ਦੇਸ਼- ਵਿਦੇਸ਼

ਅਮਰੀਕਾ ਜਾਣ ਵਾਲਿਆਂ ਲਈ ਬੁਰੀ ਖਬਰ! 

By Joshi -- August 03, 2017 3:48 pm -- Updated:August 03, 2017 4:44 pm

ਅਮਰੀਕਾ ਜਾਣ ਵਾਲਿਆਂ ਲਈ ਬੁਰੀ ਖਬਰ! ਵਾਸ਼ਿੰਗਟਨ: ਅਮਰੀਕਾ ਵਿੱਚ ਡਾਨਲਡ ਟਰੰਪ ਨੇ ਸੱਤਾ ਸੰਭਾਲਦਿਆਂ ਹੀ ਨਵੇਂ ਐਲਾਨਾਂ ਨਾਲ ਰਾਜਨੀਤੀ ਦੀ ਦੁਨੀਆ ਵਿੱਚ ਹੜਕੰਪ ਮਚਾ ਦਿੱਤਾ ਸੀ। ਹੁਣ ਹੋਏ ਐਲਾਨ ਨਾਲ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ 'ਚ ਆਉਣ ਤੋਂ ਮਨਾਹੀ ਹੋ ਸਕਦੀ ਹੈ। ਦੋ ਕਾਨੂੰਨ ਦੇ ਮਾਹਰ ਗਰੁੱਪਾਂ ਨੇ ਮੰਗ ਕੀਤੀ ਹੈ ਕਿ ਐਚ-੧ਬੀ ਤੇ ਐਲ-੧ ਵੀਜ਼ਾ ਨੂੰ ਖਤਮ ਕੀਤਾ ਜਾਵੇ।ਅਮਰੀਕਾ ਜਾਣ ਵਾਲਿਆਂ ਲਈ ਬੁਰੀ ਖਬਰ: ਡਾਨਲਡ ਟਰੰਪਉਹਨਾਂ ਨੇ ਕਿਹਾ ਹੈ ਕਿ ਜੇਕਰ ਕਾਮੇ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਹਨ ਤਾਂ ਉਹਨਾਂ ਦੇ ਦੇਸ਼ ਦੇ ਨੌਜਵਾਨ ਵਰਗ ਨੂੰ ਨੌਕਰੀਆਂ ਦਾ ਘਾਟਾ ਝੇਲਣਾ ਪੈਂਦਾ ਹੈ। ਉਹਨਾਂ ਕਿਹਾ ਹੈ ਕਿ ਐਚ-੧ ਬੀ ਵੀਜ਼ੇ ਨਾਲ ਲੋਕਲ ਮਜਦੂਰਾਂ ਦੇ ਕੰਮ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਅੱਗੇ ਤਰਕ ਦਿੰਦਿਆਂ ਉਹਨਾਂ ਕਿਹਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਾਮੇ ਘੱੱਟ ਰੇਟਾਂ 'ਤੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ, ਜਿਸ ਨਾਲ ਦੇਸ਼ ਦੇ ਮਜਦੂਰਾਂ ਨੂੰ ਘਾਟਾ ਝੇਲਣਾ ਪੈਂਦਾ ਹੈ। ਉਹ ਐਚ-੧ਬੀ ਤੇ ਐਲ-੧ ਵੀਜ਼ਾ 'ਤੇ ਸੁਧਾਰ ਚਾਹੁੰਦੇ ਹਨ ਤਾਂ ਜੋ ਸਥਾਨਕ ਮਜਦੂਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਅਮਰੀਕਾ ਜਾਣ ਵਾਲਿਆਂ ਲਈ ਬੁਰੀ ਖਬਰ: ਡਾਨਲਡ ਟਰੰਪਅਮਰੀਕਨ ਹਿੱਤਾਂ ਸੀ ਰਾਂਕੀ 'ਤੇ ਜੋਰ ਦਿੰਦਿਆਂ ਉਹਨਾਂ ਕਿਹਾ ਕਿ ਕੰਪਨੀਆਂ ਹਾਈ ਪ੍ਰਫਾਈਲ ਨੌਕਰੀਆਂ ਵੀ ਵਿਦੇਸ਼ੀਆਂ ਨੂੰ ਦਿੰਦੀਆਂ ਹਨ ਜੋ ਕਿ ਅਸਲ 'ਚ ਸਥਾਨਕ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਹਨ।ਅਮਰੀਕਾ ਜਾਣ ਵਾਲਿਆਂ ਲਈ ਬੁਰੀ ਖਬਰ: ਡਾਨਲਡ ਟਰੰਪਵਰਕਰਾਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਹੀ ਦੇਸ਼ ਦੀ ਸੁਰੱਖਿਆ ਹੋ ਸਕੇਗੀ। ਇਸ ਬਿਲ 'ਤੇ ਸਦਨ ਦੇ ਕਈ ਲੀਡਰਾਂ ਨੇ ਦਸਤਖ਼ਤ ਕਰ ਦਿੱਤੇ ਹਨ।
ਅਮੀਕਾ ਦੇ ਲੋਕਾਂ ਨੂੰ ਨੌਕਰੀਆਂ ਦੇਣ ਦੀ ਤਰਜੀਹ ਅਤੇ ਅਰਥਵਿਵਸਥਾ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਹੈ ਕਿ ਟਰੰਪ ਨੇ ਕਿਹਾ ਸੀ ਕਿ ਸਥਾਨਕ ਲੋਕਾਂ ਨੂੰ ਵੱਧ ਨੌਕਰੀਆਂ ਦਿੱਤੀਆਂ ਜਾਣਗੀਆਂ।ਅਮਰੀਕਾ ਜਾਣ ਵਾਲਿਆਂ ਲਈ ਬੁਰੀ ਖਬਰ: ਡਾਨਲਡ ਟਰੰਪਬਾਹਰ ਦੇ ਲੋਕਾਂ ਵੱਲੋਂ ਅਮਰੀਕਾ ਆਉਣ 'ਤੇ ਸਖ਼ਤੀ ਕਰਨ ਦੀ ਤਜਵੀਜ਼ ਕੀਤੀ ਗਈ ਹੈ। ਘੱਟ ਤੋਂ ਘੱਟ ਆਊਟਸੋਰਸਿੰਗ ਕਰਨ ਨੂੰ ਵੀ ਪਹਿਲ ਦਿਤੇ ਜਾਣ ਦੀ ਗੱਲਬਾਤ ਚੱਲ ਰਹੀ ਹੈ।
ਕੀ ਹੋਵੇਗਾ ਭਾਰਤੀਆਂ 'ਤੇ ਅਸਰ?ਅਮਰੀਕਾ ਜਾਣ ਵਾਲਿਆਂ ਲਈ ਬੁਰੀ ਖਬਰ: ਡਾਨਲਡ ਟਰੰਪਜੇਕਰ ਐਚ-੧ਬੀ ਤੇ ਐਲ-੧ ਵੀਜ਼ਾ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਭਾਰਤ ਦੀ ਆਈ.ਟੀ ਇੰਡਸਟ੍ਰੀ ਨੂੰ ਵੱਡੀ ਢਾਹ ਲੱਗ ਸਕਦੀ ਹੈ। ਇਸਦੇ ਨਾਲ ਹੀ ਭਾਰਤ ਤੋਂ ਵੱਡੀ ਗਿਣਤੀ 'ਚ ਲੋਕ ਅਮਰੀਕਾ ਜਾਂਦੇ ਹਨ, ਜਿਹਨਾਂ ਨੂੰ ਕੰਮ ਦੀ ਘਾਟ ਕਾਰਨ ਵੱਡੇ ਘਾਟੇ ਸਹਿਣੇ ਪੈ ਸਕਦੇ ਹਨ।

—PTC News

  • Share