ਮੁੱਖ ਖਬਰਾਂ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ

By Joshi -- November 30, 2017 10:44 pm

ਨਾਭਾ ਨੇੜੇ ਪਿੰਡ ਦੱਤੂਪੁਰ ਜੱਟਨ ਦੇ ਹਰਦੀਪ ਸਿੰਘ ਟਿਵਾਣਾ (੩੦) ਦੀ ਅਮਰੀਕਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਮਿਲੀ ਜਾਣਕਰੀ ਅਨੁਸਾਰ, ਟਿਵਾਣਾ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਗਈ ਸੀ।
ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੂੰ ਕਥਿਤ ਕਾਤਲ ਜਾਂ ਕਿਸੇ ਸ਼ੱਕੀ ਇਰਾਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਮ੍ਰਿਤਕ ਪਿਛਲੇ ਅੱਠ ਸਾਲਾਂ ਤੋਂ ਅਮਰੀਕਾ ਵਿਚ ਸੀ ਅਤੇ ਉੱਥੇ ਇਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ।

ਖਬਰਾਂ ਅਨੁਸਾਰ, ਇੱਥੇ ਬੁੱਧਵਾਰ ਨੂੰ ਉਸਦੀ ਮਾਤਾ ਦਾ ਵੀ ਦਿਹਾਂਤ ਹੋ ਗਿਆ ਹੈ।
ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆਇਸ ਹਫਤੇ ਅਮਰੀਕਾ ਵਿਚ ਮਾਰੇ ਜਾਣ ਵਾਲੇ ਪੰਜਾਬੀ ਦਾ ਦੂਜਾ ਮਾਮਲਾ ਹੈ।

—PTC News

  • Share