ਅਨੁਸੂਚਿਤ ਜਾਤੀ ਨਾਲ ਸਬੰਧਤ ਲੜਕਾ ਹੈ ਤਾਂ ਲੜਕੀ ਬੀ.ਪੀ.ਐੱਲ. ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣੀ ਜ਼ਰੂਰੀ ਹੈ ਅਤੇ ਜੇਕਰ ਲੜਕੀ ਗ਼ੈਰ ਅਨੁਸੂਚਿਤ ਜਾਤੀ ਹੈ ਤਾਂ ਲੜਕਾ ਬੀ.ਪੀ.ਐੱਲ. ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਣਾ ਚਾਹੀਦਾ ਹੈ।
-PTCNews