ਅਮਰੀਕਾ ‘ਚ ਪਹਿਲੀ ਵਾਰ ਸਿੱਖ ਔਰਤ ਬਣੀ ਮੇਅਰ

ਅਮਰੀਕਾ 'ਚ ਪਹਿਲੀ ਵਾਰ ਸਿੱਖ ਔਰਤ ਬਣੀ ਮੇਅਰ

ਅਮਰੀਕਾ ‘ਚ ਪਹਿਲੀ ਵਾਰ ਸਿੱਖ ਔਰਤ ਬਣੀ ਮੇਅਰ:ਪ੍ਰੀਤ ਢਡਵਾਲ ਨੂੰ ਅੱਜ ਕੈਲੇਫ਼ੋਰਨੀਆ ਦੇ ਯੂਬਾ ਸਿਟੀ ਦਾ ਮੇਅਰ ਚੁਣ ਲਿਆ ਗਿਆ ਹੈ।ਇਸ ਤਰ੍ਹਾਂ ਉਹ ਸੰਯੁਕਤ ਰਾਜ ਅਮਰੀਕਾ (ਯੂ.ਐਸ.ਏ.) ‘ਚ ਮੇਅਰ ਦੇ ਅਹੁਦੇ ਤਕ ਪਹੁੰਚਣ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ।ਅਮਰੀਕਾ 'ਚ ਪਹਿਲੀ ਵਾਰ ਸਿੱਖ ਔਰਤ ਬਣੀ ਮੇਅਰਢਡਵਾਲ ਨੂੰ ਕੈਲੇਫ਼ੋਰਨੀਆ ਸਿਟੀ ਕੌਂਸਲ ਵਲੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਹ 5 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ।ਭਾਵੇਂ ਯੂ.ਐਸ.ਏ. ਦੇ ਕਈ ਸ਼ਹਿਰਾਂ ‘ਚ ਸਿੱਖ ਮੇਅਰ ਬਣੇ ਹਨ ਪਰ ਢਡਵਾਲ ਦੇਸ਼ ਦੀ ਪਹਿਲੀ ਸਿੱਖ ਔਰਤ ਹੈ ਜਿਸ ਨੂੰ ਮੇਅਰ ਚੁਣਿਆ ਗਿਆ ਹੈ।ਪਿੱਛੇ ਜਿਹੇ ਰਵੀ ਭੱਲਾ ਨੂੰ ਵੀ ਨਿਊ ਜਰਸੀ ਦੇ ਹੋਬੋਕੇਨ ਦਾ ਮੇਅਰ ਚੁਣਿਆ ਗਿਆ ਸੀ।ਢਡਵਾਲ ਨੂੰ 2014 ‘ਚ ਯੂਬਾ ਸਿਟੀ ਕੌਂਸਲ ‘ਚ ਚੁਣਿਆ ਗਿਆ ਸੀ ਅਤੇ ਉਹ ਇਸ ਵੇਲੇ ਉਪ-ਮੇਅਰ ਹਨ।ਉਹ ਅਪਣੇ ਪ੍ਰਵਾਰ ‘ਚ ਪਹਿਲੀ ਵਿਅਕਤੀ ਹੈ ਜਿਸ ਨੇ ਕਾਲਜ ਤੋਂ ਗਰੈਜੁਏਸ਼ਨ ਕੀਤੀ ਹੈ।ਅਮਰੀਕਾ 'ਚ ਪਹਿਲੀ ਵਾਰ ਸਿੱਖ ਔਰਤ ਬਣੀ ਮੇਅਰਸਿੱਖ ਕੁਲੀਸ਼ਨ ਦੇ ਜੈਦੀਪ ਸਿੰਘ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ, “ਇਸ ਦੇਸ਼ ‘ਚ ਅਪਣੇ ਧਰਮ ਵਿਚੋਂ ਕਿਸੇ ਦੇ ਸਰਕਾਰੀ ਅਹੁਦੇ ਉਤੇ ਚੁਣੇ ਜਾਣਾ ਬਹੁਤ ਉਤਸ਼ਾਹਜਨਕ ਅਤੇ ਖ਼ੁਸ਼ੀ ਵਾਲੀ ਗੱਲ ਹੈ।ਜਦੋਂ ਰਵੀ ਭੱਲਾ ਨਿਊ ਜਰਸੀ ‘ਚ ਮੇਅਰ ਬਣੇ ਸਨ ਤਾਂ ਮੈਂ ਪਹਿਲੀ ਵਾਰ ਅਪਣੇ ਵਰਗੇ ਦਿਸਣ ਵਾਲੇ ਵਿਅਕਤੀ ਨੂੰ ਯੂ.ਐਸ.ਏ. ਦੇ ਜਨਤਕ ਦਫ਼ਤਰ ‘ਚ ਪਹੁੰਚਦਿਆਂ ਵੇਖਿਆ ਸੀ।ਜ਼ਿਕਰਯੋਗ ਹੈ ਕਿ ਸਟਰ-ਯੂਬਾ ਖੇਤਰ ਯੂ.ਐਸ.ਏ. ‘ਚ ਸੱਭ ਤੋਂ ਵੱਧ ਸਿੱਖ ਵਸੋਂ ਵਾਲੇ ਇਲਾਕਿਆਂ ‘ਚੋਂ ਇਕ ਹੈ।ਪੂਰੇ ਯੂ.ਐਸ.ਏ. ‘ਚ ਸਿੱਖ ਧਰਮ ਨੂੰ ਮੰਨਣ ਵਾਲੇ ਲਗਭਗ 5 ਲੱਖ ਲੋਕ ਰਹਿ ਰਹੇ ਹਨ।
-PTCNews